ਵਿਧਾਇਕ ਛੀਨਾ ਵੱਲੋਂ ਈਸ਼ਰ ਨਗਰ ਇਲਾਕੇ ‘ਚ ਸੜ੍ਹਕ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ

Share and Enjoy !

Shares

ਕਿਹਾ! ਹਲਕਾ ਵਾਸੀਆਂ ਦੀ ਸੁਰੱਖਿਅਤ ਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਮੁੱਖ ਤਰਜ਼ੀਹ

ਲੁਧਿਆਣਾ, (ਰਾਜਕੁਮਾਰ ਸਾਥੀ) – ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਈਸ਼ਰ ਨਗਰ ਇਲਾਕੇ ਵਿੱਚ ਨਹਿਰ ਪੁੱਲ ਤੋਂ ਲੈ ਕੇ ਈਸ਼ਰ ਨਗਰ ਸੀ-ਬਲਾਕ ਤੱਕ ਸੜ੍ਹਕ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਛੀਨਾ ਨੇ ਕਿਹਾ ਕਿ ਹਲਕਾ ਲੁਧਿਆਣਾ ਦੱਖਣੀ ਦੇ ਈਸ਼ਰ ਨਗਰ ਇਲਾਕੇ ਵਿੱਚ ਸੜ੍ਹਕਾਂ ‘ਤੇ ਪਏ ਟੋਏ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਉਹ ਹਲਕਾ ਵਾਸੀਆਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਸਨੀਕਾਂ ਵੱਲੋਂ ਉਨ੍ਹਾਂ ‘ਤੇ ਭਰੋਸਾ ਕਰਦਿਆਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਹੁਣ ਉਹ ਇਲਾਕਾ ਵਾਸੀਆਂ ਦੇ ਵਿਸ਼ਵਾਸ਼ ਨੂੰ ਕਾਇਮ ਰੱਖਦਿਆਂ ਅਣਥੱਕ ਮਿਹਨਤ ਰਾਹੀਂ ਜਲਦ ਹੀ ਹਲਕੇ ਦੀਆਂ ਸੜ੍ਹਕਾਂ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਵਿਧਾਇਕ ਛੀਨਾ ਨੇ ਕਿਹਾ ਕਿ ਲੋੜ ਅਨੁਸਾਰ ਜਿੱਥੇ ਸੜ੍ਹਕਾਂ ਦੀ ਮੁਰੰਮਤ ਦੀ ਜ਼ਰੂਰਤ ਹੈ ਉੱਥੇ ਮੁਰੰਮਤ ਕੀਤੀ  ਜਾਵੇਗੀ ਅਤੇ ਜਿੱਥੇ ਮੁਕੰਮਲ ਸੜ੍ਹਕ ਬਣਾਉਣ ਦੀ ਲੋੜ ਮਹਿਸੂਸ ਹੋਵੇਗੀ ਓਥੇ ਪੂਰੀ ਸੜ੍ਹਕ ਬਣਾਈ ਜਾਵੇਗੀ। ਇਸ ਤੋਂ ਇਲਾਵਾ ਹਲਕਾ ਵਾਸੀਆਂ ਦੀ ਮੰਗ ਅਨੁਸਾਰ ਨਵੀਂਆਂ ਸੜ੍ਹਕਾਂ ਵੀ ਬਣਾਈਆਂ ਜਾਣਗੀਆਂ। ਉਨ੍ਹਾ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਲਕੇ ਦੇ ਵਸਨੀਕਾਂ ਨੂੰ ਹਰ ਸੰਭਵ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸਰਵ ਸੰਗਤ ਦਰਬਾਰ ਦੇ ਮੁਖੀ ਬਾਬਾ ਕਾਕਾ ਜੀ, ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਵਿਜੈ ਮੌਰਯਾ, ਪਾਰਟੀ ਦੇ ਵਾਰਡ ਪ੍ਰਧਾਨ ਡਾ. ਜਸਵੀਰ ਸਿੰਘ, ਜਸਵਿੰਦਰ ਸਿੰਘ, ਪੁਨੀਤ ਸਿੰਗਲਾ, ਮੰਗਤ ਰਾਏ ਸਿੰਗਲਾ, ਮਨੀਸ਼ ਸਿੰਗਲਾ, ਦੀਪਕ ਗਿੱਲ, ਰਣਵੀਰ ਸਿੰਘ, ਹਰਿੰਦਰ ਸਿੰਘ, ਰਾਹੁਲ ਬੱਤਰਾ, ਪ੍ਰਵੀਣ ਗਰਗ, ਅਮਨ ਰਾਜਪੂਤ, ਸਿਮਰਨ, ਮਨਜੋਤ ਸਿੰਘ, ਡੀ.ਸੀ. ਗਰਗ, ਜੋਨੀ ਗਰਗ, ਵਿੱਕੀ ਲੋਹਰਾ, ਗੌਤਮ, ਜਤਿਨ ਸਿੰਗਲਾ, ਸੁਖਦੇਵ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਪਲਵਿੰਦਰ ਸਿੰਘ, ਪ੍ਰੀਤਮ ਸਿੰਘ ਕੈਂਥ, ਵਿੱਕੀ ਵੇਗੋਆਣਾ ਤੋਂ ਇਲਾਵਾ ਇਸ਼ਰ ਨਗਰ ਦੇ ਵਸਨੀਕ ਵੀ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *