ਲੁਧਿਆਣਾ, 18 ਨਵੰਬਰ (ਰਾਜਕੁਮਾਰ ਸਾਥੀ)। ਪੀ.ਐਸ.ਐਮ.ਐਸ.ਯੂ ਨੇ ਸੰਘਰਸ਼ ਦੇ ਸਫਲ ਹੋ ਜਾਣ ਤੇ ਜਿਲ੍ਹਾ ਲੁਧਿਆਣਾ ਯੂਨਿਟ ਦੇ ਪ੍ਰਧਾਨ, ਅਹੁੱਦੇਦਾਰਾਂ ਅਤੇ ਸਾਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁਲਾਜ਼ਮ ਜੱਥੇਵੰਦੀ ਵੱਲੋਂ ਮਿਹਨਤ ਭਰੇ ਸੰਘਰਸ਼, ਅਣਥੱਕ ਧਰਨੇ, ਨਿਡਰਤਾ ਭਰਪੂਰ ਪ੍ਰਦਰਸ਼ਨ, ਪੂਰੀ ਮੀਡੀਆ ਕਵਰੇਜ, ਸਫਲਤਾ ਪੂਰਵਕ ਪੈਨ-ਡਾਊਨ, ਸ਼ਾਂਤੀ-ਪੂਰਣ ਪਰ ਜੋਸ਼ ਭਰੇ ਮੁਜਾਹਰਿਆਂ ਨਾਲ ਇੱਕ-ਜੁੱਟਤਾ ਦਾ ਸਬੂਤ ਦਿੰਦੇ ਹੋਏ ਹੱਕਾਂ ਦੀ ਪ੍ਰਾਪਤੀ ਦੇ ਰੂਪ ਵਿਚ ਪੇ-ਕਮਿਸ਼ਨ ਲਾਗੂ ਕਰਵਾਉਣਾ ਅਤੇ ਤਰੁੱਟੀਆਂ ਨੂੰ ਦੂਰ ਕਰਵਾਉਣ ‘ਤੇ ਸਥਾਨਕ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਮੈਟਰੋ ਰੋਡ, ਪ੍ਰਤਾਪ ਚੌਂਕ ਜਿਲ੍ਹਾ ਲੁਧਿਆਣਾ ਵਿਖੇ ਦਿਲ ਦੀਆਂ ਗਹਿਰਾਈਆਂ ਵਿਚੋਂ ਅਸੀਸਾਂ ਦੇ ਰੂਪ ਵਿਚ ਨਿੱਘਾ ਅਤੇ ਸਨੇਹ ਭਰਿਆ ਸਵਾਗਤ ਕੀਤਾ ਗਿਆ। ਇਸ ਮੌਕੇ ਸੰਜੀਵ ਭਾਰਗਵ ਪ੍ਰਧਾਨ, ਅਮਿਤ ਅਰੋੜਾ ਜਨਰਲ ਸਕੱਤਰ, ਲਖਵੀਰ ਸਿੰਘ ਗਰੇਵਾਲ ਜਨਰਲ ਸਕੱਤਰ, ਏ.ਪੀ. ਮੌਰੀਆ ਡਿਪਟੀ ਚੇਅਰਮੈਨ, ਜਗਮੋਹਣ ਸਿੰਘ ਸਰਕਲ ਸੁਪਰਡੰਟ ਬੀ.ਐਂਡ.ਆਰ, ਚਰਨਜੀਵ ਪ੍ਰਕਾਸ਼ ਡਵੀਜ਼ਨਲ ਫਾਈਨਾਂਸ ਅਫਸਰ, ਸੁਨੀਲ ਕੁਮਾਰ ਕੈਸ਼ੀਅਰ, ਸਤਿੰਦਰਪਾਲ ਸਿੰਘ ਜ/ਸ/ਸ ਜਿਲ੍ਹਾ ਲੁਧਿਆਣਾ ਕਲੈਰੀਕਲ ਪ੍ਰਧਾਨ ਨੂੰ ਸਨਮਾਨ ਚਿੰਨ੍ਹ, ਸਿਰੋਪਾਓ ਅਤੇ ਹੱਥ ਘੜੀ ਨਾਲ ਨਿੱਘਾ ਅਤੇ ਸਨੇਹ ਭਰਿਆ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਮੈਟਰੋ ਰੋਡ, ਪ੍ਰਤਾਪ ਚੌਂਕ ਜਿਲ੍ਹਾ ਲੁਧਿਆਣਾ ਦੇ ਕਲੈਰੀਕਲ ਸਟਾਫ ਦੇ ਮੈਂਬਰ, ਰੂਪ ਲਾਲ ਸੁਪਰਡੰਟ, ਸੁਨੀਲ ਕੁਮਾਰ ਸੀਨੀਅਰ ਸਹਾਇਕ, ਬਲਜੀਤ ਸਿੰਘ ਜੂਨੀਅਰ ਸਹਾਇਕ, ਅਮਰਜੀਤ ਸਿੰਘ ਕਲਰਕ, ਵਰਿੰਦਰ ਸਿੰਘ ਕਲਰਕ, ਗੁਰਜਿੰਦਰ ਕੁਮਾਰ ਕਲਰਕ, ਗਗਨ ਕੁਮਾਰ ਕਲਰਕ, ਸੰਜੈ ਚੰਦ ਕਲਰਕ, ਰਾਮ ਦੁਲਾਰੇ, ਅਤੇ ਹਰਕੀਰਤ ਸਿੰਘ ਬਿੱਲ ਕਲਰਕ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।