ਸ਼ਹਿਰ ਦੇ ਲੋਕਾਂ ਲਈ ਮਿਲੀ ਐਡਵਾਂਸ ਲਾਈਫ ਸੁਪੋਰਟ ਐਂਬੁਲੈਂਸ, ਡੀਸੀ ਤੇ ਮਮਤਾ ਆਸ਼ੂ ਨੇ ਦਿੱਤੀ ਹਰੀ ਝੰਡੀ

Share and Enjoy !

Shares

ਸੰਵੇਦਨਾ ਟਰੱਸਟ ਰਾਹੀਂ ਐਂਬੂਲੈਂਸ, ਇਲੈਕਟ੍ਰਾਨਿਕ ਮੋਰਚਰੀ ਵੈਨ ਤੇ 15 ਆਕਸੀਜਨ ਕੰਸਨਟਰੇਟਰ ਦਾਨ ਕਰਨ ਲਈ ਏਵਨ ਸਾਈਕਲ ਦਾ ਕੀਤਾ ਧੰਨਵਾਦ

ਬਜ਼ੁਰਗਾਂ ਤੇ ਬੱਚਿਆਂ ਲਈ, ਲਾਈਫ ਸਪੋਰਟ ਸਿਸਟਮ ਸੰਯੁਕਤ ਐਂਬੂਲੈਂਸ ‘ਤੇ ਖਰਚੇ ਜਾਣਗੇ 32 ਲੱਖ ਰੁਪਏ
ਲੁਧਿਆਣਾ (ਰਾਜਕੁਮਾਰ ਸਾਥੀ) । ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਲੁਧਿਆਣਾ ਦੇ ਲੋਕਾਂ ਨੂੰ ਇੱਕ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਸਮਰਪਿਤ ਕੀਤੀ।

ਏਵਨ ਸਾਈਕਲ ਦੇ ਚੇਅਰਮੈਨ ਅਤੇ ਐਮ.ਡੀ. ਸ. ਓਂਕਾਰ ਸਿੰਘ ਪਾਹਵਾ ਨੂੰ ਅਤਿ ਆਧੁਨਿਕ ਹਾਈ-ਟੈਕ ਐਂਬੂਲੈਂਸ, ਮ੍ਰਿਤਕ ਦੇਹਾਂ ਨੂੰ ਸਮਸ਼ਾਘਾਟ ਲਿਜਾਣ ਵਾਲੀ ਇਕ ਇਲੈਕਟ੍ਰਾਨਿਕ ਵੈਨ (ਮੋਰਚਰੀ ਵੈਨ) ਅਤੇ 15 ਆਕਸੀਜਨ ਕੰਸਨਟਰੇਟਰ ਤਿਆਰ ਕਰਨ ਲਈ 32 ਲੱਖ ਰੁਪਏ ਦਾਨ ਵਜੋਂ ਦੇਣ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਇਹ ਐਡਵਾਂਸ ਲਾਈਫ ਸਪੋਰਟ ਸਿਸਟਮ ਯੁਕਤ ਐਂਬੂਲੈਂਸ ਰੋਗੀਆਂ ਦੀ ਆਵਾਜਾਈ ਦੀ ਵੱਧਦੀ ਮੰਗ ਦੀ ਪੂਰਤੀ ਕਰੇਗੀ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਵਿਚ ਬਜ਼ੁਰਗ ਅਤੇ ਬੱਚਿਆਂ ਲਈ ਵੈਂਟੀਲੇਟਰ, ਏਅਰ-ਕੰਡੀਸ਼ਨਿੰਗ, ਈ.ਸੀ.ਜੀ., ਆਕਸੀਜਨ ਮਸ਼ੀਨ, ਡਿਫਿਬ੍ਰਿਲੇਟਰ ਅਤੇ ਨਿਵੇਸ਼ ਪ੍ਰਣਾਲੀ, ਸਕਸ਼ਨ ਪੰਪ, ਸਟ੍ਰੈਚਰ, ਆਕਸੀਮੀਟਰ ਅਤੇ ਫਸਟ ਏਡ ਕਿੱਟ ਵਰਗੀਆਂ ਸਹੂਲਤਾਂ ਹੋਣਗੀਆਂ। ਅੱਗੋਂ, ਉਨ੍ਹਾਂ ਕਿਹਾ ਕਿ ਮੋਰਚਰੀ ਵੈਨ ਕੋਰੋਨਾ ਵਾਇਰਸ ਨਾਲ ਪੀੜ੍ਹਤ ਅਤੇ ਹੋਰ ਮ੍ਰਿਤਕਾਂ ਲਈ ਮੁਫਤ ਸੇਵਾਵਾਂ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆ ਕਿ ਏਵਨ ਸਾਈਕਲ ਦੇ ਚੇਅਰਮੈਨ ਅਤੇ ਐਮ.ਡੀ. ਸ. ਓਂਕਾਰ ਸਿੰਘ ਪਾਹਵਾ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਇਹ ਕੋਵਿਡ-19 ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੀ ਤੀਜੀ ਲਹਿਰ ਤੋਂ ਬਚਣ ਲਈ ਜਲਦ ਤੋਂ ਜਲਦ ਟੀਕਾਕਰਣ ਕਰਵਾਉਣ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਤੋਂ ਇਲਾਵਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਸਖਤ ਯਤਨ ਕਰ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਐਂਬੂਲੈਂਸ ਦੀਆਂ ਸੇਵਾਵਾਂ ਲਈ 95015-00101 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ ਅਤੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਸ ਜਾਨਲੇਵਾ ਮਹਾਂਮਾਰੀ ‘ਤੇ ਫਤਿਹ ਹਾਸਲ ਕਰਾਂਗੇ ਤੇ ਸੰਭਾਵਿਤ ਨਵੀਂ ਲਹਿਰ ਨੂੰ ਰੋਕਣ ਵਿੱਚ ਕਾਮਯਾਬ ਹੋਵਾਂਗੇ। ਇਸ ਮੌਕੇ ਪ੍ਰਮੁੱਖ ਤੌਰ ‘ਤੇ ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ, ਸੰਵੇਦਨਾ ਟਰੱਸਟ ਦੇ ਨੁਮਾਇੰਦੇ ਓਜਸਵੀ ਅਰੋੜਾ, ਵਿਜੇ ਕੁਮਾਰ ਅਤੇ ਹੋਰ ਸ਼ਾਮਲ ਸਨ।

Share and Enjoy !

Shares

About Post Author

Leave a Reply

Your email address will not be published. Required fields are marked *