ਕਿਸਾਨ ਵੀਰੋ, ਪਰਾਲੀ ਨੂੰ ਸਾੜੋ ਨਾ, ਇਸਤੋਂ ਕਮਾਈ ਕਰੋ —ਡਿਪਟੀ ਕਮਿਸ਼ਨਰ

Share and Enjoy !

Shares

ਕਿਸਾਨ ਵੀਰੋ, ਪਰਾਲੀ ਨੂੰ ਸਾੜੋ ਨਾ, ਇਸਤੋਂ ਕਮਾਈ ਕਰੋ —ਡਿਪਟੀ ਕਮਿਸ਼ਨਰ

ਡੀਸੀ ਨੇ ਕੀਤਾ ਖੰਨਾ ਵਿਖੇ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ਦਾ ਕੀਤਾ

ਲੁਧਿਆਣਾ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚ ਕੇ ਆਪਣੀ ਕਮਾਈ ਦਾ ਜਰੀਆ ਬਨਾਉਣ। ਅਮਲੋਹ ਰੋਡ ‘ਤੇ ਸਥਿਤ ਸ਼੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਨਾਮ ਦੇ ਬਣੇ ਪਰਾਲੀ ਤੋਂ ਬਿਜਲੀ ਬਨਾਉਣ ਵਾਲੇ ਪਲਾਂਟ ਦਾ ਦੌਰਾ ਕਰਨ ਉਪਰੰਤ ਸ੍ਰੀ ਸ਼ਰਮਾ ਨੇ ਕਿਹਾ ਕਿ ਕਿਸਾਨ ਨੂੰ ਝੋਨੇ ਦੀ ਪਰਾਲੀ ਨਾ ਸਾੜਨ, ਕਿਓੰਕਿ ਇਸਤੋਂ ਬਿਜਲੀ ਬਣ ਸਕਦੀ ਹੈ।

ਉਨਾਂ ਦੱਸਿਆ ਕਿ ਸ਼੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਫਤਿਹਗੜ ਸਾਹਿਬ ਜ਼ਿਲਿ•ਆਂ ਵਿੱਚ ਲਗਭਗ 35000 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਇਕੱਠੀ ਕਰ ਰਿਹਾ ਹੈ ਅਤੇ ਇਸ ਤੋਂ ਬਿਜਲੀ ਪੈਦਾ ਕਰ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਵੇਚਣ ਦੀ ਚੋਣ ਕਰਦੇ ਹਨ ਤਾਂ ਉਹ ਹੋਰ ਕਮਾਈ ਕਰ ਸਕਦੇ ਹਨ। ਸ਼੍ਰੀ ਗਣੇਸ਼ ਐਡੀਬਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਹੰਸ ਰਾਜ ਗਰਗ ਨੇ ਦੱਸਿਆ ਕਿ ਉਹ ਲਗਭਗ 35000 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਇਕੱਠੀ ਕਰਦੇ ਹਨ। ਇਸਦੇ ਬਦਲੇ ਪ੍ਰਤੀ ਏਕੜ ਤਕਰੀਬਨ 2500-3000 ਰੁਪਏ ਅਦਾ ਕਰਦੇ ਹਨ। ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਕਿਸਾਨ ਉਨਾਂ ਨਾਲ ਜੁੜੇ ਹੋਏ ਹਨ, ਜਿਨਾਂ ਤੋਂ ਉਹ ਝੋਨੇ ਦੀ ਪਰਾਲੀ ਖਰੀਦਦੇ ਹਨ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵੇਚ ਕੇ ਕਿਸਾਨ ਨਾ ਸਿਰਫ ਕਮਾਈ ਕਰ ਸਕਦੇ ਹਨ ਬਲਕਿ ਸਾਡੇ ਵਾਤਾਵਰਣ ਨੂੰ ਬਚਾਉਣ ਵਿਚ ਵੀ ਯੋਗਦਾਨ ਪਾ ਸਕਦੇ ਹਨ।

ਝੋਨੇ ਦੀ ਪਰਾਲੀ ਦੀ ਸਹਾਇਤਾ ਨਾਲ ਉਨਾਂ ਦੀ ਕੰਪਨੀ ਹਰ ਰੋਜ 60,000 ਯੂਨਿਟ ਬਿਜਲੀ ਪੈਦਾ ਕਰਦੀ ਹੈ, ਜਿਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਹੋਰਨਾਂ ਕਾਰਪੋਰੇਟ ਘਰਾਣਿਆਂ ਨੂੰ ਵੀ ਅੱਗੇ ਆ ਕੇ ਆਪਣੀ ਜਗਾ ਵਿੱਚ ਅਜਿਹੇ ਬਿਜਲੀ ਪਲਾਂਟ ਸਥਾਪਤ ਕਰਨ ਦੀ ਅਪੀਲ ਕੀਤੀ। ਤਾਂ ਜੋ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ। ਇਸ ਮੌਕੇ ਉਨਾਂ ਨਾਲ ਐਸ.ਡੀ.ਐਮ. ਖੰਨਾ ਸੰਦੀਪ ਸਿੰਘ ਗੜਾ ਵੀ ਸ਼ਾਮਲ ਸਨ।

Share and Enjoy !

Shares

About Post Author

Leave a Reply

Your email address will not be published. Required fields are marked *