ਲੁਧਿਆਣਾ (ਕਵਿਤਾ)। ਪੀਐਸਪੀਸੀਐਲ ਦੀ ਅਗਰ ਨਗਰ ਸਬ-ਡਵੀਜਨ ਦੇ ਐਸਡੀਓ ਜਾਵੇਦ ਰਾਜ ਦੇ ਰਿਟਾਇਰ ਹੋਣ ਮੌਕੇ ਵਰਕਰਸ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਸਵਰਨ ਸਿੰਘ ਵੱਲੋਂ ਜਾਵੇਦ ਰਾਜ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ ਨੇ ਕਿਹਾ ਕਿ ਸੈਂਕੜੇ ਮੁਲਾਜਮ ਤੇ ਅਫਸਰ ਰਿਟਾਇਰ ਹੋ ਚੁੱਕੇ ਹਨ, ਪਰ ਸਰਕਾਰ ਉਹਨਾਂ ਦੀ ਥਾਂ ਤੇ ਨਵੀਂ ਭਰਤੀ ਨਹੀਂ ਕਰ ਰਹੀ। ਜੂਨ ਮਹੀਨੇ ਤੋਂ ਪੈਡੀ ਦਾ ਸੀਜਨ ਸ਼ੁਰੂ ਹੋ ਰਿਹਾ ਹੈ, ਅਜਿਹੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣਾ ਮੁਸ਼ਕਿਲ ਹੋ ਜਾਵੇਗਾ। ਕਿਓੰਕਿ ਇਸ ਸੀਜਨ ਵਿੱਚ ਬਿਜਲੀ ਦੀ ਲਾਈਨਾਂ ਕਾਫੀ ਡਿਸਟਰਬ ਰਹਿੰਦੀਆਂ ਹਨ। ਸਵਰਨ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਚੁਟਕਲਿਆਂ ਵਾਲੀ ਸਰਕਾਰ ਹੈ ਅਤੇ ਇਸਨੂੰ ਮੁਲਾਜਮਾਂ ਦੀ ਕੋਈ ਫਿਕਰ ਨਹੀਂ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਭਰਤੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਇਸ ਮੌਕੇ ਜਨਰਲ ਸਕੱਤਰ ਜਸਵੀਰ ਸਿੰਘ ਜੈਸਵਾਲ, ਸਤਨਾਮ ਸਿੰਘ ਤੇ ਜਗਤਾਰ ਸਿੰਘ ਨੇ ਵੀ ਰਿਟਾਇਰ ਹੋਏ ਐਸਡੀਓ ਜਾਵੇਦ ਰਾਜ ਨੂੰ ਸਨਮਾਨਿਤ ਕੀਤਾ।