ਵੱਖ-ਵੱਖ ਪਾਰਟੀਆਂ ਦੇ ਆਗੂ ਹੋਏ ਭਾਜਪਾ ਵਿੱਚ ਸ਼ਾਮਲ, ਲੁਧਿਆਣਾ ਦੇ ਪਿੰਡਾਂ ਚੌਤਰਫਾਂ ਵਿਕਾਸ ਕਰਵਾ ਕੇ ਨੁਹਾਰ ਬਦਲੀ ਜਾਵੇਗੀ : ਰਵਨੀਤ ਬਿੱਟੂ
ਲੁਧਿਆਣਾ (ਰਾਜਕੁਮਾਰ ਸਾਥੀ)। ਲੋਕ ਚੋਣਾਂ ਦੇ ਆਖ਼ਰੀ ਹਫ਼ਤੇ ‘ਚ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪ੍ਰਚਾਰ ‘ਚ ਤੇਜ਼ੀ ਲਿਆਉਂਦੇ ਹੋਏ, ਵਿਧਾਨ ਸਭਾ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਕੱਢ ਕੇ ਚੋਣ ਮੁਹਿੰਮ ਨੂੰ ਭਖਾਇਆ। ਜਿੱਥੇ ਵੱਖ-ਵੱਖ ਪਿੰਡਾਂ ਰਾਮਗੜ੍ਹ ਭੁੱਲਰ, ਤੱਪੜ, ਸ਼ੇਰਪੁਰ ਕਲਾਂ, ਗ਼ਾਲਿਬ ਕਲਾਂ, ਪਿੰਡ ਲੀਲਾ ਮੇਘ ਸਿੰਘ, ਕਾਉਂਕੇ ਕਲਾਂ ਵਾਰਡ ਨੰਬਰ 2 ਵਿਖੇ ਰਵਨੀਤ ਬਿੱਟੂ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਲੋਕ ਭਾਜਪਾ ‘ਚ ਸ਼ਾਮਿਲ ਹੋਏ। ਰਵਨੀਤ ਬਿੱਟੂ ਨੇ ਇਸ ਮੌਕੇ ਸ਼੍ਰੀ ਕ੍ਰਿਸ਼ਨਾ ਗਊ ਸ਼ਾਲਾ ‘ਚ ਮੱਥਾ ਟੇਕਿਆ। ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਕੈਪਟਨ ਕੁਲਦੀਪ ਸਿੰਘ, ਗੁਰਦਿਆਲ ਸਿੰਘ ਮੰਡਲ ਪ੍ਰਧਾਨ, ਮਹਿਲਾ ਪ੍ਰਧਾਬ ਗੁਰਜੀਤ ਕੌਰ, ਰਾਜੇਸ਼ ਲੂੰਬਾ ਆਦਿ ਹਾਜ਼ਰ ਸਨ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਲੁਧਿਆਣਾ ਦੇ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਤੇ ਅੱਜ ਵੀ ਉਹ ਪਿਆਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਜਗਰਾਉਂ ਦੇ ਪਿੰਡਾਂ ‘ਚ ਮਿਲਿਆ ਪਿਆਰ ਤੇ ਆਸ਼ੀਰਵਾਦ, ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੁਧਿਆਣਾ ਲੋਕ ਸਭਾ ਹਲਕੇ ‘ਤੇ ਭਾਜਪਾ ਦਾ ਝੰਡਾ ਲਹਿਰਾਏਗਾ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਦੇ ਸਹਿਯੋਗ ਨਾਲ 10 ਸਾਲ ਸਾਂਸਦ ਰਹੇ ਹਨ, ਪਰ ਕਾਂਗਰਸ ਪਾਰਟੀ ਦੇ ਨਾਂਹਪੱਖੀ ਰਵਈਏ ਨੇ ਸੰਸਦ ‘ਚ ਸਿਵਾਏ ਨਾਅਰੇਬਾਜ਼ੀ ਤੋਂ ਕੁਝ ਨਹੀਂ ਹੋਣ ਦਿੱਤਾ। ਅੱਜ ਲੋੜ ਸੀ ਕਿ ਸਰਕਾਰ ਦੇ ਨਾਲ ਮਿਲ ਕੇ ਲੁਧਿਆਣਾ ਦੀ ਬਿਹਤਰੀ ਲਈ ਕੁਝ ਕੀਤਾ ਜਾਵੇ। ਕੇਂਦਰ ‘ਚ ਤੀਜੀ ਵਾਰ ਮੋਦੀ ਸਰਕਾਰ ਬਣਨੀ ਤੈਅ ਹੈ, ਜੇਕਰ ਗਲਤੀ ਨਾਲ ਵੀ ਸੰਸਦ ‘ਚ ਆਪ ਜਾਂ ਕਾਂਗਰਸ ਵਾਲਾ ਚਲਾ ਗਿਆ ਤਾਂ, ਉਹ ਲੁਧਿਆਣਾ ਲਈ ਕੁਝ ਨਹੀਂ ਕਰ ਸਕੇਗਾ। ਇਸ ਲਈ ਜਰੂਰੀ ਹੈ ਕੇਂਦਰ ‘ਚ ਬਣਨ ਜਾ ਰਹੀ ਭਾਜਪਾ ਸਰਕਾਰ ਦੇ ਹਿੱਸੇਦਾਰ ਬਣੀਏ। ਉਹਨਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਲੁਧਿਆਣਾ ‘ਚ ਏਮਜ਼, ਪੀਜੀਆਈ ਵਰਗਾ ਹਸਪਤਾਲ ਹੋਵੇ, ਵਧੀਆ ਸਿੱਖਿਆ ਸੰਸਥਾਨ, ਰੋਜ਼ਗਾਰ ਦੇ ਸਾਧਨ ਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇ। ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਹੈ। ਇੱਕ ਮੌਕਾ ਭਾਜਪਾ ਨੂੰ ਵੀ ਦਿਓ, ਫਿਰ ਦੇਖਿਓ ਕਿਵੇਂ ਲੁਧਿਆਣਾ ਦੇ ਪਿੰਡਾਂ ਚੌਤਰਫਾਂ ਵਿਕਾਸ ਕਰਵਾ ਕੇ ਨੁਹਾਰ ਬਦਲੀ ਜਾਵੇਗੀ। ਉਹਨਾਂ ਜਗਰਾਉਂ ਦੇ ਲੋਕਾਂ ਨੂੰ ਅਪੀਲ ਕਿ ਭਾਜਪਾ ਦੀ ਸਰਕਾਰ ਤਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਰਗੇ ਵੱਡੇ ਸੂਬੇ ਬਣਾ ਚੁੱਕੇ ਹਨ। ਪੰਜਾਬ ਨੇ ਤਾਂ ਆਪਣਾ ਸਰਕਾਰ ‘ਚ ਹਿੱਸਾ ਪਾਉਣਾ ਹੈ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਇਸ ਲਈ ਆਓ 1 ਜੂਨ ਭਾਜਪਾ ਦੇ ਕਮਲ ਦੇ ਫੁੱਲ ਦਾ ਬਟਨ ਦਬਾਅ ਕੇ ਭਾਜਪਾ ਨੂੰ ਜਿਤਾਓ, ਤੁਹਾਡੇ ਇਲਾਕੇ ਦੀ ਨੁਹਾਰ ਬਦਲਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਰਵਨੀਤ ਬਿੱਟੂ ਦੇ ਜਗਰਾਉਂ ਦੌਰੇ ਦੌਰਾਨ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਜੈਪਾਲ ਸਿੰਘ, ਬੀਬੀ ਨਿੰਦਰ ਕੌਰ, ਗੁਰਚਰਨ ਸਿੰਘ ਕਾਉਂਕੇ, ਸੁਖਦੇਵ ਸਿੰਘ ਪੰਚ, ਸਾਬਕਾ ਸਰਪੰਚ ਅਵਤਾਰ ਸਿੰਘ, ਅਜਮੇਰ ਸਿੰਘ ਨਾਹਰ, ਹਰਪ੍ਰੀਤ ਕੌਰ, ਗੁਰਦੇਵ ਕੌਰ, ਜਸਵਿੰਦਰ ਕੌਰ, ਹਰਬੰਸ ਸਿੰਘ ਵਾਇਸ ਪ੍ਰਧਾਨ, ਜਸਪਾਲ ਸਿੰਘ ਵਾਈਸ ਪ੍ਰਧਾਨ ਆਦਿ ਨਾਮ ਹਾਜ਼ਰ ਸਨ। ਇਸ ਮੌਕੇ ਦਵਿੰਦਰ ਸਿੰਘ ਬੀਟਾ, ਗੁਰਤੇਜ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਜੱਗਾ ਸੈਕਟਰੀ, ਪ੍ਰੀਤਮ ਸਿੰਘ, ਭਜਨ ਸਿੰਘ ਫੌਜੀ, ਗੁਰਪ੍ਰੀਤ ਸਿੰਘ ਸੋਨੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਬਲੌਰ ਸਿੰਘ ਫੌਜੀ, ਮੈਂਬਰ ਕਰਨੈਲ ਸਿੰਘ, ਮੈਂਬਰ ਸੁਖਦੇਵ ਸਿੰਘ, ਫੌਜੀ ਨਿਰਮਲ ਸਿੰਘ, ਗੁਰਮੇਲ ਸਿੰਘ, ਪ੍ਰੀਤਮ ਸਿੰਘ ਫੌਜੀ, ਗੁਲਜ਼ਾਰ ਸਿੰਘ ਓਬੀਸੀ ਵਿੰਗ ਪ੍ਰਧਾਨ, ਹਰਬੰਸ ਸਿੰਘ, ਰਛਪਾਲ ਸਿੰਘ, ਸਾਬਕਾ ਸਰਪੰਚ ਬੰਤਾ ਸਿੰਘ, ਧਰਮ ਸਿੰਘ ਪੰਚ, ਜੱਸਾ ਸਿੰਘ, ਚੌਧਰੀ ਨੰਬਰਦਾਰ, ਬਚਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ – ਜਗਰਾਂਓ ਦੇ ਪਿੰਡਾਂ ਵਿੱਚ ਨਿਕਲੇ ਰੋਡ ਸ਼ੋਅ ਦੌਰਾਨ ਸੰਬੋਧਿਤ ਕਰਦੇ ਰਵਨੀਤ ਸਿੰਘ ਬਿੱਟੂ।