ਲੁਧਿਆਣਾ ((ਦੀਪਕ ਸਾਥੀ))। ਜ਼ਿਲ੍ਹੇ ਵਿੱਚ 3 ਤੋਂ 7 ਮਾਰਚ ਤੱਕ ਪਲਸ ਪੋਲੀਓ ਦਾ ਰਾਸ਼ਟਰੀ ਟੀਕਾਕਰਨ ਦੌਰ ਚਲਾਇਆ ਜਾਵੇਗਾ, ਜਿਸ ਵਿੱਚ 0 ਤੋਂ 5 ਸਾਲ ਦੀ ਉਮਰ ਦੇ 4 ਲੱਖ 78 ਹਜਾਰ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।ਇਹ ਮੁਹਿੰਮ ਸ਼ਹਿਰੀ ਖੇਤਰ ਵਿਚ 5 ਦਿਨ ਅਤੇ ਪੇਡੂ ਖੇਤਰ ਵਿਚ 3 ਦਿਨ ਲਈ ਚੱਲੇਗੀ। ਸਿਵਲ ਸਰਜਨ ਡਾ. ਜ਼ਸਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 0 ਤੋ 5 ਸਾਲ ਤੱਕ ਦੀ ਉਮਰ ਦੇ ਹਰ ਬੱਚੇ ਨੂੰ ਪੋਲੀਓ ਵੈਕਸੀਨ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 1070 ਬੂਥ ਬਣਾਏ ਗਏ ਹਨੇ। ਟੀਚੇ ਦੀ ਪ੍ਰਾਪਤੀ ਲਈ ਕੁੱਲ 1535 ਘਰ ਘਰ, 80 ਟਰਾਂਜ਼ਿਟ ਅਤੇ 98 ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮਾਂ 506 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਟੀਮਾਂ ਲਗਭਗ 11।67 ਲੱਖ ਘਰਾਂ ਨੂੰ ਕਵਰ ਕਰਨਗੀਆਂ। ਡਾ ਅੋਲਖ ਨੇ ਸਿੱਖਿਆ ਵਿਭਾਗ ਅਤੇ ਹੋਰ ਵਿਭਾਗਾ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ।ਸਿਖਿਆ ਵਿਭਾਗ ਦੇ ਅਧਿਕਾਰੀਆਂ ਨੁੰ ਅਪੀਲ ਕੀਤੀ ਗਈ ਹੈ ਕਿ ਉਹ ਪੋਲੀਓ ਮੁਹਿੰਮ ਸਬੰਧੀ ਮੀਟਿੰਗਾਂ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਅਤੇ ਹਰੇਕ ਬੱਚੇ ਨੂੰ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ।