ਲੁਧਿਆਣਾ (ਦੀਪਕ ਸਾਥੀ)। ਸਲੇਮ ਟਾਬਰੀ ਸਥਿੱਤ ਡਾ. ਡੀ.ਐਨ. ਕੋਟਨਿਸ ਹਸਪਤਾਲ ਵਿਖੇ ਰਾਸ਼ਟਰੀ ਐਕੂਪੰਕਚਰ ਦਿਵਸ ਮਨਾਇਆ ਗਿਆ। ਇਸ ਮੌਕੇ ਭਾਰਤ ਵਿੱਚ ਐਕੂਪੰਕਚਰ ਦੇ ਪਿਤਾਮਾ ਡਾ. ਵਿਜੇ ਕੁਮਾਰ ਬਾਸੂ ਦੀ ਯਾਦ ਵਿੱਚ ਇੱਕ ਦਿਨ ਲਈ ਮੁਫਤ ਇਲਾਜ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ 73 ਮਰੀਜਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਐਕੂਪੰਕਚਰ ਇੱਕ ਬਹੁਤ ਹੀ ਕਾਰਗਰ ਮੈਡੀਕਲ ਤਕਨੀਕ ਹੈ। ਵਿਸ਼ਵ ਦੇ 103 ਤੋਂ ਵੱਧ ਦੇਸ਼ਾਂ ਵਿੱਚ ਇਸ ਤਕਨੀਕ ਦੀ ਪੜਾਈ ਕਰਾਈ ਜਾਂਦੀ ਹੈ। ਭਾਰਤ ਵਿੱਚ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਐਕੂਪੰਕਚਰ ਤਕਨੀਕ ਨੂੰ ਮਾਨਤਾ ਦਿੱਤੀ ਹੋਈ ਹੈ। ਇਸ ਵਿਧੀ ਨਾਲ ਸਪੋਂਡੀਲਾਈਟਿਸ, ਸਾਇਟਿਕਾ, ਪਿੱਠ ਦਾ ਦਰਦ, ਡਿਸਕ ਪ੍ਰੋਲੈਪਸ, ਅਧਰੰਗ, ਦਮਾ, ਐਗਜੀਮਾ, ਬੋਲਾਪਨ, ਕਬਜ, ਹਾਈ ਬਲੱਡ ਪ੍ਰੈਸ਼ਰ, ਚੰਬਲ, ਚਿਹਰੇ ਦਾ ਅਧਰੰਗ, ਮੋਟਾਪਾ ਅਤੇ ਔਰਤਾਂ ਦੀ ਮਾਹਵਾਰੀ ਸਮੱਸਿਆਂ ਸਮੇਤ ਕਈ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਕੈਂਪ ਵਿੱਚ ਡਾ. ਰਘੁਵੀਰ ਸਿੰਘ, ਗਗਨਦੀਪ ਕੁਮਾਰ, ਮਨੀਸ਼ਾ, ਮੀਨੂੰ, ਰਿਤੂ, ਅਮਨ ਕੁਮਾਰ, ਅਨੰਦ ਕੁਮਾਰ ਅਤੇ ਮਹੇਸ਼ ਕੁਮਾਰ ਨੇ ਆਪਣਾ ਯੋਗਦਾਨ ਦਿੱਤਾ।