ਖੇਤਰੀ ਵਿਗਿਆਨ ਪ੍ਰਦਰਸ਼ਨੀ ‘ਚ 72 ਸੀ.ਬੀ.ਐਸ.ਈ. ਸਕੂਲਾਂ ਦੇ 110 ਵਿਦਿਆਰਥੀਆਂ ਨੇ ਲਿਆ ਸੀ ਹਿੱਸਾ
ਲੁਧਿਆਣਾ (ਰਾਜਕੁਮਾਰ ਸਾਥੀ) । ਬੀ.ਸੀ.ਐਮ. ਆਰਿਆ ਮਾਡਲ ਸਕੂਲ ਵਿਖੇ ਆਯੋਜਿਤ ਸੀ.ਬੀ.ਐਸ.ਈ. ਖੇਤਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸੈਕਰਡ ਹਾਰਟ ਕਾਨਵੈਂਟ ਸਕੂਲ, ਜਗਰਾਉਂ ਦੇ ਯੋਜਨ ਗੋਇਲ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਈ ਹੈ। ਯੋਜਨ ਗੋਇਲ ਵਲੋਂ ਪਾਣੀ ਦੀ ਬੱਚਤ ਲਈ ਢੁੱਕਵਾਂ ਹੱਲ ਪ੍ਰਦਾਨ ਕਰਨ ਵਜੋਂ ਇੱਕ ਕਾਰਜਕਾਰੀ ਮਾਡਲ ਬਣਾਇਆ ਹੈ ਜੋ ਭਾਰਤ ਸਰਕਾਰ ਲਈ ਇੱਕ ਵੱਡੀ ਚਿੰਤਾ ਹੈ। ਤਹਿਸੀਲ ਜਗਰਾਉਂ ਤੋਂ ਚੁਣਿਆ ਗਿਆ ਉਹ ਇਕਲੌਤਾ ਵਿਦਿਆਰਥੀ ਹੈ। ਉਹ ਜਗਰਾਉਂ ਤੋਂ ਕਿਸੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ ਪਹਿਲਾ ਵਿਦਿਆਰਥੀ ਵੀ ਹੈ। ਜ਼ਿਕਰਯੋਗ ਹੈ ਕਿ ਵਿਗਿਆਨ ਪ੍ਰਦਰਸ਼ਨੀ ਵਿੱਚ 72 ਸੀ.ਬੀ.ਐਸ.ਈ. ਸਕੂਲਾਂ ਦੇ ਕਰੀਬ 110 ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ।