ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ‘ਵਰਲਡ ਵਾਟਰ ਡੇਅ’ ਮਨਾਇਆ ਗਿਆ 

Share and Enjoy !

Shares

ਲੁਧਿਆਣਾ (ਰਾਜਕੁਮਾਰ ਸਾਥੀ)। ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ  ਸ੍ਰੀ ਗੁਰਬੀਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਡੀ.ਐਲ.ਐਸ.ਏ. ਵੱਲੋਂ ਜਿਲ੍ਹੇ ਅਧੀਨ ‘ਵਰਲਡ ਵਾਟਰ ਡੇਅ’ ਮਨਾਇਆ ਗਿਆ।  ਇਸ ਲੜੀ ਵਿੱਚ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਵੱਲੋਂ ਪੈਨਲ ਦੇ ਐਡਵੋਕੇਟਸ ਅਤੇ ਪੈਰਾ ਲੀਗਲ ਵਲੰਟੀਅਰਜ਼ ਲਈ ਇੱਕ ਵਿਸ਼ੇਸ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਮੈਡਮ ਪ੍ਰੀਤੀ ਸੁਖੀਜਾ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ । ਇਸ ਵੈਬੀਨਾਰ ਵਿੱਚ ਡਾ. ਰਾਕੇਸ਼ ਸ਼ਾਰਦਾ, ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਰੋਤਾਵਾਂ ਨੂੰ ਪਾਣੀ ਦੀ ਮਹੱਤਤਾ ਅਤੇ ਮਿੱਟੀ ਦੀ ਸੁ਼ੱਧਤਾ ਬਾਰੇ ਵਿਸਥਾਰਪੂਰਕ ਜਾਣਕਾਰੀ ਮੁਹੱਈਆ ਕਰਵਾਈ ਗਈ । ਉਨ੍ਹਾਂ ਵੱਲੋਂ ਸਰੋਤਾਵਾਂ ਨੂੰ ਪਾਣੀ ਦੀ ਸਾਂਭ-ਸੰਭਾਲ  ਬਾਰੇ ਜਾਗਰੂਕ ਕੀਤਾ ਗਿਆ ਅਤੇ ਜਮੀਨ ਵਿੱਚ ਪਾਣੀ ਦੀ ਘੱਟ ਰਹੀ ਮਾਤਰਾ ਬਾਰੇ ਗੰਭੀਰ ਚਿੰਤਾ ਪ੍ਰਗਟਾਈ। ਪਾਣੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਪਾਣੀ ਸਾਡੇ ਜੀਵਨ ਦਾ ਮੁੱਖ ਆਧਾਰ ਹੈ ।  ਉਨ੍ਹਾਂ ਵੱਲੋਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਪਾਣੀ ਦੇ ਜਿਨ੍ਹਾਂ ਸਾਧਨਾਂ ਦਾ ਅੱਜ ਅਸੀਂ ਉਪਯੋਗ ਕਰ ਰਹੇ ਹਾਂ ਉਨ੍ਹਾਂ ਦੀ ਮਹੱਤਤਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਢੁਕਵੀਂ ਮਾਤਰਾ ਅਤੇ ਸ਼ੁੱਧਤਾ ਲਈ ਸਾਨੂੰ ਪਾਣੀ ਦੀ ਵੱਧ ਤੋਂ ਵੱਧ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਪਾਣੀ ਦੀ ਘਾਟ ਕਰਕੇ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।  ਡਾ. ਰਾਕੇਸ਼ ਸ਼ਰਦਾ ਵੱਲੋਂ ਸਰੋਤਾਵਾਂ ਨੂੰ ਸੰਬੋਧਿਤ ਕਰਦਿਆਂ     ” ਹਰ ਮਨੁੱਖ, ਲਗਾਵੇ ਦੋ ਰੁੱਖ ਅਤੇ ਸਾਂਭੇ ਦੋ ਰੁੱਖ’  ਦੋਹੇ ਦੀ ਵਰਤੋਂ ਕੀਤੀ ਗਈ। ਇਸ ਮੌਕੇ ਸ਼ਰੋਤਾਵਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਮੈਡਮ ਪੀ੍ਰਤੀ ਸੁਖੀਜਾ ਵੱਲੋਂ ਆਖਿਆ ਗਿਆ ਕਿ ਸਾਨੂੰ ਆਪਣੇ ਭਵਿੱਖ ਨੂੰ ਪਾਣੀ ਦੀ ਕਿੱਲਤ ਤੋਂ ਸੁਰੱਖਿਅਤ ਕਰਨ ਲਈ ਪਾਣੀ ਅਤੇ ਕੁਦਰਤੀ ਸਾਧਨਾਂ ਦੀ ਸੁਰੱਖਿਆ ਵੱਲ ਵਿਸ਼ੇ਼ਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਧਨਾਂ ਦੀ ਦੁਰਵਰਤੋਂ ਨਾ ਕਰਨ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ । ਇਸ ਵੈਬੀਨਾਰ ਵਿੱਚ ਡਾ. ਸ਼ਿਵ ਕਮੁਾਰ ਸ਼ਰਮਾ (ਐਮ.ਡੀ-ਏ.ਐਮ) ਜਯੋਤੀ ਕੇਂਦਰ ਹਸਪਤਾਲ ਲੁਧਿਆਣਾ ਵੱਲੋਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਸਾਡੇ ਸ਼ਰੀਰ ਵਿੱਚ 70% ਪਾਣੀ ਦੀ ਮਾਤਰਾ ਹੁੰਦੀ ਹੈ ਅਤੇ ਸਾਡੀਆਂ ਹੱਡੀਆਂ ਵਿੱਚ 31% ਅਤੇ ਦਿਮਾਗ ਵਿੱਚ 80% ਪਾਣੀ ਦੀ ਮਾਤਰਾ ਹੁੰਦੀ ਹੈ।  ਉਨ੍ਹਾਂ ਵੱਲੋਂ ਸਰੀਰ ਵਿੱਚ ਪਾਣੀ ਦੀ ਲੋੜੀਂਦੀ ਮਾਤਰਾ ਦੀ ਪੂਰਤੀ ਲਈ ਵੱਖ-ਵੱਖ ਘਰੇਲੂ ਨੁਸਖਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਇਸ ਵੈਬੀਨਾਰ ਦੇ ਆਯੋਜਨ ਨੂੰ ਸਫਲ ਬਣਾਉਣ ਵਿੱਚ ਸ੍ਰੀਮਤੀ ਵੀਨਾ ਭਾਰਦਵਾਜ, ਪੈਨਲ ਐਡਵੋਕੇਟ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੋ ਕਿ ਹਰਿਆਵਲ ਪੰਜਾਬ ਦੇ ਮੈਂਬਰ ਵੀ ਹਨ, ਵੱਲੋਂ ਵਿਸ਼ੇ਼ਸ਼ ਭੂਮਿਕਾ ਨਿਭਾਈ ਗਈ ਅਤੇ ਵੈਬੀਨਾਰ ਵਿੱਚ ਸਰੋਤਾਵਾਂ ਨੂੰ ਹਰਿਆਵਲ ਪੰਜਾਬ ਦੇ ਮੈਂਬਰਾਂ ਬਾਰੇ ਜਾਣ-ਪਛਾਣ ਕਰਵਾਈ ਗਈ । ਇਸ ਮੌਕੇ ਹਰਿਆਵਲ ਪੰਜਾਬ ਦੀ ਟੀਮ ਦੇ ਮੈਂਬਰ ਰਾਕੇਸ਼ ਰਾਏ ਢਾਂਡਾ, ਜਿਲ੍ਹਾ ਕਨਵੀਨਰ,   ਹਰਸ਼ ਗਰਗ, ਸਹਿ-ਸੰਯੋਜਕ, ਕਮਲ ਕੁਮਾਰ, ਸਹਿ-ਸੰਯੋਜਨ, ਭਾਵਿਕ ਭਾਰਦਵਾਜ, ਐਡਵੋਕੇਟ-ਕਮ-ਸਹਿ ਸੰਯੋਜਕ, ਕੇ. ਜੀ. ਸ਼ਰਮਾ ਐਡਵੋਕੇਟ-ਕਮ-ਮੀਡੀਆ ਸਲਾਹਕਾਰ, ਨਵੀਨ ਸ਼ਰਮਾ, ਐਡਵੋਕੇਟ-ਕਮ-ਮੈਂਬਰ, ਮੈਡਮ ਉਪਰਾਜਿਤਾ, ਐਡਵੋਕੇਟ-ਕਮ-ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Share and Enjoy !

Shares

About Post Author

Leave a Reply

Your email address will not be published. Required fields are marked *