ਕੋਰੋਨਾ ਦੇ ਮਰੀਜ ਨੂੰ ਘਰ ਵਿੱਚ ਵੀ ਹੁੰਦੀ ਹੈ ਵਿਸ਼ੇਸ਼ ਦੇਖਭਾਲ ਦੀ ਲੋੜ
ਬਿਨਾ ਲੱਛਣ ਵਾਲੇ ਮਰੀਜਾਂ ਦੀ ਦੇਖਭਾਲ ਲਈ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਹੋਇਆ ਜਾਗਰੁਕਤਾ ਲੈਕਚਰ
ਲੁਧਿਆਣਾ। ਬਿਨਾ ਲੱਛਣ ਵਾਲੇ ਕੋਰੋਨਾ ਮਰੀਜਾਂ ਨੂੰ ਹੋਮ ਆਈਸੋਲੇਟ ਕਰਨ ਦੌਰਾਨ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਫੋਰਟਿਸ ਹਸਪਤਾਲ ਲੁਧਿਆਣਾ ਦੇ ਪਲਮੋਨੋਲੋਜੀ, ਚੈਸਟ ਤੇ ਸਲੀਪ ਮੈਡੀਸਨ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਸੁਸ਼ੀਲ ਗੁਪਤਾ ਨੇ ਓਪੀਡੀ ਬਲਾਕ ਵਿੱਚ ਜਾਗਰੂਕਤਾ ਲੈਕਚਰ ਦਿੱਤਾ। ਉਹਨਾਂ ਕਿਹਾ ਕਿ ਬਿਨਾ ਲੱਛਣ ਜਾਂ ਘੱਟ ਲੱਛਣ ਵਾਲੇ ਕੋਰੋਨਾ ਮਰੀਜ ਦੀ ਦੇਖਭਾਲ ਘਰ ਵਿੱਚ ਕਰਨ ਲਈ ਕੁਝ ਜਰੂਰੀ ਗੱਲਾਂ ਦੀ ਜਾਣਕਾਰੀ ਹੋਣਾ ਜਰੂਰੀ ਹੈ। ਮਰੀਜ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਕੁਝ ਸਾਵਧਾਨੀਆਂ ਵਰਤਨੀਆਂ ਪੈੰਦੀਆਂ ਹਨ। ਉਹਨਾਂ ਦੱਸਿਆ ਕਿ ਬੁਖਾਰ ਜਾਂ ਸ਼ਰੀਰ ਵਿੱਚ ਦਰਦ ਹੋਣ ਤੇ ਪੈਰਾਸੀਟਾਮੋਲ ਦ ਗੋਲੀ ਦਿੱਤੀ ਜਾ ਸਕਦੀ ਹੈ। ਮਰੀਜ ਨੂੰ ਪੂਰਾ ਆਰਾਮ ਤੇ ਪੂਰੀ ਨੀਂਦ ਜਰੂਰ ਲੈਣੀ ਚਾਹੀਦੀ ਹੈ। ਉਸਨੂੰ ਅਟੈਚਡ ਬਾਥਰੂਮ ਵਾਲੇ ਵੱਖਰੇ ਕਮਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਜਿਸ ਦੀਆਂ ਖਿੜਕੀਆਂ ਖੁੱਲੀਆਂ ਹੋਣ। ਜੇਕਰ ਇੱਕ ਤੋ ਵੱਧ ਕੋਰੋਨਾ ਪਾਜੀਟਿਵ ਮਰੀਜ ਹਨ ਤਾਂ ਉਹਨਾਂ ਨੂੰ ਇੱਕੋ ਕਮਰੇ ਵਿੱਚ ਰੱਖਿਆ ਜਾ ਸਕਦਾ ਹੈ। ਮਰੀਜ ਨੂੰ ਘਰ ਦੇ ਅੰਦਰ ਜਾਂ ਬਾਹਰ ਘੁੰਮਣਾ ਨਹੀਂ ਚਾਹੀਦਾ। ਮਰੀਜ ਆਪਣੇ ਦਫਤਰ ਦਾ ਕੰਮ ਆਨਲਾਈਨ ਕਰ ਸਕਦਾ ਹੈ। ਆਨ ਲਾਈਨ ਖਰੀਦਦਾਰੀ ਵੀ ਕਰ ਸਕਦਾ ਹੈ। ਉਸਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਕਨਮਰੇ ਵਿੱਚ ਆਉਣ ਤੋਂ ਪਹਿਲਾਂ ਨੱਕ ਤੇ ਮੂੰਹ ਨੂੰ ਢਕਣ ਵਾਲਾ ਮਾਸਕ ਪਾਉਣਾ ਜਰੂਰੀ ਹੈ। ਮਰੀਜ ਦੇ ਮੋਬਾਈਲ, ਲੈਪਟਾਪ, ਤੌਲੀਆ, ਬਿਸਤਰਾ, ਕਪੜੇ, ਭਾਂਡੇ ਤੇ ਸਟੇਸ਼ਨਰੀ ਨੂੰ ਹੱਥ ਨਹੀਂ ਲਗਾਉਣਾ ਚਾਹੀਦਾ।
ਡਾ. ਗੁਪਤਾ ਨੇ ਕਿਹਾ ਕਿ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਵੀ ਸਾਵਧਾਨ ਰਹਿਣਾ ਜਰੂਰੀ ਹੈ। ਜੇਕਰ ਮਰੀਜ ਨੂੰ ਸਾਹ ਲੈਣ ਵਿੱਚ ਦਿੱਕਤ ਹੋਵੇ, ਛਾਤੀ ਵਿੱਚ ਦਬਾਅ ਬਣਦਾ ਹੋਵੇ, ਬੁੱਲਾਂ ਤੇ ਨੀਲਾਪਨ ਆਵੇ, ਲੂਜ ਮੋਸ਼ਨ ਹੋਣ ਤਾਂ ਤੁਰੰਤ ਡਾਕਟਰ ਨੂੰ ਕਾਲ ਕਰਨੀ ਚਾਹੀਦੀ ਹੈ। ਮਰੀਜ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਜਰੂਰੀ ਹੈ। ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਕੋਰੋਨਾ ਮਰੀਜ ਦੇ ਕੋਲ ਨਹੀਂ ਆਉਣਾ ਚਾਹੀਦਾ। ਦੇਖਭਾਲ ਕਰਨੇ ਵਾਲੇ ਵਿਅਕਤੀ ਨੂੰ ਹੱਥਾਂ ਤੇ ਦਸਤਾਨੇ ਪਾਉਣੇ ਚਾਹੀਦੇ ਹਨ। ਚਾਹ ਦਾ ਕੱਪ ਜਾਂ ਭੋਜਨ ਲਈ ਵਰਤੇ ਭਾਂਡੇ ਤੁਰੰਤ ਹਟਾ ਦੇਣੇ ਚਾਹੀਦੇ ਹਨ। ਕਿਸੇ ਵੀ ਚੀਜ ਨੂੰ ਛੂਹਣ ਤੋਂ ਬਾਦ ਆਪਣੇ ਹੱਥ 20 ਸੈਕੰਡ ਲਈ ਸਾਬੁਣ ਜਾਂ ਸੈਨੀਟਾਇਜਰ ਨਾਲ ਸਾਫ ਕਰਨੇ ਚਾਹੀਦੇ ਹਨ। ਕੋਰੋਨਾ ਮਰੀਜ ਦੀ ਦੇਖਭਾਲ ਕਰਦੇ ਸਮੇਂ ਆਪਣੀ ਸੇਹਤ ਦਾ ਧਿਆਨ ਰੱਖਣਾ ਵੀ ਜਰੂਰੀ ਹੈ। ਹੋਮ ਕੁਅਰਨਟਾਈਨ ਦਾ ਸਮਾਂ 14 ਦਿਨ ਦਾ ਹੁੰਦਾ ਹੈ।