ਭਾਰਤੀ ਹਵਾਈ ਸੈਨਾ (ਅਗਨੀਵੀਰ) ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

Share and Enjoy !

Shares

17 ਜਨਵਰੀ ਤੋਂ 06 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਲੁਧਿਆਣਾ (ਦੀਪਕ ਸਾਥੀ)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ (ਅਗਨੀਵੀਰ) ਦੀ ਭਰਤੀ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ (ਲੜਕੇ/ਲੜਕੀਆਂ) 17 ਜਨਵਰੀ ਤੋਂ 06 ਫਰਵਰੀ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬਿਨੈਕਾਰ ਦੀ ਉਮਰ ਸੀਮਾ 2 ਜੂਨ 2004 ਤੋਂ 2 ਜੁਲਾਈ 2007 ਤੱਕ (ਦੋਵੇਂ ਦਿਨਾਂ ਸਮੇਤ) ਹੋਣੀ ਚਾਹੀਦੀ ਹੈ। ਡਿਪਟੀ ਡਾਇਰੈਕਟਰ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ 550 ਰੁਪਏ ਪਲੱਸ ਜੀ.ਐਸ.ਟੀ. ਹੈ। ਅਗਨੀਵੀਰ ਅਸਾਮੀਆਂ ਲਈ ਉਮੀਦਵਾਰਾਂ ਦੇ ਦਾਖਲਾ ਟੈਸਟ 17 ਮਾਰਚ 2024 ਤੋੋਂ ਬਾਅਦ ਸ਼ੁਰੂ ਹੋਣਗੇ। ਬਿਨੈਕਾਰ https://agnipathvayu.cdac.in ‘ਤੇ ਅਪਲਾਈ ਕਰਨ ਲਈ ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਦੇ ਵੇਰਵੇ ਅਤੇ ਆਨਲਾਈਨ ਫਾਰਮ ਪ੍ਰਾਪਤ ਕਰ ਸਕਦੇ ਹਨ।

Share and Enjoy !

Shares

About Post Author

Leave a Reply

Your email address will not be published. Required fields are marked *