ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਲੁਧਿਆਣਾ ਵੱਲੋਂ 6ਵੇਂ ਪੇਅ ਕਮਿਸ਼ਨ ਸੰਬੰਧੀ ਮੰਗਾਂ ਨੂੰ ਲੈਕੇ ਚਲ ਰਹੀ ਹੜਤਾਲ ਅਜ ਮਿਤੀ 30.06.2021 ਨੂੰ 9ਵੇਂ ਦਿਨ ਵੀ ਜਾਰੀ ਰਹੀਂ । ਜਿਸ ਵਿੱਚ ਸਮੂੱਹ ਵਿਭਾਗਾਂ ਦੇ ਮੁਲਾਜ਼ਮਾ ਵੱਲੋਂ ਹੜਤਾਲ ਦਾ ਪੁਰਜੋਰ ਸਮਰਥਨ ਕਰਦੇ ਹੋਏ ਆਪਣੇ-ਆਪਣੇ ਦਫਤਰਾਂ ਵਿੱਚ ਹਰ ਤਰ੍ਹਾਂ ਦਾ ਕੰਮ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ । ਇਸ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਸ਼੍ਰੀ ਵਿੱਕੀ ਜੁਨੇਜਾ, ਚੇਅਰਮੈਨ, ਸ਼੍ਰੀ ਅਮਿਤ ਅਰੋੜਾ (ਜਿਲ੍ਹਾ ਵਾਇਸ ਚੇਅਰਮੈਨ ਅਤੇ ਸੂਬਾ ਵਧੀਕ ਜਨਰਲ ਸਕੱਤਰ), ਜਿਲ੍ਹਾ PSMSU ਲੁਧਿਆਣਾ ਪ੍ਰਧਾਨ ਸ਼੍ਰੀ ਰਣਜੀਤ ਸਿੰਘ, ਜਿਲ੍ਹਾ ਵਰਕਿੰਗ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਏ.ਪੀ. ਮੋਰੀਆ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਨੇ ਮੀਡੀਆ ਨੂੰ ਸੰਬੋਧਿਤ ਕੀਤਾ । ਸ਼੍ਰੀ ਅਮਿਤ ਅਰੋੜਾ ਪੀ.ਡਬਲਯੂ.ਡੀ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਉਹ ਮੁਲਾਜ਼ਮਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੈ ਕਿਉਂਕਿ ਹੁਣ ਤੱਕ ਜੋ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ ਉਹ 3.01 ਦੇ ਗੁਣਾਂਕ ਨਾਲ ਹੋਇਆ ਹੈ ਪਰ ਸਰਕਾਰ ਮੁਲਾਜ਼ਮਾਂ ਨੂੰ 2.25 ਦੇ ਗੁਣਾਂਕ ਨਾਲ ਪੇਅ ਕਮਿਸ਼ਨ ਥੋਪ ਰਹੀ ਹੈ ਇਸ ਨਾਲ ਮੁਲਾਜ਼ਮਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ । ਪਰ ਮੁਲਾਜ਼ਮ 3.01 ਦੇ ਗੁਣਾਂਕ ਤੋਂ ਘੱਟ ਪੇਅ ਕਮਿਸ਼ਨ ਨੂੰ ਸਵੀਕਾਰ ਨਹੀਂ ਕਰੇਗੀ ।
ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਕਰਦੇ ਹੋਏ ਸ਼੍ਰੀ ਸੰਜੀਵ ਭਾਰਗਵ, ਵਰਕਿੰਗ ਜਿਲ੍ਹਾ ਪ੍ਰਧਾਨ ਲੁਧਿਆਣਾ (ਸਿਹਤ ਵਿਭਾਗ) ਨੇ ਸਪੱਸ਼ਟ ਕੀਤਾ ਕਿ ਪੈਨਸ਼ਨ ਮੁਲਾਜ਼ਮ ਵਰਗ ਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ । ਇਸ ਲਈ ਸਮਾਜਿਕ ਰੁਤਬਾ ਅਤੇ ਬੁਢਾਪੇ ਨੂੰ ਸੁਰਖਿਅਤ ਕਰਨ ਲਈ ਪੈਨਸ਼ਨ ਇੱਕ ਬਹੁਤ ਜ਼ਰੂਰੀ ਅਤੇ ਜਾਇਜ਼ ਮੰਗ ਹੈ । ਇਸ ਤੋਂ ਇਲਾਵਾ ਸੰਦੀਪ ਭਾਂਬਕ ਪੀ.ਡਬਲਯੂ.ਡੀ. ਅਤੇ ਰਾਕੇਸ਼ ਕੁਮਾਰ ਸਿਵਲ ਸਰਜਨ ਦਫਤਰ ਲੁਧਿਆਣਾ ਨੇ ਇਹ ਵੀ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ 01.01.2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਰੱਖ ਰਹੇ ਹਨ ਜਦਕਿ ਆਪਣੇ ਵਿਧਾਇਕਾਂ ਅਤੇ ਸਾਂਸਦਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਰੱਖ ਰਹੇ ਹਨ ਜੋ ਕਿ ਮੁਲਾਜ਼ਮ ਵਰਗ ਨਾਲ ਨਾਇਨਸਾਫੀ ਹੈ । ਜੱਥੇਬੰਦੀ ਪੇਅ ਕਮਿਸ਼ਨ ਅਤੇ ਪੂਰਾਣੀ ਪੈਨਸ਼ਨ ਬਹਾਲੀ ਲਈ ਊਦੋਂ ਤੱਕ ਸੰਘਰਸ਼ ਕਰਦੀ ਰਹੇਗੀ ਜੱਦ ਤਕ ਮੁਲਾਜ਼ਮ ਵਰਗ ਦਾ ਬਣਦਾ ਹੱਕ ਉਹਨਾਂ ਨੂੰ ਨਹੀਂ ਮਿਲ ਜਾਂਦਾ । ਇਸ ਮੋਕੇ ਜਿਲ੍ਹਾ ਖਜਾਨਾ ਦਫਤਰ ਤੋਂ ਤਜਿੰਦਰ ਸਿੰਘ ਅਤੇ ਲਖਵੀਰ ਸਿੰਘ ਗਰੇਵਾਲ, ਖੁਰਾਕ ਅਤੇ ਸਿਵਲ ਸਪਲਾਈ ਤੋਂ ਧਰਮ ਸਿੰਘ, ਡੀ.ਸੀ. ਦਫਤਰ ਤੋਂ ਸੁਖਪਾਲ ਸਿੰਘ, ਵਾਟਰ ਸਪਲਾਈ ਤੋਂ ਸਤਿੰਦਰ ਪਾਲ ਸਿੰਘ, ਸਿਖਿਆ ਵਿਭਾਗ ਤੋਂ ਸਤਪਾਲ ਸਿੰਘ, ਐੱਮ.ਐੱਲ.ਟੀ ਯੂਨੀਅਨ ਵੱਲੋਂ ਵਿਜੈ ਕੁਮਾਰ, ਪੰਜਾਬ ਰੋਡਵੇਜ਼ ਤੋਂ ਪਰਮਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਗਤਾਰ ਸਿੰਘ ਰਾਜੋਆਣਾ, ਗੁਰਮੀਤ ਸਿੰਘ ਅਤੇ ਜ਼ੋਰਾ ਸਿੰਘ ਪ੍ਰਧਾਨ ਦਰਜਾ-4 ਅਤੇ ਵੱਖ ਵੱਖ ਵਿਭਾਗਾਂ ਤੋਂ ਹੋਰ ਸਾਥੀ ਮੋਜੂਦ ਰਹੇ ।