ਸਿੱਖਿਆ ਲਈ ਪ੍ਰੇਰਿਤ ਕਰਦੀ ਹੈ ਭਗਵਾਨ ਵਾਲਮੀਕਿ ਜੀ ਦੀ ਕਲਮ — ਆਸ਼ੂ

Share and Enjoy !

Shares

ਸਿੱਖਿਆ ਲਈ ਪ੍ਰੇਰਿਤ ਕਰਦੀ ਹੈ ਭਗਵਾਨ ਵਾਲਮੀਕਿ ਜੀ ਦੀ ਕਲਮ — ਆਸ਼ੂ

ਕੈਬਨਿਟ ਮੰਤਰੀ ਆਸ਼ੂ ਵਲੋਂ ਤੀਰਥ ਦੇ ਸਰੋਵਰ ‘ਚ ਟ੍ਰੀਟਮੈਂਟ ਪਲਾਂਟ ਲਾਉਣ ਨਾਲ ਵਾਲਮੀਕਿ ਸਮਾਜ ਵਿਚ ‘ਚ ਖੁਸ਼ੀ ਦੀ ਲਹਿਰ: ਡੁਲਗਚ

ਲੁਧਿਆਣਾ (ਰਾਜਕੁਮਾਰ ਸਾਥੀ)। ਮਹਾਰਾਜ ਨਗਰ ਵਿਖੇ ਵੀਰ ਏਕਲਵਯ ਯੂਥ ਫ਼ੈਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਦਿਵਸ ਦੇ ਸੰਬੰਧ ਵਿਚ ਲਗਾਏ ਗਏ ਲੰਗਰ ਦਾ ਉਦਘਾਟਨ ਕਰਨ ਤੋਂ ਬਾਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਤੇ ਪਿਤਾਮਾ ਹਨ ਅਤੇ ਉਨਾਂ ਦੇ ਹੱਥ ਵਿਚ ਸ਼ੁਸੋਭਿਤ ਕਲਮ ਸਾਨੂੰ ਸਿੱਖਿਆ ਲਈ ਪ੍ਰੇਰਿਤ ਕਰਦੀ ਹੈ।

ਉਨਾਂ ਅੱਜ ਦੇ ਦਿਨ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈਏ ਤਾਂ ਜੋ ਉਹ ਪੜ ਲਿਖ ਕੇ ਚੰਗੇ ਨਾਗਰਿਕ ਬਣ ਸਕਣ ਤੇ ਚੰਗੇ ਰਾਸ਼ਟਰ ਦਾ ਨਿਰਮਾਣ ਕਰ ਸਕਣ। ਫੇਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਨੇ ਕਿਹਾ ਕਿ ਕੈਬਨਿਟ ਮੰਤਰੀ ਆਸ਼ੂ ਵਲੋਂ ਤੀਰਥ ਦੇ ਸਰੋਵਰ ‘ਚ ਟ੍ਰੀਟਮੈਂਟ ਪਲਾਂਟ ਲਾਉਣ ਨਾਲ ਵਾਲਮੀਕਿ ਸਮਾਜ ਵਿਚ ‘ਚ ਖੁਸ਼ੀ ਦੀ ਲਹਿਰ ਹੈ। ਇਸ ਨਾਲ ਪਵਿੱਤਰ ਸਰੋਵਰ ਹਮੇਸ਼ਾ ਸਾਫ ਰਹੇਗਾ। ਮੇਅਰ ਬਲਕਾਰ ਸਿੰਘ ਸੰਧੂ ਅਤੇ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ।

ਇਸ ਮੌਕੇ ਕੌਂਸਲਰ ਪਰਵਿੰਦਰ ਸਿੰਘ ਲਾਪਰਾਂ, ਐਡੋਵੇਕਟ ਸ਼ੀਲਾ ਦੁਗਰੀ, ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਚਿਰਾਗ ਥਾਪਰ, ਕ੍ਰਿਸ਼ਨ ਮੋਹਨ ਸ਼ੁਕਲਾ, ਪ੍ਰੀਤ ਰਾਜਧਾਨੀ, ਪੱਪਲ ਕਪੂਰ, ਨਰੇਸ਼ ਸ਼ਰਮਾ, ਚਰਨਜੋਤ ਸਿੰਘ ਕਿੱਟੂ, ਕੁਲਦੀਪ ਬਿਸਤ, ਵਿਵੇਕ ਸੂਦ, ਅਮਨ ਸੌਦੇ, ਮਨਦੀਪ ਹੰਬੜਾਂ, ਨੀਰਜ ਸਿਰਸਵਾਲ, ਕਰਨ ਚੌਹਾਨ, ਸਾਹਿਲ ਸੌਦੇ ਤੇ ਸੁਮਿਤ ਚੰਡਾਲਿਆ ਆਦਿ ਆਗੂ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *