ਵੱਖ-ਵੱਖ ਥਾਵਾਂ ਤੇ ਹੋਈਆਂ ਮੀਟਿੰਗਾਂ ਵਿੱਚ ਇਲਾਕੇ ਦੇ ਲੋਕਾਂ ਨੇ ਕੀਤਾ ਪੂਰਾ ਸਮਰਥਨ ਦੇਣ ਦਾ ਵਾਅਦਾ
ਲੁਧਿਆਣਾ, (ਦੀਪਕ ਸਾਥੀ)। ਵਾਰਡ ਨੰਬਰ 49 ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਲੈਟਰ ਬਾਕਸ ਨਿਸ਼ਾਨ ਤੇ ਚੋਣ ਲੜ ਰਹੀ ਮਨਜੀਤ ਕੌਰ ਸੇਵਕ ਨੂੰ ਦੁੱਗਰੀ ਅਰਬਨ ਅਸਟੇਟ ਫੇਸ-2 ਵਿੱਚ ਲੋਕਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ। ਵੱਖ-ਵੱਖ ਕਲੋਨੀਆਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਸੇਵਕ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
ਚੋਣਾਂ ਦਾ ਦਿਨ ਨੇੜੇ ਆਉਣ ਦੇ ਨਾਲ ਹੀ ਚੋਣ ਪ੍ਰਚਾਰ ਨੇ ਵੀ ਤੇਜੀ ਫੜ ਲਈ ਹੈ।
ਵਾਰਡ ਨੰਬਰ 49 ਤੋਂ ਆਜਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉੱਤਰੇ ਮਨਜੀਤ ਕੌਰ ਸੇਵਕ ਦੇ ਹੱਕ ਵਿੱਚ ਦੁੱਗਰੀ ਅਰਬਨ ਅਸਟੇਟ ਦੇ ਫੇਸ-1 ਅਤੇ ਫੇਸ-2 ਵਿੱਚ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਹੋਈਆਂ। ਇਹਨਾਂ ਮੀਟਿੰਗਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਵਾਰਡ ਦੇ ਲੋਕ ਸ਼ਾਮਲ ਹੋਏ। ਇਸ ਦੌਰਾਨ ਇਲਾਕੇ ਦੇ ਸਾਰੇ ਲੋਕਾਂ ਨੇ ਮੰਨਿਆ ਕਿ ਮਨਜੀਤ ਕੌਰ ਸੇਵਕ ਦਾ ਬੇਟਾ ਜਤਿੰਦਰ ਸਿੰਘ ਸੇਵਕ ਪਿਛਲੇ ਕਈ ਸਾਲਾਂ ਤੋਂ ਨਿਸਵਾਰਥ ਭਾਵਨਾ ਨਾਲ ਵਾਰਡ ਦੇ ਸਾਰੇ ਕੰਮ ਕਰਦੇ ਆ ਰਹੇ ਹਨ। ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਨਜਦੀਕੀ ਹੋਣ ਕਾਰਣ ਉਹਨਾਂ ਨੇ ਕਈ ਅਜਿਹੇ ਕੰਮ ਵੀ ਕਰਵਾਏ ਹਨ, ਜੋ ਕਈ ਸਾਲਾਂ ਤੋਂ ਲਟਕੇ ਪਏ ਸਨ। ਇਸ ਕਾਰਣ ਇਲਾਕੇ ਦੇ ਲੋਕ ਸੇਵਕ ਪਰਿਵਾਰ ਨੂੰ ਦਿਲੋ-ਜਾਨ ਨਾਲ ਪਿਆਰ ਤੇ ਸਤਿਕਾਰ ਕਰਦੇ ਹਨ। ਲੋਕਾਂ ਨੇ ਦੱਸਿਆ ਕਿ ਉਹ ਇਹਨਾਂ ਚੋਣਾਂ ਦੌਰਾਨ ਪੂਰੀ ਤਰਾਂ ਸੇਵਕ ਪਰਿਵਾਰ ਦੇ ਨਾਲ ਹਨ ਅਤੇ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮਨਜੀਤ ਕੌਰ ਸੇਵਕ ਨੂੰ ਨਗਰ ਨਿਗਮ ਹਾਊਸ ਵਿੱਚ ਭੇਜਣਗੇ।
ਤਾਂ ਜੋ ਰਹਿੰਦੇ ਕੰਮ ਵੀ ਸੇਵਕ ਪਰਿਵਾਰ ਪੂਰੇ ਕਰਵਾ ਸਕੇ। ਇਸ ਦੌਰਾਨ ਜਤਿੰਦਰ ਸੇਵਕ ਨੇ ਕਿਹਾ ਕਿ ਸਾਰਾ ਵਾਰਡ ਉਹਨਾਂ ਦਾ ਪਰਿਵਾਰ ਹੈ ਅਤੇ ਉਹ ਅੱਜ ਤੱਕ ਸਾਰੇ ਇਲਾਕੇ ਨੂੰ ਆਪਣਾ ਪਰਿਵਾਰ ਮੰਨ ਕੇ ਹੀ ਲੋਕਾਂ ਦੇ ਦੁਖ-ਸੁਖ ਵਿੱਚ ਸ਼ਾਮਲ ਹੁੰਦੇ ਰਹੇ ਹਨ। ਉਹਨਾਂ ਕਿਹਾ ਕਿ ਵਾਰਡ ਦੇ ਲੋਕਾਂ ਦਾ ਸਹਿਯੋਗ ਮਿਲਣ ਤੇ ਉਹ ਭਵਿੱਖ ਵਿੱਚ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।