ਹਾਥਰਸ ਦੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ, ਪੰਜਾਬ ਇਸਤ੍ਰੀ ਸਭਾ ਨੇ ਲੁਧਿਆਣਾ ਵਿਖੇ ਕੀਤਾ ਰੋਸ ਪ੍ਰਦਰਸ਼ਨ

Share and Enjoy !

Shares

ਹਾਥਰਸ ਦੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ, ਪੰਜਾਬ ਇਸਤ੍ਰੀ ਸਭਾ ਨੇ ਲੁਧਿਆਣਾ ਵਿਖੇ ਕੀਤਾ ਰੋਸ ਪ੍ਰਦਰਸ਼ਨ

ਪ੍ਰਧਾਨ ਮੰਤਰੀ ਦਾ ਇਕ ਵੀ ਬਿਆਨ ਨਾ ਦੇਣਾ ਖੜਾ ਕਰਦਾ ਹੈ ਉਹਨਾ ਦੀ ਭੂਮਿਕਾ ਤੇ ਸਵਾਲ — ਕੋਚਰ

ਲੁਧਿਆਣਾ (ਰਾਜਕੁਮਾਰ ਸਾਥੀ)। ਯੋਗੀ ਸਰਕਾਰ ਦੇ ਅਸਤੀਫੇ ਦੀ ਮੰਗ ਅਤੇ ਰਵੱਈਏ ਦੀ ਜੁਡੀਸ਼ਲ ਜਾਂਚ ਨੂੰ ਲੈ ਕੇ ਅੱਜ ਪੰਜਾਬ ਇਸਤ੍ਰੀ ਸਭਾ ਲੁਧਿਆਣਾ ਵੱਲੋਂ ਹਾਥਰਸ ਬੱਚੀ ਨਾਲ ਹੋਏ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ਵਿੱਚ ਰੋਸ਼ ਰੈਲੀ ਕੀਤੀ ਗਈ । ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਯੋਗੀ ਸਰਕਾਰ ਬਿਲਕੁੱਲ ਫੇਲ ਹੋ ਗਈ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ। ਇਹ ਬੜੀ ਘਿਨੌਣੀ ਗੱਲ ਹੈ ਕਿ ਜਿਸ ਢੰਗ ਦੇ ਨਾਲ ਬੱਚੀ ਨਾਲ ਬਲਾਤਕਾਰ ਹੋਇਆ ਅਤੇ ਉਸ ਨੇ ਇਸ ਬਾਰੇ ਬਿਆਨ ਵੀ ਦਿੱਤਾ, ਹੁਣ ਪੁਲਿਸ ਕਹਿ ਰਹੀ ਹੈ ਕਿ ਬਲਾਤਕਾਰ ਦੀ ਪੁਸ਼ਟੀ ਹੀ ਨਹੀਂ ਹੋਈ। ਇੰਨੀਆਂ ਜ਼ਿਆਦਾ ਗੰਭੀਰ ਸੱਟਾਂ ਤੇ ਮਾਨਸਿਕ ਤਣਾਅ ਵਾਲੇ ਰੋਗੀ ਨੂੰ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਰੱਖਣਾ ਤੇ ਜਦੋਂ ਉਹ ਮਰਨ ਕਿਨਾਰੇ ਆ ਜਾਏ ਉਦੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭੇਜਣਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ ਤੇ ਉਲਟ ਪੀੜਤਾਂ ਤੇ ਹੀ ਦੋਸ਼ ਲਗਾ ਰਹੀ ਹੈ। ਜਿਲੇ ਦੇ ਡੀਐਮ ਦਾ ਵਿਵਹਾਰ ਤਾਂ ਦਰਿੰਦਿਆਂ ਵਾਲਾ ਹੈ। ਜਿਸ ਢੰਗ ਦੇ ਨਾਲ ਪੁਲਿਸ ਵੱਲੋਂ ਮਾਤਾ ਪਿਤਾ ਦੇ ਬਿਨਾਂ ਹੀ ਰਾਤ ਦੇ ਤਿੰਨ ਵਜੇ ਬੱਚੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ, ਇਹ ਅਤਿ ਨਿੰਦਣਯੋਗ ਹੈ ਤੇ ਸਮਾਜੀ ਤੇ ਕਾਨੂੰਨੀ ਸਾਰੀਆਂ ਪਰੰਪਰਾਵਾਂ ਦੇ ਵਿਰੁੱਧ ਹੈ। ਇਹ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਇਸ ਗੱਲ ਦੀ ਖੋਜ ਹੋਣੀ ਚਾਹੀਦੀ ਹੈ । ਇਹ ਗੱਲ ਮੰਨਣਯੋਗ ਨਹੀਂ ਹੈ ਕਿ ਪੁਲਿਸ ਬਿਨਾਂ ਰਾਜਨੀਤਿਕ ਇਸ਼ਾਰੇ ਦੇ ਇਹ ਕੰਮ ਕਰ ਰਹੀ ਹੈ । ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਨਿੱਕੀ-ਨਿੱਕੀ ਗੱਲ ਤੇ ਟਵੀਟ ਕਰਨ ਵਾਲੇ ਦੇਸ਼ ਦੇ ਪ੍ਰਧਾਨਮੰਤਰੀ ਨੇ ਹਾਥਰਸ ਵਿੱਚ ਇੱਨਾਂ ਕੁਝ ਹੋਣ ਦੇ ਬਾਵਜੂਦ ਵੀ ਪੀੜਤ ਨਾਲ ਹਮਦਰਦੀ ਦਾ ਇਕ ਵੀ ਲਫ਼ਜ਼ ਨਹੀਂ ਬੋਲਿਆ। ਪੁਲਿਸ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਕਿਸਮ ਦੇ ਮਾਮਲਿਆਂ ਵਿੱਚ ਵੀ ਰਾਜਨੀਤਿਕ ਦਬਾਅ ਵਿੱਚ ਕੰਮ ਕਰਨਾ ਅਤੇ ਪੂਰੀ ਤਰਾਂ ਗੈਰ ਪੇਸ਼ਾਵਰ ਢੰਗ ਨਾਲ ਪੇਸ਼ ਆਉਣਾ ਬੜੀ ਦੁੱਖਦਾਈ ਗੱਲ ਹੈ ਤੇ ਪੁਲਸੀਆਂ ਵੱਲੋਂ ਲਈਆਂ ਗਈਆਂ ਸੰਵਿਧਾਨ ਦੀ ਰਾਖੀ ਦੀਆਂ ਕਸਮਾਂ ਦੇ ਉਲਟ ਹੈ। ਇਹ ਸਾਫ਼ ਹੈ ਕਿ ਸਾਰੀਆਂ ਸੰਵਿਧਾਨਕ  ਪਰੰਪਰਾਵਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਪੁਲਿਸ ਵਾਲਿਆਂ ਨੂੰ ਵੀ ਕੁਝ ਤਾਂ ਗੈਰਤ ਆਪਣੇ ਮਨ ਵਿੱਚ ਰੱਖਣੀ ਚਾਹੀਦੀ ਹੈ; ਉਹਨਾਂ ਦੇ ਘਰਾਂ ਵਿਚ ਵੀ ਧੀਆਂ ਹਨ। ਉਨਾਂ  ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਫੌਰਨ ਅਸਤੀਫਾ ਦੇਵੇ ਤੇ ਯੋਗੀ ਸਰਕਾਰ ਦੇ ਰਵੱਈਏ ਦੀ ਜਾਂਚ ਸਮੇਤ ਇਨਾਂ ਸਾਰੀਆਂ ਘਟਨਾਵਾਂ ਦੀ ਜੁਡੀਸ਼ਲ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਇਕ ਹਥਨੀ ਦੇ ਮਰਨ ਤੇ ਰੌਲਾ ਪਾਉਣ ਵਾਲੀ ਸਮ੍ਰਿਤੀ ਇਰਾਨੀ ਨੂੰ ਨੌਜਵਾਨ ਬੱਚੀ ਨਾਲ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਇੱਕ ਸ਼ਬਦ ਵੀ ਨਹੀਂ ਬੋਲੀ। ਰੋਸ ਮੁਜਾਹਿਰੇ ਵਿੱਚ ਆਏ ਲੋਕਾਂ ਨੇ ਯੋਗੀ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਤੇ ਡਾ: ਗੁਰਚਰਨ ਕੋਚਰ ਪ੍ਰਧਾਨ ਪੰਜਾਬ ਇਸਤ੍ਰੀ ਸਭਾ, ਜੀਤ ਕੁਮਾਰੀ – ਜਨਰਲ ਸਕੱਤਰ, ਕੁਲਵੰਤ ਕੌਰ, ਅਵਤਾਰ ਕੌਰ ਐਡਵੋਕੇਟ, ਬਰਜਿੰਦਰ ਕੌਰ, ਵੀਨਾ ਸਚਦੇਵਾ, ਕੁਸੁਮ ਲਤਾ, ਸਰਬਜੀਤ ਕੌਰ, ਰੂਪਿਲਾ ਮੋਹਿਨੀ ਐਡਵੋਕੇਟ, ਵੀਨਾ ਰਾਨੀ, ਸ਼ਕੁੰਤਲਾ ਤੇ ਅਮਰਜੀਤ ਕੌਰ ਨੇ ਆਪਣੇ ਵਿਚਾਰ ਰੱਖੇ।

Share and Enjoy !

Shares

About Post Author

Leave a Reply

Your email address will not be published. Required fields are marked *