ਕੌਂਸਲਰ ਮਮਤਾ ਆਸ਼ੂ ਅਤੇ ਏਡੀਸੀ (ਡੀ) ਦੀ ਅਗਵਾਈ ‘ਚ ਮਨਾਇਆ ਗਿਆ ਅੰਮ੍ਰਿਤ ਮਹਾਂਉਤਸਵ

Share and Enjoy !

Shares

ਸੀ.ਐਸ.ਸੀ. ਵੱਲੋਂ 60 ਲੱਖ ਆਯੁਸ਼ਮਾਨ ਕਾਰਡ ਅਤੇ 22 ਲੱਖ ਈ-ਸ਼ਰਮ ਕਾਰਡ ਬਣਾਏ ਗਏ – ਮਮਤਾ ਆਸ਼ੂ

ਪੰਜਾਬ ਵਿੱਚ ਕੰਮ ਕਰ ਰਹੇ ਹਨ ਸੀਐਸਸੀ ਦੇ 15 ਹਜਾਰ ਸੈਂਟਰ – ਏਡੀਸੀ (ਡੀ)

ਲੁਧਿਆਣਾ (ਰਾਜਕੁਮਾਰ ਸਾਥੀ)। ਬੱਚਤ ਭਵਨ ਲੁਧਿਆਣਾ ਵਿਖੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਮਨਿਸਟਰੀ ਆਫ ਇਲੈਕਟ੍ਰੋਨਿਕਸ ਕਮਿਸ਼ਨ ਵੱਲੋਂ ਕੌਂਸਲਰ ਮਮਤਾ ਆਸ਼ੂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ਮਨਾਇਆ ਗਿਆ। ਇਹ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾਇਆ ਗਿਆ। ਇਸ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਉਤਸਵ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ 150 ਦੇ ਕਰੀਬ ਵੀ.ਐਲ.ਈ. (ਵਿਲੇਜ਼ ਲੈਵਲ ਇੰਟਰਪਰਨਉਰ) ਅਤੇ ਸਾਰੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਮੈਨੇਜਰ ਵੀ ਹਾਜ਼ਰ ਹੋਏ। ਇਸ ਮੋਕੇ ਸ਼੍ਰੀਮਤੀ ਮਮਤਾ ਆਸ਼ੂ ਨੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦੀਆਂ ਸਾਰੀਆਂ ਸਰਵਿਸਾਂ ਬਾਰੇ ਵਿਸ਼ਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਵੱਲੋਂ 60 ਲੱਖ ਆਯੁਸ਼ਮਾਨ ਕਾਰਡ ਬਣਾਏ ਗਏ ਅਤੇ 22 ਲੱਖ ਈਸ਼ਰਮ ਕਾਰਡ ਬਣਾਏ ਗਏ ਹਨ। ਸਟੇਟ ਹੈਡ ਅਸ਼ੀਸ਼ ਸ਼ਰਮਾ ਨੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣ ਪਾਇਆ ਅਤੇ ਉਨ੍ਹਾਂ ਕੁੱਝ ਸਰਵਿਸਜ਼ ਵਿੱਚ ਪ੍ਰੇਸ਼ਾਨੀਆਂ ਆਉਣ ਬਾਰੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਨੂੰ ਹਰ ਸਮੇਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦੇ ਵਧੀਆ ਕੰਮ ਕਰਨ ਦੀ ਪ੍ਰਸ਼ੰਸ਼ਾ ਵੀ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਪੰਜਾਬ ਵਿੱਚ ਸਾਰਿਆਂ ਪਿੰਡਾਂ ਨੂੰ ਕਵਰ ਕਰ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦੇ ਪੰਜਾਬ ਵਿੱਚ 15,000 ਸੈਂਟਰ ਵਧੀਆ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਪਹੁੰਚੇ ਵੱਖ-ਵੱਖ ਬੈਂਕਾਂ ਦੇ ਬੀ.ਸੀ. (ਬੈਂਕ ਕੌਰਸਪੌਂਡੈਂਸ) ਨੂੰ ਟ੍ਰੇਨਿੰਗ ਦਿੱਤੀ ਗਈ ਜਿਸ ਵਿੱਚ ਐਕਸਿਸ, ਆਈ.ਸੀ.ਆਈ.ਸੀ., ਨਾਬਾਰਡ, ਟਾਟਾ, ਇੰਡੀਆ ਫਸਟ, ਐਸ.ਬੀ.ਆਈ., ਬਜ਼ਾਜ ਫਾਈਨਾਂਸ ਆਦਿ ਕੰਪਨੀਆਂ ਨੇ ਹਿੱਸਾ ਲਿਆ। ਕੌਂਸਲਰ ਮਮਤਾ ਆਸ਼ੂ ਨੇ ਵੀ.ਐਲ.ਈ. ਨੂੰ ਪ੍ਰੋਤਸਾਹਿਤ ਕਰਨ ਵਾਸਤੇ ਉਨ੍ਹਾਂ ਨੂੰ ਵਧੀਆਂ ਕੰਮ ਕਰਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਟ ਪ੍ਰੋਜੈਕਟ ਮੈਨੇਜਰ ਮੁਕੇਸ਼ ਗੋਇਲ, ਜ਼ਿਲ੍ਹਾ ਮੈਨੇਜਰ ਲੁਧਿਆਣਾ ਰਾਮ ਸਿੰਘ, ਅਸਿਸਟੈਂਟ ਮੈਨੇਜਰ ਰਾਹੁਲ, ਗੁਰਪ੍ਰੀਤ ਸਿੰਘ, ਸੁਮਿਤ ਕਟਾਰੀਆ, ਐਸ.ਪੀ.ਐਮ. ਪ੍ਰਭਜੋਤ ਸਿੰਘ ਹਰਿਆਣਵੀ, ਤਰਸੇਮ ਸਿੰਘ ਬਰਾੜ, ਡੀ.ਐਮ.ਸੀ. ਡਾ. ਰਮਨਦੀਪ ਕੌਰ ਆਹਲੂਵਾਲੀਆ, ਅਸਿਸਟੈਂਟ ਲੇਬਰ ਕਮਿਸ਼ਨ ਜਗਸੀਰ ਸਿੰਘ, ਬੀ.ਐਲ.ਓ. ਅਤੇ ਹੋਰ ਹਾਜਰ. ਸਨ।

Share and Enjoy !

Shares

About Post Author

Leave a Reply

Your email address will not be published. Required fields are marked *