ਹਰ ਸਾਲ ਡੇਢ ਕਰੋੜ ਲੋਕਾਂ ਨੂੰ ਹੁੰਦਾ ਹੈ ਬਰੇਨ ਸਟ੍ਰੋਕ
ਫੈਮਲੀ ਹਿਸਟ੍ਰੀ, ਸਿਗਰਟਨੋਸ਼ੀ, ਮੋਟਾਪਾ, ਕੋਲੇਸਟ੍ਰੋਲ ਤੇ ਹਾਈ ਬਲੱਡ ਪ੍ਰੈਸ਼ਰ ਹਨ ਮੁੱਖ ਕਾਰਣ
ਲੁਧਿਆਣਾ। ਫੋਰਟਿਸ ਹਸਪਤਾਲ ਵਿਖੇ ਵਿਸ਼ਵ ਸਟ੍ਰੋਕ ਦਿਵਸ ਤੇ ਜਾਗਰੂਕਤਾ ਲੈਕਚਰ ਕਰਾਇਆ ਗਿਆ। ਜਿਸ ਵਿੱਚ ਸੀਨੀਅਰ ਨਿਉਰੋਲੋਜਿਸਟ ਡਾ. ਅਲੋਕ ਜੈਨ ਨੇ ਸਟ੍ਰੋਕ ਦੇ ਲੱਛਣ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਸਟ੍ਰੋਕ ਨਾਲ ਰੋਜਾਨਾ ਦੇ ਜੀਵਨ ਤੇ ਪੈਣ ਵਾਲੇ ਅਸਰ ਬਾਰੇ ਵੀ ਦੱਸਿਆ।

ਡਾ. ਜੈਨ ਨੇ ਕਿਹਾ ਕਿ ਸਟ੍ਰੋਕ ਜਾਂ ਬਰੇਨ ਅਟੈਕ ਹਰ ਸਾਲ ਦੁਨੀਆ ਭਰ ਦੇ ਡੇਢ ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਕਈ ਲੋਕ ਇਸ ਕਾਰਣ ਮੌਤ ਦੇ ਮੁੰਹ ਵਿੱਚ ਸਮਾ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਸਾਰੀ ਉਮਰ ਲਈ ਅਪਾਹਿਜ ਹੋ ਕੇ ਪਰਿਵਾਰ ਕੇ ਬੋਝ ਬਣ ਕੇ ਰਹਿ ਜਾਂਦੇ ਹਨ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਦੂਜਾ ਵੱਡਾ ਕਾਰਣ ਸਟ੍ਰੋਕ ਹੀ ਹੈ। ਕਿਓੰਕਿ ਇਸ ਨਾਲ ਮਰੀਜ ਦੇ ਨਾਲ-ਨਾਲ ਉਸਦਾ ਪਰਿਵਾਰ, ਦੋਸਤ ਤੇ ਉਸਦੇ ਕੰਮ ਵਾਲੀ ਥਾਂ ਤੇ ਵੀ ਇਸਦਾ ਅਸਰ ਪੈਂਦਾ ਹੈ। ਜਿਆਦਾਤਰ ਲੋਕ ਇਸ ਬੀਮਾਰੀ ਦੇ ਲੱਛਣਾਂ ਤੋ ਅਨਜਾਨ ਰਹਿੰਦੇ ਹਨ। ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਨਾੜੀ ਵਿੱਚ ਰੁਕਾਵਟ ਪੈਣ ਜਾਂ ਫਟ ਜਾਣ ਨਾਲ ਸਟ੍ਰੋਕ ਹੁੰਦਾ ਹੈ। ਇਸ ਨਾਲ ਬਰੇਨ ਆਰਟਰੀ ਡੈਡ ਹੋ ਜਾਂਦੀ ਹੈ। ਸਟ੍ਰੋਕ ਮੁੱਖ ਤੌਰ ਤੇ ਇਸਕੈਮਿਕ ਤੇ ਹੇਮੋਰਹਾਜਿਰ ਦੋ ਤਰਾਂ ਦਾ ਹੁੰਦਾ ਹੈ। ਇਸਕੈਮਿਕ ਸਟ੍ਰੋਕ ਆਮ ਹੈ। ਇਹ ਉਦੋਂ ਹੁੰਦਾ ਹੈ, ਜਦੋਂ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਨਾਲੀ ਥੱਕਾ ਬਨਣ ਜਾਂ ਫੈਟ ਜਮਾ ਹੋ ਜਾਣ ਕਾਰਣ ਖੂਨ ਦੇ ਬਹਾਅ ਵਿੱਚ ਰੁਕਾਵਟ ਹੋ ਜਾਂਦੀ ਹੈ। ਖੂਨ ਦੀ ਨਾੜੀ ਫਟ ਜਾਣ ਕਾਰਣ ਦਿਮਾਗ ਵਿੱਚ ਖੂਨ ਰਿਸਣ ਲੱਗ ਜਾਂਦਾ ਹੈ। ਇਸ ਤਰਾਂ ਦੇ ਸਟ੍ਰੋਕ ਮੌਤ ਦਾ ਕਾਰਣ ਬਣਦੇ ਹਨ। ਪਰਿਵਾਰਿਕ ਹਿਸਟ੍ਰੀ ਹੋਣ ਤੇ ਸਟ੍ਰੋ ਦੀ ਸੰਭਾਵਨਾ ਵੱਧ ਰਹਿੰਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਸਟ੍ਰੌਕ ਵੱਧ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਸਿਗਰਟਨੋਸ਼ੀ, ਸ਼ੁਗਰ ਤੇ ਹਾਈ ਕੋਲੇਸਟ੍ਰੋਲ ਵੀ ਸਟ੍ਰੋਕ ਦੇ ਖਤਰੇ ਨੂੰ ਵਧਾਉਂਦੇ ਹਨ। ਇਸਦੇ ਸੰਕੇਤ ਤੇ ਲੱਛਣਾ ਬਾਰੇ ਜਾਣਕਾਰੀ ਨਹੀਂ ਹੋਣ ਕਾਰਣ ਇਲਾਜ ਵਿੱਚ ਦੇਰ ਹੋ ਜਾਂਦੀ ਹੈ। ਚੇਹਰੇ ਦਾ ਇੱਕ ਪਾਸੇ ਮੁੜਨਾ, ਸੁੰਨ ਹੋ ਜਾਣਾ, ਚੱਲਣ ਜਾਂ ਬੋਲਣ ਵਿੱਚ ਮੁਸ਼ਕਿਲ ਹੋਣਾ, ਸ਼ਰੀਰ ਦਾ ਇੱਕ ਹਿੱਸਾ ਅਚਾਨਕ ਸੁੰਨ ਹੋ ਜਾਣਾ, ਇੱਕ ਜਾਂ ਦੋਵੇਂ ਵਾਸੇ ਤੋ ਦੇਖਣ ਵਿੱਚ ਮੁਸ਼ਕਿਲ ਹੋਣਾ, ਚੱਲਣ-ਫਿਰਨ ਵਿੱਚ ਮੁਸ਼ਕਿਲ ਹੋਣਾ, ਚੱਕਰ ਆਉਣਾ ਤੇ ਬਿਨਾ ਕਾਰਣ ਸਿਰ ਦਰਦ ਹੋਣਾ ਵੀ ਇਸਦੇ ਕਾਰਣ ਹਨ। ਕੁਝ ਮਿੰਟਾਂ ਤੋ ਲੈ ਕੇ ਇੱਕ ਘੰਟੇ ਤੱਕ ਹੋਣ ਵਾਲੇ ਸਟ੍ਰੋਕ ਨੂੰ ਟ੍ਰਾਂਸੀਐਂਟ ਇਸਕੈਮਿਕ ਅਟੈਕ (ਟੀਆਈਏ) ਜਾਂ ਮਿੱਨੀ ਸਟ੍ਰੋਕ ਕਿਹਾ ਜਾਂਦਾ ਹੈ। ਜੇਕਰ ਸਟ੍ਰੋਕ ਤੋਂ ਚਾਰ ਘੰਟਿਆਂ ਵਿੱਚ ਮਰੀਜ ਡਾਕਟਰ ਕੋਲ ਪਹੁੰਚ ਜਾਵੇ ਤਾਂ ਜਿਆਦਾਤਰ ਕੇਸਾਂ ਵਿੱਚ ਇਸਦਾ ਇਲਾਜ ਸੰਭਵ ਹੈ। ਇਸਕੈਮਿਕ ਸਟ੍ਰੋਕ ਵਾਲੇ ਮਰੀਜਾਂ ਨੂੰ ਚਾਰ ਘੰਟਿਆਂ ਵਿੱਚ ਇਕ ਕਲੌਟ ਡਿਸਾਲਵਿੰਗ ਡਰੱਗ (ਥ੍ਰੋਮਬੋਲਿਸਿਸ) ਦਵਾਈ ਇੰਜੈਕਟ ਕੀਤੀ ਜਾਵੇ ਤਾਂ ਦਿਮਾਗ ਵਿੱਚ ਖੂਨ ਦੀ ਪੂਰਤੀ ਹੋਣੀ ਸ਼ੁਰੂ ਹੋ ਸਕਦੀ ਹੈ।