ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮੱਰਪਿਤ ਕਰਵਾਏ ਗਏ ਸਕੂਲ ਪੱਧਰੀ ਮੁਕਾਬਲੇ

Share and Enjoy !

Shares

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ (ਲੜਕੇ), ਗਿੱਲ ਲੜਕੀਆਂ, ਲੁਹਾਰਾ ਅਤੇ ਰਣੀਆ ਸਮੇਤ ਜ਼ਿਲੇ ਦੇ ਬਹੁਤ ਸਾਰੇ ਸਕੂਲ ਮੁਕਾਬਲੇ ‘ਚ ਲੈ ਚੁੱਕੇ ਹਨ ਹਿੱਸਾ

ਲੁਧਿਆਣਾ (ਰਾਜਕੁਮਾਰ ਸਾਥੀ) ।  ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮੱਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ. ਜਗਤਾਰ ਸਿੰਘ ਦੀ ਦੇਖ-ਰੇਖ ਹੇਠ ਚਾਰ ਵੱਖ-ਵੱਖ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ (ਸੈ.ਸਿੱ.) ਲਖਵੀਰ ਸਿੰਘ ਸਮਰਾ ਨੇ ਦੱਸਿਆ ਕਿ ਸਕੂਲ ਪੱਧਰ ਤੇ ਇਹ ਮੁਕਾਬਲੇ ਸਕੂਲ ਮੁੱਖੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਕਰਵਾਏ ਜਾ ਰਹੇ ਹਨ। ਸਕੂਲ ਪੱਧਰ ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਬਲਾਕ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੇ। ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਲੜਕੇ, ਗਿੱਲ ਲੜਕੀਆਂ, ਲੁਹਾਰਾ ਅਤੇ ਰਣੀਆ ਸਮੇਤ ਜ਼ਿਲੇ ਦੇ ਬਹੁਤ ਸਾਰੇ ਸਕੂਲ ਇਸ ਮੁਕਾਬਲੇ ਵਿੱਚ ਭਾਗ ਲੈ ਚੁੱਕੇ ਹਨ। ਉਪ ਜ਼ਿਲਾ ਸਿੱਖਿਆ ਅਫਸਰ ਡਾ. ਚਰਨਜੀਤ ਸਿੰਘ ਜਲਾਜਣ ਨੇ ਮੁਕਾਬਲਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਸਕੂਲਾਂ ਵਲੋਂ ਭਾਗ ਲੈਣਾ ਜਰੂਰੀ ਹੈ ਅਤੇ ਪਹਿਲਾ ਮੁਕਾਬਲਾ ‘ਲੇਖ ਰਚਨਾ’ ਜੋ ਕਿ 31 ਮਈ ਤੱਕ ਹੋਇਆ ਹੈ। ਹੁਣ ਦੂਜਾ ਮੁਕਾਬਲਾ ‘ਕਵਿਤਾ ਗਾਇਨ’ ਸ਼ੁਰੂ ਹੋਇਆ ਹੈ, ਜੋ ਕਿ 30 ਜੂਨ ਤੱਕ ਚੱਲੇਗਾ। ਇਸ ਮੌਕੇ ਤੇ ਜ਼ਿਲਾ ਨੋਡਲ ਅਫਸਰ ਗੁਰਕ੍ਰਿਪਾਲ ਸਿੰਘ ਬਰਾੜ, ਸੁਪਰਡੈਂਟ ਪਰਮਜੀਤ ਸਿੰਘ, ਕਲਰਕ ਗੁਰਪ੍ਰੀਤ ਸਿੰਘ ਟੂਸਾ ਅਤੇ ਤਕਨੀਕੀ ਸਹਾਇਕ ਪ੍ਰੀਤ ਮਹਿੰਦਰ ਸਿੰਘ ਤੇ ਵਿਪਨ ਪਾਲ ਗੁਰੂ ਵੀ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *