ਲੁਧਿਆਣਾ (ਰਾਜਕੁਮਾਰ ਸਾਥੀ)। ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਪੰਜਾਬ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਨੇ ਪੰਜਾਬ ਰਾਜ ਦੇ ਸਮੂਹ ਵਿੱਤ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ/ਚੇਅਰਪਰਸਨ ਦੀ ਮੀਟਿੰਗ ਸੱਦੀ। ਜਿਲ੍ਹਾ ਲੁਧਿਆਣਾ ਤੋਂ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਨੇ ਸਾਰਿਆਂ ਤੋਂ ਆਪਣੇ ਆਪਣੇ ਸ਼ਹਿਰਾਂ ਦੇ ਨਵੇਂ ਪ੍ਰਾਜੈਕਟਾ ਦੇ ਬਾਰੇ ਪ੍ਰਸਤਾਵ ਮੰਗੇ। ਇੰਨਾ ਨਵੇਂ ਪ੍ਰਾਜੈਕਟਾਂ ਦੇ ਬਾਰੇ ਮੰਤਰੀ ਸਾਹਿਬ ਨੇ ਪੂਰੇ ਧਿਆਨ ਨਾਲ ਸੁਣਿਆ। ਸਾਰੇ ਚੇਅਰਮੈਨ/ਚੇਅਰਪਰਸਨ ਨੇ ਆਪਣੇ ਆਪਣੇ ਜਿਲਾ ਦੇ ਵਿਕਾਸ ਦੀਆਂ ਚਰਚਾਵਾਂ ਕੀਤੀਆਂ ਅਤੇ ਆਪਣੀਆ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ। ਵਿੱਤ ਮੰਤਰੀ ਸਾਹਿਬ ਨੇ ਸਾਰਿਆਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹੋਏ ਇੰਨਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਸਾਰੇ ਚੇਅਰਮੈਨ/ਚੇਅਰਪਰਸਨ ਨੇ ਦੁਪਹਿਰ ਦਾ ਖਾਣਾ ਮਾਨਯੋਗ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਨਾਲ ਕੀਤਾ। ਇਸ ਮੌਕੇ ਤੇ ਵਿੱਤ ਅਤੇ ਯੋਜਨਾ ਵਿਭਾਗ ਦੇ ਡਾਇਰੈਕਟਰ ਸ੍ਰ ਜਗਦੀਪ ਸਿੰਘ, ਡਿਪਟੀ ਡਾਇਰੈਕਟਰ ਸ਼੍ਰੀ ਲਲਿਤ ਗੋਇਲ ਅਤੇ ਹੋਰ ਅਫਸਰ ਸਾਹਿਬਾਨ ਵੀ ਮੌਜੂਦ ਸਨ। ਇਸ ਮੌਕੇ ਤੇ ਵਿੱਤ ਮੰਤਰੀ ਸਾਹਿਬ ਨੇ ਸਾਰੇ ਚੇਅਰਮੈਨ/ਚੇਅਰਪਰਸਨ ਦੀ ਚੰਗੇ ਕੰਮ ਕਰਨ ਲਈ ਸ਼ਲਾਘਾ ਕੀਤੀ ਅਤੇ ਹੋਰ ਮਹਿਨਤ ਕਰਦਿਆਂ ਪੰਜਾਬ ਨੂੰ ਹੋਰ ਤਰੱਕੀਆ ਤੇ ਪਹੁੰਚਾਣ ਲਈ ਕਿਹਾ।