ਲੁਧਿਆਣਾ (ਦੀਪਕ ਸਾਥੀ)। ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਵੱਲੋਂ ਬੀਤੇ ਕੱਲ੍ਹ ਸਥਾਨਕ ਡੀ.ਏ.ਵੀ ਸਕੂਲ ਸਰਾਭਾ ਨਗਰ, ਬੀ.ਸੀ.ਐਮ. ਇਸ਼ਮੀਤ ਚੌਂਕ ਵਿਖੇ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਗਿੱਲ ਨਹਿਰ ਪੁੱਲ ਤੋਂ ਟਿੱਬਾ ਪੁੱਲ, ਡੇਹਲੋਂ ਦੀਆਂ ਸੜਕਾਂ ‘ਤੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਆਰ.ਟੀ.ਏ. ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 08 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚ 03 ਕੈਂਟਰ, 02 ਟਿੱਪਰ, 02 ਟਰੱਕ ਅਤੇ 01 ਟਰੈਕਟਰ ਟਰਾਲੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਿੱਜੀ ਵਾਹਨਾਂ ਦੀ ਕਮਰਸ਼ੀਅਲ ਵਰਤੋਂ, ਓਵਰਲੋਡ, ਓਪਨ ਡਾਈਵਰਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ, ਬਿਨਾਂ ਐਚ.ਐਸ.ਆਰ.ਪੀ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਾਰਨ 23 ਗੱਡੀਆਂ ਦੇ ਚਲਾਨ ਕੀਤੇ ਜਿਨ੍ਹਾਂ ਵਿੱਚੋਂ 13 ਕੈਂਟਰ, 04 ਸਕੂਲ ਵੈਨ, 01 ਬਲੈਰੋ, 03 ਪਿੱਕ ਅੱਪ, 01 ਟਿੱਪਰ, 01 ਟਰੱਕ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਬਿਨਾਂ ਲੇਡੀ ਅਟੈਡੈਂਟ, ਫਾਇਰ ਐਕਸਟਿੰਗਸ਼ਰ, ਬਿਨਾਂ ਕੈਮਰਾ ਅਤੇ ਬਿਨਾਂ ਐਚ.ਐਸ.ਆਰ.ਪੀ. ਪਲੇਟਾਂ ਨਾ ਲੱਗੇ ਹੋਣ ਕਰਕੇ ਵੀ ਵਾਹਨਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੁਹਰਾਇਆ ਕਿ ਬਿਨ੍ਹਾਂ ਦਸਤਾਵੇਜ਼ਾਂ ਅਤੇ ਬਿਨ੍ਹਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆਜਾ ਸਕੇ।