ਲੁਧਿਆਣਾ (ਰਾਜਕੁਮਾਰ ਸਾਥੀ)। ਗਿਲ ਰੋਡ ਸਥਿਤ ਨਾਮੀ ਰਿਸ਼ੀ ਢਾਬੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਸਾਰ ਹੀ ਢਾਬੇ ਦੇ ਕਰਮਚਾਰੀਆਂ ਅਤੇ ਓਥੇ ਖਾਣਾ ਖਾਣ ਆਏ ਲੋਕਾਂ ਵਿੱਚ ਤਰਥੱਲੀ ਮਚ ਗਈ। ਢਾਬਾ ਪ੍ਰਬੰਧਕਾਂ ਨੇ ਤੁਰੰਤ ਇਸਦੀ ਜਾਣਕਾਰੀ ਫਾਇਰ ਬਿ੍ਰਗੇਡ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਹੀ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਣ ਢਾਬੇ ਦੀ ਰਸੋਈ ਵਿੱਚ ਅੱਗ ਲੱਗ ਗਈ ਸੀ। ਪਰੰਤੁ ਸਮਾਂ ਰਹਿੰਦੇ ਹੀ ਅੱਗ ਤੇ ਕਾਬੂ ਪਾ ਲੈਣ ਨਾਲ ਜਿਆਦਾ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਖਾਣਾ ਬਣਾਉਦੇ ਸਮੇਂ ਰਸੋਈ ਵਿੱਚ ਸ਼ਾਰਟ ਸਰਕਿਟ ਹੋ ਗਿਆ। ਜਿਸ ਨਾਲ ਤਾਰਾਂ ਬਿਜਲੀ ਦੀਆਂ ਤਾਰਾਂ ਵਿੱਚ ਅੱਗ ਲੱਗ ਗਈ।