ਸੱਤਾ ਪਰਿਵਰਤਨ ਨਹੀਂ, ਵਿਵਸਥਾ ਪਰਿਵਰਤਨ ਲਈ ਚੋਣ ਮੈਦਾਨ ਵਿੱਚ ਉੱਤਰਿਆ ਹਾਂ — ਧੀਂਗਾਨ

Share and Enjoy !

Shares


ਨਰੇਸ਼ ਧੀਂਗਾਨ ਨੇ ਕਿਹਾ : ਪਾਰਟੀਆਂ ਆਪਣੇ ਵਰਕਰਾਂ ਦੀ ਬਜਾਏ ਅਮੀਰਾਂ ਨੂੰ ਪੈਰਾਸ਼ੂਟ ਰਾਹੀਂ ਲਿਆ ਦੇ ਦਿੰਦੀਆਂ ਨੇ ਟਿਕਟਾਂ, ਕਿੱਥੇ ਜਾਣ ਪਾਰਟੀ ਲਈ ਸਾਲਾਂ ਬੱਧੀ ਮਿਹਨਤ ਕਰਨ ਵਾਲੇ ਵਰਕਰ

ਲੁਧਿਆਣਾ (ਰਾਜਕੁਮਾਰ ਸਾਥੀ)। ਲੋਕਸਭਾ ਹਲਕਾ ਲੁਧਿਆਣਾ ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਰਾਜਨੀਤਕ ਵਿੰਗ ਦੇ ਰਾਸ਼ਟਰੀ ਪ੍ਰਧਾਨ ਨਰੇਸ਼ ਧੀਂਗਾਨ ਨੇ ਕਿਹਾ ਕਿ ਉਹ ਸੱਤਾ ਪਰਿਵਰਤਨ ਨਹੀਂ, ਬਲਕਿ ਵਿਵਸਥਾ ਪਰਿਵਰਤਨ ਲਈ ਚੋਣ ਮੈਦਾਨ ਵਿੱਚ ਉੱਤਰੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ 20 ਸਾਲ ਅਕਾਲੀ ਦਲ ਵਿੱਚ ਇਮਾਨਦਾਰੀ ਨਾਲ ਸੇਵਾ ਕੀਤੀ। ਵੱਡੇ ਬਾਦਲ ਸਾਹਿਬ ਪਿਆਰ ਵੀ ਬਹੁਤ ਕਰਦੇ ਸਨ, ਪਰੰਤੁ ਟਿਕਟ ਦੀ ਮੰਗ ਤੇ ਉਹ ਵੀ ਟਾਲ-ਮਟੌਲ ਕਰ ਦਿੰਦੇ ਸਨ। ਉਸਤੋਂ ਬਾਅਦ ਉਹਨਾਂ ਨੇ ਕਾਂਗਰਸ ਦੀ ਸੇਵਾ ਕੀਤੀ।

ਕਾਂਗਰਸ ਨੇ ਵੀ ਉਹਨਾਂ ਨੂੰ ਉਹਨਾਂ ਦੀ ਹੈਸੀਅਤ ਦੇ ਮੁਤਾਬਿਕ ਨਾ ਤਾਂ ਪਾਰਟੀ ਵਿੱਚ ਹੀ ਕੋਈ ਅਹੁਦਾ ਦਿੱਤਾ ਅਤੇ ਨਾ ਹੀ ਸਰਕਾਰ ਵਿੱਚ ਵਧੀਆ ਨੁਮਾਇੰਦਗੀ ਦਿੱਤੀ। ਕਈ ਸਾਲ ਤੱਕ ਸਿਆਸੀ ਪਾਰਟੀਆਂ ਦੀ ਸੇਵਾ ਕਰਨ ਤੋਂ ਬਾਅਦ ਇਹ ਸਮਝ ਆ ਗਿਆ ਕਿ ਪਾਰਟੀ ਵਿੱਚ ਮਿਹਨਤ ਕਰਨ ਵਾਲੇ ਵਰਕਰ ਦੀ ਕੋਈ ਕੀਮਤ ਨਹੀਂ ਹੈ। ਕਿਓੰਕਿ ਜਦੋਂ ਵੀ ਚੋਣਾਂ ਦਾ ਮੌਕਾ ਆਉਂਦਾ ਹੈ, ਪਾਰਟੀਆਂ ਸਰਮਾਏਦਾਰਾਂ ਨੂੰ ਪੈਰਾਸ਼ੂਟ ਰਾਹੀਂ ਲਿਆ ਕੇ ਉਮੀਦਵਾਰ ਬਣਾ ਦਿੰਦੀਆਂ ਹਨ ਅਤੇ ਵਰਕਰ ਫਿਰ ਪਾਰਟੀ ਦਾ ਝੰਡਾ ਚੁੱਕਣ ਵਿੱਚ ਲੱਗ ਜਾਂਦੇ ਹਨ।

ਉਹਨਾਂ ਕਿਹਾ ਕਿ ਵਰਕਰਾਂ ਦੇ ਸਿਰ ਤੇ ਹੀ ਪਾਰਟੀਆਂ ਚਲਦੀਆਂ ਹਨ। ਧੀਂਗਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 6 ਰਾਜ ਸਭਾ ਮੈਂਬਰ ਪੰਜਾਬ ਤੋਂ ਬਣਾਏ ਹਨ, ਪਰੰਤੁ ਇਕ ਵੀ ਮੈਂਬਰ ਐਸਸੀ ਵਰਗ ਦਾ ਨਹੀਂ ਲਿਆ। ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਉਹਨਾਂ ਨੂੰ ਚੋਣ ਮੈਦਾਨ ਵਿੱਚ ਆਉਣਾ ਪਿਆ। ਉਹਨਾਂ ਕਿਹਾ ਕਿ ਜਿਸ ਤਰਾਂ ਦਾ ਹੁੰਗਾਰਾ ਐਸਸੀ, ਬੀਸੀ, ਓਬੀਸੀ ਤੇ ਘੱਟ ਗਿਣਤੀ ਵਰਗਾਂ ਤੋਂ ਮਿਲ ਰਿਹਾ ਹੈ, ਉਸ ਨਾਲ ਲੱਗ ਰਿਹਾ ਹੈ ਕਿ ਸੰਸਦ ਭਵਨ ਦੀ ਰਾਹ ਸੌਖੀ ਹੋਣ ਲੱਕ ਪਈ ਹੈ।

Share and Enjoy !

Shares

About Post Author

Leave a Reply

Your email address will not be published. Required fields are marked *