ਭਾਵਾਧਸ ਦੀ ਮੁਜੱਫਰਨਗਰ ਸ਼ਾਖਾ ਨੇ ਸੰਗਤ ਨੂੰ ਕਰਾਏ ਭਗਵਾਨ ਵਾਲਮੀਕਿ ਤੀਰਥ ਦੇ ਦਰਸ਼ਨ, ਲੁਧਿਆਣਾ ਪਹੁੰਚਣ ਤੇ ਕੀਤਾ ਗਿਆ ਸੰਗਤ ਦਾ ਸਨਮਾਨ
ਲੁਧਿਆਣਾ (ਦੀਪਕ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਮੁਜੱਫਰ ਨਗਰ ਸ਼ਾਖਾ ਵੱਲੋਂ ਸੰਗਤ ਨੂੰ ਭਗਵਾਨ ਵਾਲਮੀਕਿ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਮੁਫਤ ਬੱਸ ਯਾਤਰਾ ਦਾ ਆਯੋਜਨ ਕੀਤਾ ਗਿਆ। ਤੀਰਥ ਦਰਸ਼ਨ ਕਰਨ ਤੋਂੱ ਬਾਅਦ ਸੰਗਤ ਦੇ ਲੁਧਿਆਣਾ ਪਹੁੰਚਣ ਤੇ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ ਦੀ ਅਗਵਾਈ ਵਿੱਚ ਵਪਾਰ ਵਿੰਗ ਦੇ ਪ੍ਰਧਾਨ ਵੀਰ ਮਨੋਜ ਚੌਹਾਨ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਇਸਦੇ ਨਾਲ ਹੀ ਸੰਗਤ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ ਨੇ ਕਿਹਾ ਕਿ ਸੰਗਤ ਨੂੰ ਤੀਰਥ ਦਰਸ਼ਨ ਕਰਾਕੇ ਭਗਵਾਨ ਦੇ ਚਰਨਾਂ ਨਾਲ ਜੋੜਨਾ ਪੁੰਨ ਦਾ ਕੰਮ ਹੈ। ਭਾਵਾਧਸ ਦੀ ਮੁਜੱਫਰ ਨਗਰ ਸ਼ਾਖਾ ਦੇ ਮੁਖੀ ਵੀਰ ਸੰਨੀ ਸਿਲੇਲਾਨ ਦੀ ਅਗਵਾਈ ਵਿੱਚ ਇਹ ਬੱਸ ਯਾਤਰਾ ਕਰਾਈ ਗਈ। ਤੀਰਥ ਯਾਤਰਾ ਕਰਨ ਤੋਂ ਬਾਦ ਸੰਗਤ ਦੇ ਲੁਧਿਆਣਾ ਪਹੁੰਚਣ ਤੇ ਉਹਨਾਂ ਲਈ ਲੰਗਰ ਦਾ ਆਯੋਜਨ ਕੀਤਾ ਗਿਆ। ਇਸਦੇ ਨਾਲ ਹੀ ਇਸ ਪੁੰਨ ਦੇ ਕੰਮ ਦਾ ਹਿੱਸਾ ਬਨਣ ਲਈ ਸੰਗਤ ਦਾ ਸਨਮਾਨ ਵੀ ਕੀਤਾ ਗਿਆ। ਯਾਤਰਾ ਦੀ ਅਗਵਾਈ ਕਰ ਰਹੇ ਵੀਰ ਸੰਨੀ ਸਿਲੇਲਾਨ ਨੇ ਕਿਹਾ ਕਿ ਸੰਗਤ ਨੇ ਸ਼ਰਧਾ ਦੇ ਨਾਲ ਭਗਵਾਨ ਵਾਲਮੀਕਿ ਤੀਰਥ ਜਾ ਕੇ ਦਰਸ਼ਨ ਕੀਤੇ ਅਤੇ ਭਗਵਾਨ ਦਾ ਆਸ਼ੀਰਵਾਦ ਲੈ ਕੇ ਇਸ ਸਾਲ ਵਿੱਚ ਭਾਵਾਧਸ ਦੇ ਨਾਲ ਜੁੜ ਕੇ ਧਰਮ ਅਤੇ ਸਮਾਜ ਲਈ ਕੰਮ ਕਰਨ ਦਾ ਸੰਕਲਪ ਲਿਆ। ਲੁਧਿਆਣਾ ਪਹੁੰਚਣ ਤੇ ਮਿਲੇ ਸਨਮਾਨ ਕਾਰਣ ਸੰਗਤ ਕਾਫੀ ਖੁਸ਼ ਹੈ। ਲੰਗਰ ਦੇ ਆਯੋਜਨ ਵਿੱਚ ਸਹਿਯੋਗ ਕਰਨ ਤੇ ਵੀਰ ਮਨੋਜ ਚੌਹਾਨ, ਜਿਲ੍ਹਾ ਸੰਯੋਜਕ ਵੀਰਸ਼੍ਰੇਸਠ ਭੋਪਾਲ ਸਿੰਘ ਪੁਹਾਲ, ਜਿਲ੍ਹਾ ਸਕੱਤਰ ਵੀਰ ਸੁਧੀਰ ਬੱਦੋਵਾਲ, ਵੀਰ ਵਿਕਾਸ ਸੌਦੇ ਅਤੇ ਬਲਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਸਟਰੀ ਜਨਰਲ ਸਕੱਤਰ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਬੀ ਜੋਨ ਦੇ ਪ੍ਰਧਾਨ ਵੀਰ ਸੁਭਾਸ਼ ਸੌਦੇ, ਵੀਰ ਬਬਰੀਕ ਪਾਰਚਾ, ਵੀਰ ਸੁਭਾਸ਼ ਦੁੱਗਲ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਯੂਥ ਵਿੰਗ ਪੰਜਾਬ ਦੇ ਪ੍ਰਧਾਨ ਵੀਰ ਅਰਜੁਨ ਧੀਂਗਾਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਅਹੁਦੇਦਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।