ਵਿਜੀਲੈਂਸ ਵਿਭਾਗ ਨੇ ਹਿਮਾਯੂਪੁਰ ਮੱਛੀ ਦੇ ਤਲਾਬ ਤੇ ਮਾਰਿਆ ਛਾਪਾ

Share and Enjoy !

Shares

ਪਾਬੰਦੀਸ਼ੁਦਾ ਮੰਗੂਰ ਮੱਛੀ ਪਾਲਣ ਦਾ ਮਾਮਲਾ ਆਇਆ ਸਾਹਮਣਾ,  ਦੋਸ਼ੀ ਠੇਕੇਦਾਰ ਵਿਰੁੱਧ ਕੀਤਾ ਗਿਆ ਮਾਮਲਾ ਦਰਜ਼

ਲੁਧਿਆਣਾ, 17 ਨਵੰਬਰ (ਰਾਜਕੁਮਾਰ ਸਾਥੀ)। ਮਾਨਯੋਗ ਮੁੱਖ ਡਾਇਰੈਕਟਰ, ਵਿਜੀਲੈਸਂ ਬਿਊਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਸ੍ਰੀ ਰੁਪਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਸਂ ਬਿਊਰੋ ਰੇਜਂ ਲੁਧਿਆਣਾ ਦੇ ਹੁਕਮਾਂ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਸਂ ਬਿਊਰੋ ਯੂਨਿਟ ਲੁਧਿਆਣਾ ਵਲੋਂ ਵਿਜੀਲੈਸਂ ਬਿਊਰੋ ਦੀ ਟੀਮ ਸਮੇਤ ਸਰਕਾਰੀ ਗਵਾਹਾਂ ਕਰਮਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੱਖੋਵਾਲ, ਅਮਨਦੀਪ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ ਬੱਗਾ ਖੁਰਦ ਜ਼ਿਲ੍ਹਾ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਲਬੀਰ ਸਿੰਘ ਅਤੇ ਅਸ਼ੋਕ ਕੁਮਾਰ ਮੱਛੀ ਪਾਲਕ ਦੀ ਹਾਜਰੀ ਪਿੰਡ ਹਿਮਾਯੂਪੁਰ ਥਾਣਾ ਸਦਰ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਵਿਖੇ ਅਚਨਚੇਤੀ ਜੁਆਇੰਟ ਚੈਕਿੰਗ ਕੀਤੀ ਗਈ। ਉਪ ਕਪਤਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਪਿੰਡ ਹਿਮਾਂਯੁਪੁਰ ਵਿਖੇ ਇੱਕ ਪ੍ਰਾਈਵੇਟ ਠੇਕੇਦਾਰ ਰਾਕੇਸ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਰਣਜੀਤਗੜ ਬਸੰਤ ਐਵੀਨਿਊ ਲੁਧਿਆਣਾ ਵਲੋਂ ਦੋ ਛੱਪੜਾਂ ਵਿੱਚ ਥਾਈ ਮੰਗੁਰ ਮੱਛੀ ਦੇ ਪੂੰਗ ਨੂੰ ਪਾਲਿਆ ਜਾ ਰਿਹਾ ਹੈ ਜਦੋਂ ਕਿ ਭਾਰਤ ਸਰਕਾਰ ਵਲੋਂ ਇਸ ਮੰਗੁਰ ਮੱਛੀ ਦੇ ਪਾਲਣ ‘ਤੇ ਬੈਨ ਲਗਾਇਆ ਹੋਇਆ ਹੈ, ਕਿਉਂ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਂਦੀ ਹੈ। ਛੱਪੜਾਂ ਵਿੱਚ ਡੰਗਰਾਂ ਅਤੇ ਹੋਰ ਜਹਿਰੀਲੇ ਕੀੜੇ ਮਕੋੜਿਆਂ ਨੂੰ ਵੀ ਖਾ ਜਾਂਦੀ ਹੈ ਅਤੇ ਇਹ ਭਾਰਤੀ ਮੱਛੀਆਂ ਅਤੇ ਪਾਣੀ ਵਾਲੀ ਬਨਸ਼ਪਤੀ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਮੰਗੁੂਰ ਮੱਛੀ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵਲੋਂ ਵੀ ਆਪਣੇ ਦਫ਼ਤਰ ਦੇ ਹੁਕਮ ਨੰਬਰ 12431-60/ਏ.ਸੀ-3 ਮਿਤੀ 16-9-2021 ਰਾਹੀਂ ਰੋਕ ਲਗਾਈ ਹੋਈ ਹੈ। ਪ੍ਰਾਈਵੇਟ ਠੇਕੇਦਾਰਾਂ ਵਲੋਂ ਇਸ ਮੰਗੁਰ ਮੱਛੀ ਦਾ ਚੋਰੀ ਛਿੱਪੇ ਉ.ਤਪਾਦਨ ਕਰਕੇ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਅਤੇ ਪਬਲਿਕ ਦੀ ਜਾਨ ਮਾਲ ਨੂੰ ਖਤਰਾ ਪਹੁੰਚਾਇਆ ਜਾ ਰਿਹਾ ਹੈ। ਛੱਪੜਾਂ ਵਿੱਚ ਥਾਈ ਮੰਗੁਰ ਮੱਛੀ ਦੀ ਚੈਕਿੰਗ ਦੋਰਾਨ ਥਾਈ ਮੰਗੁਰ ਮੱਛੀ ਦੀ ਸ਼ਨਾਖਤ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ/ਕ੍ਰਮਚਾਰੀਆਂ ਰਾਹੀਂ ਕਰਵਾਈ ਗਈ। ਪਰਮਿੰਦਰ ਸਿੰਘ ਡੀ.ਐਸ.ਪੀ. ਦੀ ਹਦਾਇਤ ‘ਤੇ ਠੇਕੇਦਾਰ ਰਾਕੇਸ ਕੁਮਾਰ ਉਕਤ ਦੇ ਖਿਲਾਫ ਥਾਣਾ ਸਦਰ ਲੁਧਿਆਣਾ ਵਿਖੇ ਮੁਕੱਦਮਾ ਨੰਬਰ 190 ਮਿਤੀ 15-11-2021 ਅ/ਧ 188 ਆਈ.ਪੀ.ਸੀ. ਦਰਜ ਕਰਵਾਇਆ ਗਿਆ। ਪਿੰਡ ਵਿੱਚ ਮੋਜੂਦ ਲੋਕਾਂ ਨੇ ਵਿਜੀਲੈਸਂ ਬਿਊਰੋ ਵਲੋਂ ਅਜਿਹਾ ਕਦਮ ਚੁੱਕਣ ਦੀ ਸਲਾਘਾ ਕੀਤੀ ਹੈ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਜਿਆਦਾ ਬਾਰਿਸ਼ ਆਉਦੀਂ ਹੈ, ਉਸ ਸਮੇਂ ਇਹ ਮੱਛੀਆਂ ਰਸਤੇ ਅਤੇ ਨਾਲੀਆਂ ਵਿੱਚ ਆਮ ਫਿਰਦੀਆਂ ਰਹਿੰਦੀਆਂ ਹਨ, ਜਿਸ ਨਾਲ ਪਿੰਡ ਵਿੱਚ ਕਾਫੀ ਬੁਦਬੂ ਫੈਲਦੀ ਹੈ ਅ.ਤੇ ਬਿਮਾਰੀ ਦਾ ਖਦਸਾ ਬਣਿਆ ਰਹਿੰਦਾ ਸੀ।

Share and Enjoy !

Shares

About Post Author

Leave a Reply

Your email address will not be published. Required fields are marked *