ਯੂਨੀਕ ਹੈਲਥ ਕੇਅਰ ਵਲੋਂ ਪਹਿਲੀ ਵਰ੍ਹੇਗੰਢ ਮੌਕੇ ਮੁਫ਼ਤ ਕੈਂਪ ਆਯੋਜਿਤ

Share and Enjoy !

Shares

ਹਰੇਕ ਉਮਰ ਦੇ ਲਗਭਗ ਦੋ ਸੋ ਤੋਂ ਵੱਧ ਮਰੀਜ਼ਾਂ ਦੀ ਕੀਤੀ ਸਿਹਤ ਜਾਂਚ, 24 ਸਤੰਬਰ ਤੇ ਪਹਿਲੀ ਅਕਤੂਬਰ ਨੂੰ ਵੀ ਲਗਾਏ ਜਾਣਗੇ ਇਹ ਕੈਂਪ – ਸੇਵਾ ਮੁਕਤ ਸਿਵਲ ਸਰਜਨ ਡਾ. ਸ਼ਿੰਗਾਰਾ ਸਿੰਘ

ਲੁਧਿਆਣਾ (ਦੀਪਕ ਸਾਥੀ)। ਪ੍ਰਧਾਨ ਸੁਰਜਨ ਸਿੰਘ ਇੰਜਨੀਅਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਅਧੀਨ ਸਥਾਨਕ ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਲੋਨੀ ਬਲਾਕ ਏ, ਗਿੱਲ ਰੋਡ ਲੁਧਿਆਣਾ ਵਿਖੇ ਪਹਿਲੀ ਵਰ੍ਹੇਗੰਢ ਮੌਕੇ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਲਗਾਇਆ ਗਿਆ ਜਿਸ ਵਿੱਚ ਹਰੇਕ ਉਮਰ ਦੇ ਲਗਭਗ ਦੋ ਸੋ ਤੋਂ ਵੱਧ ਮਰੀਜ਼ਾਂ ਦਾ ਨੀਰੀਖਣ ਕੀਤਾ ਗਿਆ। ਡਾਕਟਰ ਸ਼ਿੰਗਾਰਾ ਸਿੰਘ ਸੇਵਾ ਮੁਕਤ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਯੂਨੀਕ ਹੈਲਥ ਕੇਅਰ ਸੈਂਟਰ ਦੀ ਪਹਿਲੀ ਵਰ੍ਹੇਗੰਢ ਮੌਕੇ ਇਹੋ ਜਿਹੇ ਕੈਂਪ ਮਿਤੀ 24 ਸਤੰਬਰ ਅਤੇ 01 ਅਕਤੂਬਰ 2023 ਨੂੰ ਵੀ ਲਗਾਏ ਜਾਣਗੇ। ਜਿਸ ਵਿੱਚ ਸਿਹਤ ਅਤੇ ਦੰਦਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ। ਇਸ ਕੈਂਪ ਮੌਕੇ ਡਾ. ਸ਼ਿੰਗਾਰਾ ਸਿੰਘ ਸੇਵਾ ਮੁਕਤ ਸਿਵਲ ਸਰਜਨ ਦੀ ਸਮੁੱਚੀ ਟੀਮ, ਜਿਸ ਵਿੱਚ ਡਾ ਹਰਤੇਜਕਰਨ ਸਿੰਘ, ਡਾ ਹਰਤੇਜਵਰਨ ਸਿੰਘ, ਡਾ ਅਨਮੋਲ ਭਾਟੀਆ ਅਤੇ ਡਾ ਮਨਦੀਪ ਕੌਰ ਵੱਲੋਂ ਆਏ ਹੋਏ ਮਰੀਜ਼ਾਂ ਦਾ ਸਿਹਤ ਨਰੀਖਣ ਕਰਨ ਤੋਂ ਇਲਾਵਾ, ਦੰਦਾਂ ਦਾ ਇਲਾਜ ਕੀਤਾ ਗਿਆ। ਦੰਦਾਂ ਦੇ ਮਾਹਿਰ ਡਾਕਟਰ ਹਰਤੇਜ ਕਰਨ ਸਿੰਘ ਵੱਲੋਂ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਕਰਨ ਸਬੰਧੀ ਸਿੱਖਿਅਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਤੋਂ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬੁਰੱਸ਼ ਕਰਨ ਦੇ ਸਹੀ ਢੰਗ, ਸੰਤੁਲਿਤ ਭੋਜਨ ਖਾਣ ਅਤੇ ਰੋਜ਼ਾਨਾ ਸੈਰ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।

Share and Enjoy !

Shares

About Post Author

Leave a Reply

Your email address will not be published. Required fields are marked *