ਸਟੈਂਟ ਪਾਉਣ ਤੋਂ ਦੋ ਮਹੀਨੇ ਬਾਅਦ ਫਿਰ ਹੋਇਆ ਹਾਰਟ ਅਟੈਕ, ਓਸੀਟੀ ਤਕਨੀਕ ਨਾਲ ਕੀਤਾ ਇਲਾਜ

Share and Enjoy !

Shares

ਸਟੈਂਟ ਪਾਉਣ ਤੋਂ ਦੋ ਮਹੀਨੇ ਬਾਅਦ ਫਿਰ ਹੋਇਆ ਹਾਰਟ ਅਟੈਕ, ਓਸੀਟੀ ਤਕਨੀਕ ਨਾਲ ਕੀਤਾ ਇਲਾਜ


ਲੁਧਿਆਣਾ। ਦੋ ਮਹੀਨੇ ਪਹਿਲਾਂ ਹਾਰਟ ਅਟੈਕ ਹੋਣ ਕਰਕੇ ਮਰੀਜ ਦੇ ਦਿਲ ਵਿੱਚ ਸਟੈਂਟ ਪਾਇਆ ਗਿਆ ਸੀ। ਪਰੰਤੁ ਮਰੀਜ ਨੂੰ ਦੁਬਾਰਾ ਦਿਲ ਦਾ ਦੌਰਾ ਪੈ ਗਿਆ। ਜਿਸ ਨਾਲ ਉਸਦੀ ਜਿੰਦਗੀ ਖਤਰੇ ਵਿੱਚ ਆ ਗਈ ਸੀ। ਲੁਧਿਆਣਾ ਮੈਡੀਵੇਜ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਓਪਟੀਕਲ ਕੋਹੇਰੇਂਸ ਟੋਮੋਗਰਾਫੀ (ਓਸੀਟੀ) ਤਕਨੀਕ ਨਾਲ ਮਰੀਜ ਦਾ ਇਲਾਜ ਕਰਕੇ ਮਰੀਜ ਦੀ ਜਾਨ ਬਚਾ ਲਈ। ਸੀਨੀਅਰ ਕਾਰਡੀਓਲੋਜਿਸਟ ਡਾ. ਮਨਬੀਰ ਸਿੰਘ ਖੁਰਾਨਾ ਵੱਲੋਂ ਕੀਤਾ ਗਿਆ ਇਸ ਪ੍ਰੋਸੀਜਰ ਲੁਧਿਆਣਾ ਖੇਤਰ ਵਿੱਚ ਪਹਿਲੀ ਬਾਰ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਹੋਈ ਪ੍ਰੈਸ ਕਾਨਫ੍ਰੈਂਸ ਦੌਰਾਨ ਡਾ. ਮਨਬੀਰ ਸਿੰਘ ਖੁਰਾਨਾ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਣ ਮਰੀਜ ਨੇ ਕਿਸੇ ਦੂਜੇ ਹਸਪਤਾਲ ਤੋਂ ਦਿਲ ਵਿੱਚ ਸਟੈਂਟ ਪਵਾਇਆ ਸੀ। ਪਰੰਤੁ ਉਸਨੂੰ ਦੁਬਾਰਾ ਹਾਰਟ ਅਟੈਕ ਆ ਗਿਆ। ਸਟੈਂਟ ਪੈਣ ਤੋਂ ਦੋ ਮਹੀਨੇ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਣ ਇਹ ਕੇਸ ਕਾਫੀ ਕਾਂਪਲੀਕੇਟੇਡ ਹੋ ਗਿਆ ਸੀ। ਕਿਓੰਕਿ ਸਟੈਂਟ ਵਿੱਚ ਕਲੌਟ ਜੰਮਣ ਕਾਰਣ ਇਹ ਸਥਿੱਤੀ ਖਤਰਨਾਕ ਹੋ ਗਈ ਸੀ। ਜਦੋਂ ਮਰੀਜ ਲੁਧਿਆਣਾ ਮੈਡੀਵੇਜ ਹਸਪਤਾਲ ਵਿਖੇ ਆਇਆ ਤਾਂ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਓਪਟੀਕਲ ਕੋਹੇਰੇਂਸ ਟੋਮੋਗਰਾਫੀ (ਓਸੀਟੀ) ਪ੍ਰੋਸੀਜਰ ਕਰਨ ਦਾ ਫੈਸਲਾ ਲਿਆ। ਇਸ ਪ੍ਰੋਸੀਜਰ ਰਾਹੀਂ ਸਟੈਂਟ ਵਿੱਚ ਬਣੇ ਕਲੌਟ ਨੂੰ ਸਾਫ ਕੀਤਾ ਗਿਆ। 15 ਮਾਈਕ੍ਰੋ ਮੀਟਰ ਸਾਇਜ ਵਾਲੀ ਆਰਟਰੀ ਦੇ ਅੰਦਰ ਹਾਈ ਰੈਜੋਲੇਸ਼ਨ ਨਾਲ ਪ੍ਰੋਸੀਜਰ ਕਰਨ ਲਈ ਓਸੀਟੀ ਸਭ ਤੋਂ ਵਧੀਆ ਤਕਨੀਕ ਹੈ ਅਤੇ ਸਟੈਂਟ ਪੈਣ ਤੋਂ ਬਾਦ ਹੋਣ ਵਾਲੀ ਕਾਂਪਲੀਕੇਸ਼ੰਸ ਵਿੱਚ ਇਸ ਤਕਨੀਕ ਦੇ ਨਤੀਜੇ ਬਹੁਤ ਵਧੀਆ ਹਨ। ਸਟੱਡੀ ਵਿੱਚ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਥੋੜੇ ਸਮੇਂ ਵਿੱਚ ਹੋਏ ਇਸ ਤਰਾਂ ਦੇ ਕੇਸਾਂ ਵਿੱਚ ਓਸੀਟੀ ਤਕਨੀਕ ਦਾ ਹੀ ਇਸਤੇਮਾਲ ਕੀਤਾ ਗਿਆ ਹੈ।

