ਲੁਧਿਆਣਾ, 31 ਮਾਰਚ (ਰਾਜਕੁਮਾਰ ਸਾਥੀ)। ਈਦ ਦੇ ਤਿਓਹਾਰ ਮੌਕੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਮੁਸਲਮਾਨ ਭਰਾਵਾਂ ਨੂੰ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਕੇ ਵਧਾਈ ਦਿੱਤੀ। ਇਸੇ ਲੜੀ ਵਿੱਚ ਵਾਲਮੀਕਿ ਸਮਾਜ ਦੇ ਆਗੂ ਸਤਪਾਲ ਸਿੰਘ ਚੰਡਾਲੀਆ ਨੇ ਮੁੰਡੀਆਂ ਇਲਾਕੇ ਵਿੱਚ ਪੈਂਦੀ ਮੋਗਾ ਕਲੋਨੀ ਇਲਾਕੇ ਵਿੱਚ ਮੁਹੰਮਦ ਸ਼ਕੀਲ ਦੇ ਘਰ ਜਾ ਕੇ ਵਧਾਈ ਦਿੱਤੀ। ਇਸ ਮੌਕੇ ਸਤਪਾਲ ਚੰਡਾਲੀਆ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਹਰ ਧਰਮ ਦੇ ਤਿਓਹਾਰ ਮਿਲਜੁਲ ਕੇ ਮਨਾਉਂਦੇ ਹਨ। ਇਸੇ ਕਾਰਣ ਦੁਨੀਆਂ ਵਿੱਚ ਜਨਸੰਖਿਆ ਤੇ ਅਧਾਰ ਤੇ ਸਭ ਤੋਂ ਵੱਡਾ ਦੂਜੇ ਨੰਬਰ ਦੇ ਦੇਸ਼ ਭਾਰਤ ਵੱਖ-ਵੱਖ ਧਰਮ, ਵਰਗ ਤੇ ਭਾਸ਼ਾਵਾਂ ਹੋਣ ਦੇ ਬਾਵਜੂਦ ਆਪਸੀ ਭਾਈਚਾਰੀ ਲਗਾਤਾਰ ਕਾਇਮ ਹੈ। ਕਿਓੰਕਿ ਸਾਰੇ ਲੋਕ ਆਪਣੇ ਧਰਮ ਦੇ ਨਾਲ-ਨਾਲ ਦੇਸ਼ ਨੂੰ ਵੀ ਬਹੁਤ ਪਿਆਰ ਕਰਦੇ ਹਨ।