4 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ :  ਡਾ ਔਲਖ

Share and Enjoy !

Shares

ਲੁਧਿਆਣਾ (ਦੀਪਕ ਸਾਥੀ)।ਜਿਲ੍ਹੇ ਭਰ ਵਿਚ 3 ਮਾਰਚ ਤੋ 7 ਮਾਰਚ ਪਲਸ ਪੀਲੀਓ ਦਾ ਨੈਸ਼ਨਲ ਰਾਊਡ ਚਲਾਇਆ ਜਾਵੇਗਾ, ਜਿਸ ਵਿਚ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਜਾਣਗੀਆ। ਜਾਗਰੂਕਤਾ ਮੁਹਿੰਮ ਦਾ ਪੋਸਟਰ ਜਾਰੀ ਕਰਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਇਹ ਮੁਹਿੰਮ 5 ਦਿਨ ਅਤੇ ਪੇਡੂ ਖੇਤਰ ਵਿਚ 3 ਦਿਨ ਲਈ ਚੱਲੇਗੀ। ਜਿਲਾ ਟੀਕਾਕਰਨ ਅਫਸਰ ਡਾ. ਮਨੀਸ਼ਾ ਖੰਨਾ ਨੇ ਦੱਸਿਆ ਕਿ ਇਸ ਨੂੰ ਮੁਹਿੰਮ ਨੂੰ ਸਫਲਤਾ ਪੂਰਵਿਕ ਨੇਪਰੇ ਚੜਾਉਣ ਲਈ ਘਰ ਘਰ ਪੋਲੀਓ ਬੂੰਦਾਂ ਪਿਲਾਉਣ ਲਈ 1535 ਟੀਮਾਂ ਗਠਤ ਕੀਤੀਆਂ ਗਈਆ ਹਨ।ਇਸ ਤੋ ਇਲਾਵਾ 80 ਟਰਾਸਿਟ ਟੀਮਾਂ ਅਤੇ 98 ਮੋਬਾਇਲ ਟੀਮਾਂ ਕੰਮ ਕਰਨਗੀਆ, ਜਿੰਨਾਂ ਦੀ ਸੁਪਰਵੀਜ਼ਨ ਕਰਨ ਲਈ 506 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਲ੍ਹੇ ਭਰ ਵਿਚ ਕੁੱਲ ਲਗਭਗ 11 ਲੱਖ 67 ਹਜ਼ਾਰ ਘਰ ਹਨ, ਜਿੰਨਾ ਵਿਚ ਲਗਭਗ 4 ਲੱਖ 78 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆ ਜਾਣਗੀਆਂ। ਡਾ. ਖੰਨਾ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ।

Share and Enjoy !

Shares

About Post Author

Leave a Reply

Your email address will not be published. Required fields are marked *