ਲੁਧਿਆਣਾ ਖੇਤਰ ਵਿੱਚ ਇਸ ਤਕਨੀਕ ਦਾ ਇਸਤੇਮਾਲ ਪਹਿਲੀ ਬਾਰ ਕੀਤਾ ਗਿਆ ਹੈ। ਜੇਕਰ ਇਸ ਤਕਨੀਕ ਨਾਲ ਪ੍ਰੋਸੀਜਰ ਨਾ ਕੀਤਾ ਜਾਂਦਾ ਤਾਂ ਸਟੈਂਟ ਵਿੱਚ ਵਾਰ-ਵਾਰ ਕਲੌਟ ਜੰਮਣ ਦਾ ਖਤਰਾ ਬਣਿਆ ਰਹਿਣਾ ਸੀ। ਡਾ. ਖੁਰਾਨਾ ਨੇ ਦੱਸਿਆ ਕਿ ਉਹਨਾਂ ਨੇ ਦਿੱਲੀ ਤੇ ਹੈਦਰਾਬਾਦ ਤੋਂ ਇਸ ਤਕਨੀਕ ਦੀ ਟ੍ਰੇਨਿੰਗ ਲਈ ਹੈ ਅਤੇ ਵਧੀਆ ਨਤੀਜਿਆਂ ਲਈ ਲੁਧਿਆਣਾ ਵਿੱਚ ਇਸਦਾ ਇਸਤੇਮਾਲ ਪਹਿਲੀ ਵਾਰ ਕੀਤਾ ਗਿਆ ਹੈ। ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਭਾਊ,  ਸੀਈਓ ਮਨਪ੍ਰੀਤ ਕੌਰ, ਮੈਡੀਕਲ ਡਾਇਰੈਕਟਰ ਡਾ. ਸਤੀਸ਼ ਜੈਨ ਤੇ ਕਾਰਡੀਅਕ ਸਾਇੰਸ ਵਿਭਾਗ ਦੇ ਮੁਖੀ ਸੀਨੀਅਰ ਕਾਰਡੀਅਕ ਸਰਜਨ ਡਾ. ਵੀ.ਕੇ.ਸ਼ਰਮਾ ਨੇ ਇਸ ਇਤਿਹਾਸਿਕ ਪ੍ਰੋਸੀਜਰ ਨੂੰ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ ਹੈ।

Share and Enjoy !

Shares

About Post Author

Leave a Reply

Your email address will not be published. Required fields are marked *