400 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ ਸਕੂਲਾਂ ‘ਚ ਭਾਸ਼ਣ ਮੁਕਾਬਲੇ ਸੰਪਨ

Share and Enjoy !

Shares

400 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ ਸਕੂਲਾਂ ‘ਚ ਭਾਸ਼ਣ ਮੁਕਾਬਲੇ ਸੰਪਨ

ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫਰਵਰੀ ਮਹੀਨੇ ਵਿਚ ਸ੍ਰੀ ਗੁਰੁ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੁੰ ਸਮਰਪਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸਦੇ ਤਹਿਤ 1 ਫਰਵਰੀ, 2021 ਤੋਂ 9 ਫਰਵਰੀ, 2021 ਤੱਕ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਵਿਚ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਵਿਖੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਜਮਾਤ ਅੱਠਵੀਂ, ਦੂਜਾ ਪੁਜੀਸ਼ਨ ਰਸਲੀਨ ਕੌਰ ਜਮਾਤ ਅੱਠਵੀਂ ਅਤੇ ਤੀਸਰਾ ਸਥਾਨ ਕਰਨਵੀਰ ਸਿੰਘ ਜਮਾਤ ਬਾਰ੍ਹਵੀਂ ਨੇ ਪ੍ਰਾਪਤ ਕੀਤੀ। ਇਸ ਸਬੰਧੀ ਪ੍ਰਿੰਸੀਪਲ ਸ੍ਰੀ ਗੁਰਜੰਟ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ ਦੀ ਰਾਜਵੀਰ ਕੌਰ ਜਮਾਤ 8ਵੀਂ ਨੇ ਪਹਿਲਾ ਸਥਾਨ, ਤਨਵੀਰ ਕੌਰ ਜਮਾਤ ਗਿਆਰਵੀਂ ਨੇ ਦੂਜਾ ਅਤੇ ਕੁੰਵਰਜੀਤ ਸਿੰਘ ਜਮਾਤ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਮਾਛੀਆਂ ਕਲਾਂ ਵਿੱਚ ਜਮਾਤ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਇੰਨ੍ਹਾਂ ਮੁਕਾਬਲਿਆਂ ਵਿੱਚੋਂ ਸੰਜਨਾਂ ਜਮਾਤ 10ਵੀਂ ਨੇ ਪਹਿਲਾਂ ਸਥਾਨ, ਮਨਵੀਰ ਕੌਰ ਜਮਾਤ 10ਵੀਂ ਨੇ ਦੂਜਾ ਸਥਾਨ ਅਤੇ ਮਨਪ੍ਰੀਤ ਕੌਰ ਜਮਾਤ 10ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਦੇ ਖੁਸ਼ਪ੍ਰੀਤ ਸਿੰਘ ਜਮਾਤ 10ਵੀਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਰਣਦੀਪ ਕੌਰ ਜਮਾਤ 7ਵੀਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨਿਸ਼ਾ ਜਮਾਤ 12ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਮਿਡਲ ਸਕੂਲ ਪਮਾਣੀ ਦੀ ਵਿਦਿਆਰਥਣ ਹਰਸਿਮਰਨ ਕੌਰ ਜਮਾਤ ਛੇਵੀਂ ਨੇ ਪਹਿਲਾ, ਪ੍ਰਭਜੋਤ ਸਿੰਘ ਜਮਾਤ ਅੱਠਵੀਂ ਨੇ ਦੂਜਾ ਅਤੇ ਜਗਮੋਹਣ ਸਿੰਘ ਜਮਾਤ ਛੇਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਇਤਿਹਾਸਕ ਜਾਣਕਾਰੀ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜ ਪ੍ਰਤੀ ਆਪਣੇ ਫਰਜਾਂ ਦੀ ਵੀ ਪਛਾਣ ਕਰਵਾਉਣ ਵਿੱਚ ਇਹ ਮੁਕਾਬਲੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ।

Share and Enjoy !

Shares

About Post Author

Leave a Reply

Your email address will not be published. Required fields are marked *