ਸੁਰੱਖਿਅਤ ਦੁਸ਼ਹਿਰਾ ਲਈ ਪ੍ਰਸ਼ਾਸਨ ਨੇ ਕੀਤੀ ਕਮੇਟੀਆਂ ਨਾਲ ਮੀਟਿੰਗ
ਗਰਾਉਂਡ ਦੇ ਹਰ ਗੇਟ ਤੇ ਦੇਣੀ ਪਵੇਗੀ ਸੈਨੀਟਾਈਜਰ ਤੇ ਮਾਸਕ ਦੀ ਸੁਵਿਧਾ
ਲੁਧਿਆਣਾ (ਰਾਜਕੁਮਾਰ ਸਾਥੀ)। ਦੁਸ਼ਹਿਰੇ ਦੇ ਸੁਰੱਖਿਅਤ ਤਰੀਕੇ ਨਾਲ ਮਨਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੁਸ਼ਹਿਰਾ ਕਮੇਟੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਦੁਸ਼ਹਿਰੇ ਦਾ ਤਿਓਹਾਰ ਨੇੜੇ ਆ ਚੁੱਕਾ ਹੈ। ਇਸਨੂੰ ਮਨਾਉਣ ਲਈ ਕੋਵਿਡ-19 ਲਈ ਲਾਗੂ ਪ੍ਰੋਟੋਕਾਲ ਨੂੰ ਮੰਨਣਾ ਜਰੂਰੀ ਹੈ।
ਉਹਨਾਂ ਕਿਹਾ ਕਿ ਭਾਵੇਂ ਕੋਰੋਨਾ ਦੇ ਮਰੀਜ ਘੱਟ ਰਹੇ ਹਨ, ਪਰੰਤੁ ਲਾਪਰਵਾਹੀ ਵਰਤ ਕੇ ਇਸਨੂੰ ਦੁਬਾਰਾ ਵਧਾਉਣ ਤੋਂ ਬਚਣਾ ਹੋਵੇਗਾ। ਇਕੱਠ ਵਿੱਚ ਸ਼ਾਮਿਲ ਹਰ ਵਿਅਕਤੀ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ। ਇਸ ਲਈ ਦੁਸ਼ਹਿਰਾ ਕਮੇਟੀਆਂ ਨੂੰ ਗਰਾਉਂਡ ਦੇ ਐਂਟਰੀ ਗੇਟ ਤੇ ਸੈਨੀਟਾਈਜਰ ਤੇ ਮਾਸਕ ਦੀ ਸੁਵਿਧਾ ਦੇਣਾ ਹੋਵੇਗੀ। ਪ੍ਰੋਗਰਾਮ ਦਾ ਸੋਸ਼ਲ ਮੀਡੀਆਂ ਰਾਹੀ ਲਾਈਵ ਪ੍ਰਸ਼ਾਰਣ ਕਰਾ ਕੇ ਵੀ ਲੋਕਾਂ ਨੂੰ ਦੁਸ਼ਹਿਰੇ ਮੇਲੇ ਵਿੱਚ ਆਉਣ ਤੋ ਰੋਕਿਆ ਜਾ ਸਕਦਾ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਦੁਸ਼ਹਿਰਾ ਕਮੇਟੀਆਂ ਮੇਲੇ ਦੌਰਾਨ ਝੂਲੇ, ਲੰਗਰ, ਸਟਾਲ ਅਤੇ ਮਨੋਰੰਜਨ ਪ੍ਰੋਗਰਾਮ ਕਰਾਉਣ ਤੋ ਪਰਹੇਜ ਕਰਨ।
ਕਿਓੰਕਿ ਇਸ ਦੇ ਨਤੀਜੇ ਵਜੋਂ ਭਾਰੀ ਇਕੱਠ ਹੋ ਸਕਦਾ ਹੈ। ਉਨਾਂ ਕਿਹਾ ਕਿ ਰਾਵਣ ਦਹਿਨ ਦੀ ਆਗਿਆ ਹੈ ਪਰ ਉਨਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਮਾਗਮ ਵਿੱਚ ਲੋਕਾਂ ਦੀ ਘੱਟ ਤੋਂ ਘੱਟ ਸ਼ਮੂਲੀਅਤ ਹੋਵੇ ਅਤੇ ਪ੍ਰੋਗਰਾਮ ਘੱਟ ਸਮੇਂ ਵਿੱਚ ਹੀ ਖਤਮ ਕਰ ਦਿੱਤਾ ਜਾਵੇ।