ਸਿਹਤ ਟੀਮਾਂ ਵੱਲੋਂ ਘਰ ਘਰ ਜਾ ਕੇ ਡੇਗੂ ਤੋ ਬਚਾਅ ਸਬੰਧੀ ਕੀਤਾ ਜਾ ਰਿਹਾ ਜਾਗਰੁਕ

Share and Enjoy !

Shares


ਲੁਧਿਆਣਾ (ਰਾਜਕੁਮਾਰ ਸਾਥੀ)। ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਅੱਜ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਗਿਆ ਹੈ। ਇਸ ਸਬੰਧੀ ਜਿਲਾ ਐਪੀਡੀਮਾਲੋਜਿਸਟ ਡਾ ਪ੍ਰਬਲੀਨ ਨੇ ਦੱਸਿਆ ਨੇ ਦੱਸਿਆ ਕਿ ਡੇਗੂ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਐਟੀ ਲਾਰਵਾਂ ਟੀਮਾਂ ਵੱਲੋਂ ਇਸ ਦੇ ਬਚਾਅ ਦੇ ਨਾਲ-ਨਾਲ ਡੇਗੂ ਅਤੇ ਚਿਕਣਗੁਣੀਆਂ ਦੇ ਲੱਛਣਾਂ ਬਾਰੇ ਵੀ ਜਾਗਰੁਕ ਕੀਤਾ ਜਾ ਰਿਹਾ ਹੈ, ਜਿਵੇ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਵਿਚ ਦਰਦ, ਚਮੜੀ ‘ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ। ਉਨਾਂ ਦੱਸਿਆ ਕਿ ਟੀਮਾਂ ਵਲੋ ਲੋਕਾਂ ਨੂੰ ਜਾਗਰੁਕ ਕਰਦੇ ਸਮੇ ਬਚਾਅ ਦੇ ਸਾਧਨ ਵੀ ਦੱਸੇ ਜਾ ਰਹੇ ਹਨ, ਜਿਵੇ ਕਿ ਕੂਲਰਾਂ, ਗਮਲਿਆ, ਫਰਿੱਜ਼ਾ, ਟੁੱਟੇ ਬਰਤਨਾਂ, ਦੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਪਾਣੀਆਂ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੱਪੜੇ ਅਜਿਹੇ ਪਾਏ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਾਹਰ ਖੁੱਲੇ ਵਿਚ ਨਾ ਸੁੱਟਿਆ ਜਾਵੇ ਕਿਉਂਕਿ ਮੱਛਰ ਪੰਜ ਐਮ ਐਲ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ। ਸੌਣ ਸਮੇ ਮੱਛਰਦਾਨੀ ਦੀ ਵਰਤੋ ਕੀਤੀ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋ ਕੀਤੀ ਜਾਵੇ। ਡਾ ਪ੍ਰਬਲੀਨ ਨੇ ਦੱਸਿਆ ਕਿ ਸਾਰੇ ਸਰਕਾਰੀ ਸਿਹਤ ਕੇਦਰਾਂ ਤੇ ਇਸ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ।ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢ ਕੇ ਪਾਣੀ ਸੁਕਾ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬੁਖਾਰ ਹੋਣ ਦੀ ਹਾਲਤ ਵਿੱਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਟੀਮਾਂ ਵਲੋ ਕੀਤੇ ਜਾ ਰਹੇ ਸਰਵੇ ਅਨੁਸਾਰ ਅੱਜ ਨਿਊ ਜਨਤਾ ਨਗਰ, ਸੀ ਆਰ ਪੀ ਕਾਲੋਨੀ, ਗੋਪਾਲ ਨਗਰ, ਸੰਤ ਵਿਹਾਰ, ਅੰਤਲ ਨਗਰ, ਨਿਊ ਪ੍ਰੇਮ ਨਗਰ, ਢੰਡਾਰੀ, ਇੰਦਰਾਪੁਰੀ, ਗਾਂਧੀ ਨਗਰ ਅਤੇ ਹਰਗੋਬਿੰਦ ਨਗਰ ਇਲਾਕੇ ਵਿਚ ਲਾਰਵਾ ਪਾਇਆ ਗਿਆ ਅਤੇ ਟੀਮਾਂ ਵਲੋ ਮੌਕੇ ‘ਤੇ ਦਵਾਈ ਪਾ ਕੇ ਲਾਰਵਾ ਨਸ਼ਟ ਕੀਤਾ ਗਿਆ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ ਪ੍ਰਬਲੀਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

Share and Enjoy !

Shares

About Post Author

Leave a Reply

Your email address will not be published. Required fields are marked *