ਡੀਸੀ ਨੇ ਲਿਆ ਖੰਨਾ ਅਤੇ ਦੋਰਾਹਾ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਜਾਇਜਾ
ਲੁਧਿਆਣਾ (ਰਾਜਕੁਮਾਰ ਸਾਥੀ)। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਝੋਨੇ ਦੀ ਖਰੀਦ ਦਾ ਜਾਇਜਾ ਲੈਣ ਲਈ ਖੰਨਾ ਅਤੇ ਦੋਰਾਹਾ ਦੀਆਂ ਮੰਡੀਆਂ ਦਾ ਦੌਰਾ ਕੀਤਾ। ਉਨਾਂ ਖੰਨਾ ਸਥਿਤ ਮਾਰਕੀਟ ਕਮੇਟੀ ਦਫਤਰ ਵਿਖੇ ਕਿਸਾਨਾਂ, ਕਮਿਸ਼ਨ ਏਜੰਟਾਂ (ਆੜਤੀਆ) ਅਤੇ ਅਧਿਕਾਰੀਆਂ ਨਾਲ ਖਰੀਦ ਨਾਲ ਜੁੜੀਆਂ ਉਨਾਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਵੀ ਕੀਤਾ।
ਮੀਟਿੰਗ ਦੌਰਾਨ ਆੜ•ਤੀਆਂ ਵੱਲੋਂ ਚੁੱਕੇ ਮੁੱਦਿਆਂ ਸਬੰਧੀ ਡੀਸੀ ਨੇ ਭਰੋਸਾ ਦਿੱਤਾ ਕਿ ਉਨਾਂ ਦੀਆਂ ਸਾਰੀਆਂ ਮੁਸ਼ਕਲਾਂ ਤੇ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਮੀਟਿੰਗ ਤੋਂ ਬਾਦ ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਨੂੰ ਦੇਖਦੇ ਹੋਏ ਝੋਨੇ ਦੀ ਖਰੀਦ ਲਈ ਕੰਮ ਕਰਨਾ ਇੱਕ ਵੱਡੀ ਚੁਣੌਤੀ ਸੀ, ਪਰ ਸਾਰੀਆਂ ਮੰਡੀਆਂ ਵਿੱਚ ਪੂਰੀਆਂ ਸਾਵਧਾਨੀਆਂ ਵਰਤ ਕੇ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸਾਰੀਆਂ
ਮੰਡੀਆਂ ਵਿੱਚ ਹੈਂਡਵਾੱਸ਼ ਸਟੇਸ਼ਨ, ਆਪਸੀ ਵਿੱਥ ਲਈ ਖੁੱਲੀ ਜਗਾ ਅਤੇ ਰੋਗਾਣੂ ਮੁਕਤ ਕਰਨ ਆਦਿ ਦਾ ਪੂਰਾ ਪ੍ਰਬੰਧ ਹੈ।
ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਉਹਨਾਂ ਦੇ ਨਾਲ ਐਸ.ਡੀ.ਐਮ. ਖੰਨਾ ਸੰਦੀਪ ਸਿੰਘ ਗੜਾ, ਐਸ.ਡੀ.ਐਮ. ਪਾਇਲ ਮਨਕੰਵਲ ਸਿੰਘ ਚਾਹਲ, ਅਤੇ ਡੀ.ਐਫ.ਐਸ.ਸੀ. (ਈਸਟ) ਗੁਰਵੀਨ ਕੌਰ ਵੀ ਹਾਜ਼ਰ ਸਨ।