ਯੂ.ਡੀ.ਆਈ.ਡੀ. ਪ੍ਰੋਜੈਕਟ ਤਹਿਤ ਦਿਵਿਆਂਗ ਲਈ ਬਣਾਏ ਜਾ ਰਹੇ ਹਨ ਵਿਲੱਖਣ ਪਛਾਣ ਪੱਤਰ

Share and Enjoy !

Shares

ਯੂ.ਡੀ.ਆਈ.ਡੀ. ਪ੍ਰੋਜੈਕਟ ਤਹਿਤ ਦਿਵਿਆਂਗ ਲਈ ਬਣਾਏ ਜਾ ਰਹੇ ਹਨ ਵਿਲੱਖਣ ਪਛਾਣ ਪੱਤਰ

ਅੰਗਹੀਣ ਵਿਅਕਤੀ www.swablambancard.gov.in  ਪੋਰਟਲ ‘ਤੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ

ਲੁਧਿਆਣਾ (ਰਾਜਕੁਮਾਰ ਸਾਥੀ) । ”ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ” ਪ੍ਰੋਜੈਕਟ, ਦਿਵਿਆਂਗ ਵਿਅਕਤੀ ਦਾ ਰਾਸ਼ਟਰੀ ਪੱਧਰ/ਸੂਬਾ ਪੱਧਰ ‘ਤੇ ਇੱਕ ਡਾਟਾਬੇਸ ਬਣਾਉਣ ਅਤੇ ਦਿਵਿਆਂਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਂਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜ਼ਰੀਏ ਨਾਲ ਸੂਬੇ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਇਹ ਪ੍ਰੋਜੈਕਟ ਨਾ ਸਿਰਫ ਪਾਰਦਰਸ਼ਤਾ, ਕੁਸ਼ਲਤਾ ਅਤੇ ਸਪੁਰਦਗੀ ਦੀ ਸਹੂਲਤ ਨੂੰ ਉਤਸ਼ਾਹਿਤ ਕਰੇਗਾ, ਸਗੋਂ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਵਿੱਚ ਇਕਸਾਰਤਾ ਨੂੰ ਵੀ ਯਕੀਨੀ ਬਣਾਏਗਾ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੇਂਦਰ ਸਰਕਾਰ ਦੀ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਯੋਜਨਾ ਯੂ.ਡੀ.ਆਈ.ਡੀ. ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਮੂਹ ਅੰਗਹੀਣ ਵਿਅਕਤੀ www.swablambancard.gov.in ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ, ਮੋਬਾਇਲ ਫੋਨ, ਨਿੱਜੀ ਕੰਪਿਊਟਰ ਅਤੇ ਇੰਟਰਨੈਟ ਦੀ ਸਹੂਲਤ ਨਾਲ ਜ਼ਿਲ੍ਹਾ ਪੱਧਰ ‘ਤੇ, ਦਫ਼ਤਰ ਸਮਾਜਿਕ ਸੁਰੱਖਿਆ ਅਫ਼ਸਰ ਜਾਂ ਨੇੜੇ ਦੇ ਹਸਪਤਾਲ ਰਾਹੀਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਇਸ ਕਾਰਡ ਦੇ ਮਹੱਤਵ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਹਸਪਤਾਲ ਵਿੱਚ ਵਾਰ-ਵਾਰ ਨਹੀਂ ਜਾਣਾ ਪਵੇਗਾ, ਯੂ.ਡੀ.ਆਈ.ਡੀ. ਕਾਰਡ ਪੂਰੇ ਭਾਰਤ ਵਿੱਚ ਵੱਖ-ਵੱਖ ਸਕੀਮਾਂ ਤਹਿਤ ਲਾਹਾ ਲੈਣ ਲਈ ਦਿਵਿਆਂਗਜਨ ਦੀ ਪਹਿਚਾਣ/ਤਸਦੀਕ ਕਰਨ ਦਾ ਇਕੋ-ਇਕ ਦਸਤਾਵੇਜ਼ ਹੋਵੇਗਾ। ਇਸ ਤੋਂ ਇਲਾਵਾ ਯੂ.ਡੀ.ਆਈ.ਡੀ. ਕਾਰਡ ਦਿਵਿਆਂਗਜਨ ਵਿਅਕਤੀ ਦੇ ਨਿੱਜੀ ਵੇਰਵੇ, ਯੋਗਤਾਵਾਂ ਅਤੇ ਪੂਰੇ ਪਤੇ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਕ ਹੋਵੇਗਾ, ਕਿਉਂਕਿ ਇਸ ਕਾਰਡ ‘ਤੇ ਕੁਇਕ ਰਿਸਪਾਂਸ(ਕਿਊ.ਆਰ) ਕੋਡ ਵੀ ਛਾਪਿਆ ਗਿਆ ਹੈ। ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀ ਨੂੰ ਰਜਿਸਟ੍ਰੇਸ਼ਨ ਕਰਾਉਣ ਲਈ ਜ਼ਰੂਰੀ ਦਸਤਾਵੇਜ਼ਾਂ ਵਿੱਚ 2 ਪਾਸਪੋਰਟ ਸਾਈਜ਼ ਫੋਟੋ, ਪਹਿਲਾਂ ਤੋਂ ਪ੍ਰਾਪਤ ਮੈਡੀਕਲ ਸਰਟੀਫਿਕੇਟ, ਜਨਮ ਦੇ ਸਬੂਤ ਦਾ ਸਰਟੀਫਿਕੇਟ ਅਤੇ ਘਰ ਦੇ ਪਤੇ ਦਾ ਪ੍ਰਮਾਣ ਜਿਵੇਂ ਕਿ ਅਧਾਰ ਕਾਰਡ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਸਰਟੀਫਿਕੇਟ ਦਫ਼ਤਰ ਸਿਵਲ ਸਰਜਨ ਲੁਧਿਆਣਾ ਰਾਹੀਂ ਆਨਲਾਈਨ ਭੇਜਿਆ ਜਾਵੇਗਾ ਅਤੇ ਦਿਵਿਆਂਗਤਾ ਪਛਾਣ ਪੱਤਰ ਬਿਨੈਕਾਰ ਨੂੰ ਡਾਕ ਰਾਹੀਂ ਸਿੱਧੇ ਤੌਰ ‘ਤੇ ਭਾਰਤ ਸਰਕਾਰ ਦੀ ਪ੍ਰਿੰਟ ਏਜੰਸੀ ਰਾਹੀਂ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ/ ਸਿਕਾਇਤ ਲਈ ਦਫ਼ਤਰ ਸਿਵਲ ਸਰਜਨ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *