ਡਰੋ ਨਹੀ ! ਬ੍ਰੈਸਟ ਕੈਂਸਰ ਦਾ ਹੋ ਸਕਦਾ ਹੈ ਇਲਾਜ, ਸਮੇਂ ਤੇ ਕਰਾਓ ਜਾਂਚ
ਵੱਡੀ ਉਮਰ ਵਿੱਚ ਵਿਆਹ ਕਰਾਉਣ ਤੇ ਵੀ ਰਹਿੰਦਾ ਹੈ ਬ੍ਰੈਸਟ ਕੈਂਸਰ ਦਾ ਖਤਰਾ
ਲੁਧਿਆਣਾ। ਜਿਸ ਤੇਜੀ ਨਾਲ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵਧ ਰਹੇ ਹਨ, ਓਸੇ ਤੇਜੀ ਨਾਲ ਜਾਗਰੁਕਤਾ ਅਭਿਆਨ ਵਿੱਚ ਵੀ ਚੱਲ ਰਹੇ ਹਨ। ਵੱਖ–ਵੱਖ ਐਨਜੀਓ ਤੇ ਡਾਕਟਰ ਸਮੇਂ–ਸਮੇਂ ਤੇ ਸੈਮੀਨਾਰ ਅਤੇ ਪ੍ਰੋਗਰਾਮ ਕਰਾਕੇ ਔਰਤਾਂ ਨੂੰ ਇਸ ਸੰਬੰਧ ਵਿੱਚ ਜਾਗਰੂਕ ਕਰਦੇ ਰਹਿੰਦੇ ਹਨ। ਇਸੇ ਲੜੀ ਵਿੱਚ ਵੀਰਵਾਰ ਨੂੰ ਲੁਧਿਆਣਾ ਮੈਡੀਵੇਜ ਵਿਖੇ ਗਾਈਨੀ ਵਿÎਭਾਗ ਦੀ ਮੁਖੀ ਡਾ. ਵੀਨਾ ਜੈਨ ਨੇ ਓਪੀਡੀ ਵਿੱਚ ਪਹੁੰਚੀਆਂ ਔਰਤਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ।
ਉਹਨਾਂ ਕਿਹਾ ਕਿ ਬ੍ਰੈਸਟ ਕੈਂਸਰ ਹੁਣ ਲਾਇਲਾਜ ਨਹੀ ਹੈ। ਕੇਵਲ ਸਮਾਂ ਰਹਿੰਦੇ ਜਾਂਚ ਅਤੇ ਇਲਾਜ ਸ਼ੁਰੂ ਕਰਾ ਕੇ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬ੍ਰੈਸਟ ਕੈਂਸਰ ਦੇ ਜਿਆਦਾਤਰ ਮਾਮਲਿਆਂ ਵਿੱਚ ਦਰਦ ਨਹੀ ਹੁੰਦਾ। ਇਸ ਕਾਰਣ ਔਰਤ ਨੂੰ ਪਤਾ ਹੀ ਨਹੀ ਲੱਗਦਾ ਕਿ ਉਹ ਬ੍ਰੈਸਟ ਕੈਂਸਰ ਦੀ ਚਪੇਟ ਵਿੱਚ ਆ ਚੁੱਕੀ ਹੈ। ਥੋੜੀ ਬਹੁਤ ਪਰੇਸ਼ਾਨੀ ਹੁੰਦੀ ਵੀ ਹੈਂ ਤਾਂ ਔਰਤ ਉਸਨੂੰ ਨਜਰ ਅੰਦਾਜ ਕਰ ਦਿੰਦੀ ਹੈ। ਜਦਕਿ ਪਹਿਲੀ ਸਟੇਜ ਤੇ ਪਤਾ ਲੱਗਣ ਤੇ 90 ਪ੍ਰਤੀਸ਼ਤ ਬ੍ਰੈਸਟ ਕੈਂਸਰ ਦਾ ਇਲਾਜ ਸੰਭਵ ਹੈ। ਚੌਥੀ ਸਟੇਜ ਤੇ ਸਿਰਫ 10 ਪ੍ਰਤੀਸ਼ਤ ਕੇਸਾਂ ਦੀ ਹੀ ਇਲਾਜ ਹਾ ਸਕਦਾ ਹੈ। ਉਹਨਾਂ ਕਿਹਾ ਕਿ ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਦੇ ਕਾਰਣ ਬ੍ਰੈਸਟ ਕੈਂਸਰ ਵੱਧ ਰਿਹਾ ਹੈ। ਅੱਜ ਕੱਲ ਵੱਡੀ ਉਮਰ ਵਿੱਚ ਵਿਆਹ ਕਰਨ ਦੀ ਚੱਲੀ ਪਰੰਪਰਾ ਦੇ ਕਾਰਣ ਵੀ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਵਧਿਆ ਹੈ।
ਸਹੀ ਉਮਰ ਵਿੱਚ ਵਿਆਹ ਕਰਕੇ ਤੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਔਰਤ ਇਸ ਬੀਮਾਰੀ ਤੋਂ ਬਚ ਸਕਦੀ ਹੈ। ਉਹਨਾਂ ਕਿਹਾ ਕਿ ਔਰਤਾਂ ਖੁਦ ਵੀ ਇਸ ਗੱਲ ਦੀ ਜਾਂਚ ਕਰ ਸਕਦੀਆਂ ਹਨ ਕਿ ਕਿਤੇ ਉਹ ਬ੍ਰੈਸਟ ਕੈਂਸਰ ਦੀ ਚਪੇਟ ਵਿੱਚ ਤਾਂ ਨਹੀ ਆ ਰਹੀਆਂ। ਜੇਕਰ ਕਿਸੇ ਨੂੰ ਬ੍ਰੈਸਟ ਵਿੱਚ ਗੱਠ ਵਰਗਾ ਕੁਝ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕਿਓੰਕਿ ਛੇਤੀ ਪਤਾ ਲੱਗਣ ਨਾਲ ਇਸਦਾ ਇਲਾਜ ਵੀ ਜਲਦੀ ਹੋ ਸਕਦਾ ਹੈ। ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਭਾਊ ਨੇ ਕਿਹਾ ਕਿ ਲੁਧਿਆਣਾ ਮੈਡੀਵੇਜ ਹਸਪਤਾਲ ਵਿਖੇ ਸੀਨੀਅਰ ਓੰਕੋਲੋਜਿਸਟ ਡਾ. ਸਤੀਸ਼ ਜੈਨ ਦੀ ਅਗਵਾਈ ਵਿੱਚ ਇਸ ਬੀਮਾਰੀ ਦਾ ਸਫਲਤਾਪੂਰਵਕ ਇਲਾਜ ਹੋ ਰਿਹਾ ਹੈ।