ਲੁਧਿਆਣਾ (ਦੀਪਕ ਸਾਥੀ)। ਕੋਟਨੀਸ ਐਕਿਊਪੰਚਰ ਹਸਪਤਾਲ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਅਨਮੋਲ ਪੁਸਤਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਸ੍ਰੀ ਪਟਨਾ ਸਾਹਿਬ, ਸ਼੍ਰੀ ਪ੍ਰਿਤਪਾਲ ਪਾਲੀ ਪ੍ਰਧਾਨ ਦੁੱਖ ਨਿਵਾਰਨ ਸਾਹਿਬ, ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਸ਼੍ਰੀਮਤੀ ਰਜਿੰਦਰ ਕੌਰ ਸ਼ੀਨਾ ਐਮਐਲ ਏ ਅਤੇ ਸਰਦਾਰ ਇਕਬਾਲ ਸਿੰਘ ਗਿੱਲ ਜਸਵੰਤ ਸਿੰਘ ਛਾਪਾ ਵੱਲੋਂ ਡਾ ਕੋਟਨੀਸ ਐਕਿਊਪੰਚਰ ਹਸਪਤਾਲ ਦੇ ਬੇੜੇ ਵਿੱਚ ਇਤਿਹਾਸਿਕ ਪੁਸਤਕ ਮੁਸਲਮਾਨਾ ਅਤੇ ਸਿੱਖਾਂ ਦਾ ਜੱਗ ਜਾਹਿਰ ਸਾਂਝ ਵਿਮੌਚਨ ਕੀਤਾ ਗਿਆ । ਇਸ ਮੌਕੇ ਤੇ ਡਾਕਟਰ ਇੰਦਰਜੀਤ ਸਿੰਘ ਜੀ ਨੇ ਕਿਹਾ ਇਸ ਪੁਸਤਕ ਨਾਲ ਅੰਤਰਰਾਸ਼ਟਰੀ ਪ੍ਰਸਿੱਧ ਅਲੀ ਰਾਜਪੁਰਾ ਸਟੇਟ ਅਵਾਰਡੀ ਜਿਨਾਂ ਨੇ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਡੇਢ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਪੰਜਾਬੀ ਸਿਹਤ ਦੀ ਅਮੀਰੀ ਵਿੱਚ ਨਿਗਰ ਵਾਧਾ ਕੀਤਾ ਹੈ। ਲੋਕ ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਕਵਿਸ਼ਰ ਜੋਗਾ ਸਿੰਘ ਜੋਗੀ ਪੰਜਾਬੀ ਗਾਇਕੀ ਦੇ ਸੱਤ ਸਮੁੰਦਰ ਗਦਰ ਇਤਿਹਾਸ ਕਲਪ ਦੀਆਂ ਰੂਹਾਂ ਮੇਰੇ ਅੰਗ ਸੰਗ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਆਦਿ ਕਿਤਾਬਾਂ ਨੂੰ ਪਾਠਕਾਂ ਵੱਲੋਂ ਹੁੰਗਾਰਾ ਮਿਲਿਆ। ਜ਼ਿਕਰਯੋਗ ਹੈ ਕਿ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਕਿਤਾਬ ਸੋ਼੍ਮਣੀ ਗੁਰੂ ਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਮਾਣਿਤ ਹੈ ਅਲੀ ਰਾਜਪੂਰਾ ਦੀਆਂ ਕਿਤਾਬਾਂ ਨੂੰ ਖੋਜਾਰਥੀ ਆਪਣੀ ਖੋਜ ਕਾਰਜ ਲਈ ਵਰਤਦੇ ਹਨ। ਅੱਜ ਰਿਲੀਜ਼ ਕੀਤੀ ਗਈ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਇੱਕ ਮੂਲਵਾਨ ਦਸਤਾਵੇਜ ਹੈ। ਜਿਸ ਨੂੰ ਲਿਖਣ ਲਈ ਅਲੀ ਰਾਜਪੁਰਾ ਨੇ ਲਗਭਗ ਚਾਰ ਸਾਲ ਖੋਜ ਕੀਤੀ। ਇਸ ਮੌਕੇ ਤੇ ਸਰਦਾਰ ਇਕਬਾਲ ਸਿੰਘ ਗਿੱਲ (ਆਈਪੀਐਸ) ਜਿਨਾਂ ਨੂੰ ਉਨਾਂ ਦੇ ਪਿਤਾ ਭਾਈ ਸਾਹਿਬ ਭਾਈ ਸ਼ੇਰ ਸਿੰਘ ਗਿੱਲ ਪਿੰਡ ਸੁਧਾਰ ਉਨਾਂ ਦੀ ਧਾਰਮਿਕ ਵਿਰਾਸਤ ਨੂੰ ਪੰਜਾਬ ਦੇ ਵਿੱਚ ਫਲਾਣ ਲਈ ਭਾਈਚਾਰਾ ਵਧਾਉਣ ਵਿੱਚ ਪੰਜਾਬ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਉਹ ਰਾਗੀ ਧਾਰਮਿਕ ਰਾਜਨੀਤਿਕ ਅਤੇ ਕਲਾ ਦੀ ਮੌਜੂਦਗੀ ਅੱਜ ਬਾਬੇ ਨਾਨਕ ਦੀ ਧਰਤੀ ਤੇ ਪਿਆਰ ਦਾ ਸੁਨੇਹਾ ਖੰਡੋਉਣ ਵਿੱਚ ਵਿਸ਼ੇਸ਼ ਯੋਗਦਾਨ ਹੈ। ਅਸੀਂ ਇਹਨਾਂ ਦੇ ਹਮੇਸ਼ਾ ਰਿਣੀ ਰਹਾਂਗੇ। ਇਸ ਮੌਕੇ ਤੇ ਸ਼ਾਹੀ ਨਵਾਬ ਮੁਹੰਮਦ ਉਸਮਾਨ ਸ਼ਾਹੀ ਇਮਾਮ ਕਿਹਾ ਇਸ ਕਿਤਾਬ ਵਿੱਚ ਅਲੀ ਜੀ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਸਿੱਖ ਇਤਿਹਾਸ ਵਿਚਲੀਆਂ ਭਾਈਚਾਰਕ ਸਾਂਝਾ ਨੂੰ ਪਾਠਕਾਂ ਅਤੇ ਸਮੂਹ ਸੰਗਤਾਂ ਸਾਹਮਣੇ ਲੈ ਕੇ ਆਉਂਦਾ ਹੈ। ਇਸ ਕਿਤਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਕਾਲ ਤੋਂ ਲੈ ਕੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਜਿੱਥੇ ਕਿਤੇ ਗਏ। ਮੈਨੂੰ ਸਿੱਖਾ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝਾਂ ਮੁਹੱਬਤ ਦੇ ਪ੍ਰਮਾਣ ਮਿਲੇ ਮੈਂ ਉਹਨਾਂ ਤੱਥਾਂ ਦੇ ਆਧਾਰ ਤੇ ਕਿਤਾਬ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਭਾਈ ਦੌਲਤਾ (ਸ੍ਰੀ ਗੁਰੂ ਜੀ ਨਾਨਕ ਦੇਵ ਜੀ) ਸੂਫੀ ਦੀਨ ਜੀ ਬੀਬੀ ਮੁਮਤਾਜ਼ ਜੀ ,ਆਡਤ ਜੀ ਕਾਜੀ ਸਰਾਲ ਦੀਨ ਜੀ, ਨਵਾਬ ਸ਼ੇਰ ਮੁਹੰਮਦ ਖਾਨ ਗਿੰਨੀ ਖਾਂ ਨਬੀ ਖਾਂ ਆਫਰਦੀਨ ਜੀ ਪੀਰ ਬਾਬਾ ਬੁੱਧੂ ਸ਼ਾਹ ਜੀ ਸਮੇਤ ਅਨੇਕਾਂ ਹੋਰ ਸ਼ਖਸ਼ੀਅਤਾਂ ਦਾ ਬ੍ਤਾਤ ਸ਼ਾਮਲ ਹੈ। ਚੋਂਦਰੀ ਮਦਨ ਲਾਲ ਬੱਗਾ ਐਮ ਐਲ ਏ ਅਤੇ ਰਜਿੰਦਰਪਾਲ ਕੌਰ ਛਿਨਾ ਨੇ ਕਿਹਾ ਕਿ ਇਕਬਾਲ ਸਿੰਘ ਗਿੱਲ (ਆਈ ਪੀ ਐਸ) ਜਸਵੰਤ ਸਿੰਘ ਛਾਪਾ ਅਤੇ ਲੇਖਕ ਅਲੀ ਵਲੋਂ ਕਿਹਾ ਇਸ ਕਿਤਾਬ ਰਾਹੀਂ ਪੰਜਾਬ ਵਿੱਚ ਅਮਨ ਸ਼ਾਂਤੀ ਵਿਕਾਸ ਭਾਈ ਚਾਰੇ ਫ਼ੈਲਣ ਵਿੱਚ ਆਪ ਦੀ ਸਰਕਾਰ ਪੂਰਾ ਯੋਗਦਾਨ ਪਾਵੇਗੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਸਾਹਿਬ ਅਤੇ ਪ੍ਰਧਾਨ ਦੁੱਖ ਨਿਵਾਰਨ ਸਾਹਿਬ ਪ੍ਰਤਪਾਲ ਸਿੰਘ ਜੀ ਨੇ ਕਿਹਾ ਕਿ ਅਲੀ ਰਾਜਪੁਰਾ ਸਿੱਖ ਇਤਿਹਾਸ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕਰ ਰਿਹਾ ਹੈ। ਜਿਨ੍ਹਾਂ ਬਾਰੇ ਅਜੋਕੇ ਸਮੇਂ ਦੌਰਾਨ ਲਿਖਿਆ ਜਾਣਾ ਅਤੀ ਜ਼ਰੂਰੀ ਹੈ।ਉਸੇ ਲੜੀ ਤਹਿਤ ਅੱਜ ਅਲੀ ਰਾਜਪੁਰਾ ਦੀ ਲਿੱਖੀ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਦਾ ਅਡੀਸ਼ਨ ਰਿਲੀਜ਼ ਕੀਤੀ ਗਿਆ ਹੈ। ਇਸ ਕਿਤਾਬ ਵਿਚ ਸਿੱਖਾਂ ਤੇ ਮੁਸਲਮਾਨਾਂ ਦੀਆਂ ਅਣਗਿਣਤ ਸਾਂਝਾ ਦਾ ਜ਼ਿਕਰ ਮਿਲਦਾ ਹੈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਉੱਤੇ ਪ੍ਰਵੇਸ਼ ਕੀਤਾ ਤਾਂ ਪ੍ਰਜਾ ਨੂੰ ਹੰਕਾਰ ਅਤੇ ਹੰਕਾਰ ਅਤੇ ਹਾਉਮੈ ਵਿਚ ਸੜਦਿਆਂ ਦੇਖਿਆ, ਸੰਸਾਰ ਦੇ ਭਲੇ ਲਈ ਪਹਿਲੀ ਸਾਂਝ ਭਾਈ ਮਰਦਾਨਾ ਜੀ ਨਾਲ ਪਾਈ ਅਤੇ ਧਰਮ ਪ੍ਰਚਾਰ ਲਈ ਤੁਰ ਪਏ। ਜਦੋਂ ਇਹ ਜੋਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਪ੍ਰਵੇਸ਼ ਹੋਈ ਤਾਂ ਪੀਰ ਬੁੱਧੂਸ਼ਾਹ ਜੀ ਨੇ ਗੁਰੂ ਜੀ ਕੋਲ ਜਾ ਕੇ ਇਸ ਸਾਂਝ ਵਿਚ ਹੋਰ ਵਾਧਾ ਕੀਤਾ। ਇਥੇ ਹੀ ਬਸ ਨਹੀਂ ਗਨੀ ਖਾਂ ਨਬੀ ਖਾਂ ਕਾਜੀ ਚਿਰਾਗਦੀਨ ਜੀ ਵਰਗੀਆਂ ਸਖਸ਼ੀਅਤਾਂ ਨੇ ਆਪਣਾ ਯੋਗਦਾਨ ਪਾਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਸਰਹਿੰਦ ਵਿਚਲੇ ਰੋਜ਼ਾ ਸ਼ਰੀਫ਼ ਨੂੰ ਮੁਹੱਬਤ ਦੀ ਨਜ਼ਰ ਨਾਲ ਵੇਖਿਆ। ਪਰ ਕੋਈ ਨੁਕਸਾਨ ਨਹੀਂ ਪਹੁੰਚਿਆ। ਮੇਰੇ ਵੱਲੋਂ ਅਲੀ ਰਾਜਪੁਰਾ ਨੂੰ ਮੁਬਾਰਕਬਾਦ ਅਸੀਂ ਆਸ ਕਰਦੇ ਹਾਂ ਕਿ ਅਲੀ ਰਾਜਪੁਰਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੇਗਾ। ਇਸ ਮੌਕੇ ਤੇ ਫਿਲਮੀ ਅਦਾਕਾਰ ਸਰਬਜੀਤ ਕੌਰ ਮਾਂਗਟ, ਕਮਲ ਵਾਲੀਆ, ਅਨੰਤ ਗਿੱਲ, ਜਗਦੀਸ਼ ਸਧਾਣਾ, ਅਸ਼ਵਨੀ ਵਰਮਾ, ਸਰਦਾਰ ਰੇਸ਼ਮ ਨੱਤ, ਡਾਕਟਰ ਰਘਵੀਰ ਸਿੰਘ, ਮਨੀਸ਼ਾ, ਗਗਨ ਭਾਟੀਆ ਸ਼ਾਮਿਲ ਸਨ।