ਜ਼ਿਲ੍ਹਾ ਪ੍ਰੀਸ਼ਦ ਨੇ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਵਾਈ
ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਹੋਇਆ ਵਾਧਾ – ਜੰਡਿਆਲੀ
ਲੁਧਿਆਣਾ (ਰਾਜਕੁਮਾਰ ਸਾਥੀ) – ਜ਼ਿਲ੍ਹਾ ਪ੍ਰੀਸ਼ਦ ਨੇ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਵਾਈ । ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ, ਸਕੱਤਰ ਜਿਲਾ੍ ਪੀ੍ਰਸ਼ਦ ਰਣਜੀਤ ਸਿੰਘ, ਸੁਪਰਡੰਟ ਜਿਲਾ੍ ਪੀ੍ਰਸ਼ਦ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਜਿਲਾ੍ ਪੀ੍ਰਸ਼ਦ ਲੁਧਿਆਣਾ ਦੀ ਘੰਟਾ ਘਰ ਦੇ ਨੇੜੇ ਪੈਦੀਆਂ ਦੁਕਾਨਾਂ, ਮਿਲਕ ਬੂਥ, ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਕੇ ਜਿਲਾ੍ਹ ਪੀ੍ਰਸ਼ਦ ਇਕ ਨਵਾਂ ਇਤਿਹਾਸ ਸਥਾਪਿਤ ਕਰਨ ਵਿੱਚ ਕਾਮਯਾਬ ਰਹੀ ਹੈ। ਜ਼ਿਕਰਯੋਗ ਹੈ ਜਿਹੜੇ ਮਿਲਕ ਬੂਥ ਦਾ ਪਹਿਲਾਂ ਕਿਰਾਇਆ ਸਿਰਫ 6500/- ਰੁਪਏ ਪ੍ਰਤੀ ਮਹੀਨਾ ਸੀ, ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੀ ਅਗਵਾਈ ਵਿੱਚ 8200/- ਰੁਪਏ ਤੋ ਬੋਲੀ ਸੁਰੂ ਹੋਈ ਅਤੇ 45,000/- ਰੁਪਏ ਪ੍ਰਤੀ ਮਹੀਨਾ ਤੱਕ ਬੋਲੀ ਸਿਰੇ ਚੜੀ ਜ਼ੋ ਕਿ ਇਕ ਵੱਡਾ ਰਿਕਾਰਡ ਹੈ। ਇਸ ਤੋ ਇਲਾਵਾ ਘੰਟਾਘਰ ਦੇ ਨਾਲ ਖਾਲੀ ਪਈ ਜਗਾ੍ ਜਿਸ ਵਿੱਚ ਨਜਾਇਜ ਰੇੜੀਆ ਫੜੀਆ ਲਗਦੀਆ ਸਨ, ਦੀ ਬੋਲੀ 1,01,000/- ਰੁਪਏ ਤੋ ਸੁਰੂ ਹੋਈ ਅਤੇ 2 ਲੱਖ ਰੁਪਏ ਪ੍ਰਤੀ ਮਹੀਨਾ ਤੇ ਗਈ ਇਹ ਵੀ ਆਪਣੇ ਆਪ ਵਿੱਚ ਇਕ ਵੱਡੀ ਕਾਮਯਾਬੀ ਹੈ। ਇਸ ਨਾਲ ਜਿਲਾ੍ ਪੀ੍ਰਸ਼ਦ ਦੀ ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਵਾਧਾ ਹੋਇਆ।