ਜਿਲ੍ਹਾ ਪ੍ਰੀਸ਼ਦ ਲੁਧਿਆਣਾ ਹਾਉਸ ਦੀ ਮੀਟਿੰਗ ਚੇਅਰਮੈਨ ਜੰਡਾਲੀ ਦੀ ਪ੍ਰਧਾਨਗੀ ਹੇਠ ਆਯੋਜਿਤ , ਨਵੇਂ ਚੁਣੇ ਗਏ ਵਿਧਾਇਕਾਂ ਵੱਲੋਂ ਪਹਿਲੀ ਵਾਰ ਮੀਟਿੰਗ ‘ਚ ਸ਼ਮੂਲੀਅਤ
ਲੁਧਿਆਣਾ, (ਰਾਜਕੁਮਾਰ ਸਾਥੀ) ਜਿਲ੍ਹਾ ਪ੍ਰੀਸ਼ਦ ਲੁਧਿਆਣਾ ਹਾਉਸ ਦੀ ਮੀਟਿੰਗ ਅੱਜ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਨਵੇ ਚੁਣੇ ਗਏ ਵਿਧਾਇਕ ਸਾਹਿਬਾਨ ਪਹਿਲੀ ਵਾਰ ਹਾਜਰ ਹੋਏ ਜਿਹਨਾਂ ਵਿੱਚ ਸਰਵਜੀਤ ਕੋਰ ਮਾਣੁਕੇ, ਮਨਵਿੰਦਰ ਸਿੰਘ ਗਿਆਸਪੁਰਾ, ਤਰਨਪ੍ਰੀਤ ਸਿੰਘ ਸੋਂਦ, ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਜਗਤਰ ਸਿੰਘ ਦਿਆਲਪੁਰਾ, ਮਨਪ੍ਰੀਤ ਸਿੰਘ ਇਆਲੀ ਅਤੇ ਕੁਲਵੰਤ ਸਿੰਘ ਸਿੱਧੂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ. ਸ੍ਰੀ ਸੰਜੀਵ ਕੁਮਾਰ, ਸਾਰੀਆਂ ਪੰਚਾਇਤ ਸੰਮਤੀਆ ਦੇ ਚੇਅਰਮੈਨ ਸਾਹਿਬਾਨ ਅਤੇ ਜਿਲ੍ਹਾ ਪੀ੍ਰਸ਼ਦ ਦੇ ਮੈਬਰ ਸਹਿਬਾਨ ਵੀ ਸ਼ਾਮਲ ਹੋਏ ਜਿਸ ਵਿੱਚ ਜਿਲ੍ਹਾ ਪੀ੍ਰਸ਼ਦ ਲੁਧਿਆਣਾ ਅਤੇ 13 ਬਲਾਕ ਸਮਤੀਆਂ ਦਾ ਸਾਲ 2022-23 ਦਾ ਬਜਟ ਲਗਭਗ 30 ਕਰੋੜ 42 ਲੱਖ ਦਾ ਪਾਸ ਕੀਤਾ ਗਿਆ। ਇਸ ਤੌ ਇਲਾਵਾ ਮਗਨਰੇਗਾ ਸਕੀਮ ਦਾ ਸਾਲ 2022-23 ਦਾ 100 ਕਰੋੜ 13 ਲੱਖ ਦਾ ਬਜਟ ਹਾਉਸ ਵਿੱਚ ਰਖਿਆ ਗਿਆ। ਉਕਤ ਬਜਟ ਮੀਟਿੰਗ ਵਿੱਚ ਹਾਜਰ ਮੈਬਰਾਂ ਦੀ ਵੱਲੋਂ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ 15ਵੇ ਵਿੱਤ ਕਮੀਸ਼ਨ ਅਧੀਨ ਪ੍ਰਾਪਤ ਹੋਣ ਵਾਲੀ ਗ੍ਰਾਂਟ ਸਾਲ 2022-23 ਦਾ ਪਲਾਨ ਵਿਚਾਰ ਕਰਕੇ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋ ਇਲਾਵਾ ਮਗਨਰੇਗਾ ਸਕੀਮ ਅਧੀਨ ਚਲ ਰਹੀਆਂ ਵੱਖ-ਵੱਖ ਸਕੀਮਾਂ ਵਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਬਾਅਦ ਚੇਅਰਮੈਨ ਸ.ਯਾਦਵਿੰਦਰ ਸਿੰਘ ਜਡਾਂਲੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ੀਦ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਦੇ ਵਿੱਚ ਅਪਣਾ ਪੂਰਾ ਯੋਗਦਾਨ ਪਾਵੇਗੀ ਅਤੇ ਪੰਜਾਬ ਪ੍ਰਦੇਸ਼ ਦੀ ਸਰਕਾਰ ਨਾਲ ਸਹਿਯੋਗ ਕਰੇਗੀ। ਮੀਟਿੰਗ ਵਿੱਚ ਹਾਜ਼ਰ ਸਾਰੇ ਵਿਧਾਇਕ ਸਹਿਬਾਨਾਂ ਦਾ ਅਤੇ ਹਾਉਸ ਦੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਰਮਜੀਤ ਕੌਰ ਵਾਈਸ ਚੈਅਰਪਰਸਨ ਜਿਲ੍ਹਾ ਪ੍ਰੀਸ਼ਦ, ਸਤਨਾਮ ਸਿੰਘ ਸੋਨੀ, ਅਜਮੇਰ ਸਿੰਘ ਪੁਰਬਾ, ਕਿਰਪਾਲ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਬੁੱਢੇਵਾਲ, ਹਰਨੇਕ ਸਿੰਘ, ਲਖਵਿੰਦਰ ਸਿੰਘ, ਸਿਮਰਨਜੀਤ ਕੌਰ ਅਤੇ ਵਰਿੰਦਰ ਕੌਰ ਸਾਰੇ ਚੈਅਰਮੈਨ ਬਲਾਕ ਸੰਮਤੀ ਅਤੇ ਹਰਜਿੰਦਰ ਸਿੰਘ ਇਕਲਾਹਾ, ਅਮਰਦੀਪ ਕੌਰ ਅੜੈਚਾਂ, ਗੁਰਦੇਵ ਸਿੰਘ ਲਾਪਰਾਂ, ਰਮਨਦੀਪ ਸਿੰਘ ਰਿੱਕੀ, ਕੁਲਦੀਪ ਸਿੰਘ ਬੱਦੋਵਾਲ, ਬਲਵੀਰ ਸਿੰਘ ਬਾੜੇਵਾਲ, ਕਮਲਜੀਤ ਕੋਰ ਹਿਸੋਵਾਲ, ਸੁਖਵਿੰਦਰ ਕੌਰ ਹਾਂਸ ਕਲਾਂ, ਬਲਦੇਵ ਸਿੰਘ ਦਾਦ, ਦਰਸ਼ਨ ਸਿੰਘ ਲੱਖਾ, ਜਤਿੰਦਰ ਸਿੰਘ ਜੋਗਾ, ਰਮਨੀਤ ਸਿੰਘ, ਕਰਮ ਸਿੰਘ ਉਟਾਲਾਂ ਸਾਰੇ ਮੈਬਰ ਜਿਲ੍ਹਾ ਪ੍ਰੀਸ਼ਦ ਸ਼ਾਮਲ ਹੋਏ।