ਜੋਨ-ਏ ਵਿਖੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਦਫਤਰ ਵਿੱਚ ਸ਼ੁਰੂ ਹੋਈ ਮੈਂਬਰਸ਼ਿਪ ਮੁਹਿੰਮ, ਮੈਂਬਰਾਂ ਨੂੰ ਜਾਰੀ ਕੀਤੇ ਪਹਿਚਾਨ ਪੱਤਰ
ਲੁਧਿਆਣਾ (ਦੀਪਕ ਸਾਥੀ)। ਨਗਰ ਨਿਗਮ ਕਰਮਚਾਰੀ ਯੂਨੀਅਨ, ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਜੋਨ-ਏ ਵਿਖੇ ਦਫਤਰ ਵਿਖੇ ਸ਼ੁਰੂ ਕੀਤੀ ਗਈ। ਇਸ ਦੌਰਾਨ ਮੈਂਬਰਸ਼ਿਪ ਭਰ ਚੁੱਕੇ ਮੈਂਬਰਾਂ ਨੂੰ ਪਹਿਚਾਨ ਪੱਤਰ ਦੇ ਕੇ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਵਾਈ ਗਈ। ਤਿੰਨਾਂ ਸੰਗਠਨਾਂ ਦੇ ਮੁਖੀ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ।
ਇਸ ਮੌਕੇ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਕਿਹਾ ਕਿ ਨਗਰ ਨਿਗਮ ਵਿੱਚ ਕੰਮ ਕਰਦੇ ਮੈਂਬਰਾਂ ਨੂੰ ਨਗਰ ਨਿਗਮ ਕਰਮਚਾਰੀ ਯੂਨੀਅਨ, ਧਾਰਮਿਕ ਵਿਚਾਰਧਾਰਾ ਵਾਲੇ ਮੈਂਬਰਾਂ ਨੂੰ ਭਾਵਾਧਸ ਅਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਮੈਂਬਰਾਂ ਨੂੰ ਡਾ. ਅੰਬੇਡਕਰ ਸੰਘਰਸ਼ ਮੋਰਚਾ ਦਾ ਮੈਂਬਰ ਬਣਾਇਆ ਜਾ ਰਿਹਾ ਹੈ। ਮੈਂਬਰਸ਼ਿਪ ਭਰਨ ਦੇ ਨਾਲ ਹੀ ਮੈਂਬਰ ਨੂੰ ਪਹਿਚਾਨ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਤਾਂ ਜੋ ਕੋਈ ਹੋਰ ਵਿਅਕਤੀ ਸੰਗਠਨਾਂ ਦੇ ਨਾਮ ਦਾ ਇਸਤੇਮਾਲ ਨਹੀਂ ਕਰ ਸਕੇ। ਅੱਜ ਪਹਿਲੇ ਗੇੜ ਵਿੱਚ ਜੋਨ ਬੀ ਦੇ ਪ੍ਰਧਾਨਵ ਵੀਰ ਸੁਭਾਸ਼ ਸੌਦੇ, ਭਾਵਾਧਸ ਦੇ ਕੈਸ਼ੀਅਰ ਵੀਰ ਬਬਰੀਕ ਪਾਰਚਾ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਭਾਵਾਧਸ ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਵੀਰ ਮਨੋਜ ਚੌਹਾਨ, ਯੂਨੀਅਨ ਦੇ ਮੈਂਬਰ ਵੀਰਾਂਗੀ ਰੀਨਾ ਰਾਨੀ, ਵੀਰਾਂਗੀ ਪੂਨਮ ਕਲਿਆਣ, ਵੀਰ ਰਵਿੰਦਰ ਧੀਂਗਾਨ, ਬੀ ਜੋਨ ਦੇ ਸਕੱਤਰ ਵੀਰ ਅਨੁਰਾਗ ਚਨਾਲੀਆ ਅਤੇ ਵੀਰ ਬਲਬੀਰ ਸਿੰਘ ਨੇ ਸਹੁੰ ਚੁੱਕੀ। ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਅਤੇ ਸੰਗਠਨ ਪ੍ਰਤੀ ਇਮਾਨਦਾਰੀ ਤੇ ਵਫਾਦਾਰੀ ਰੱਖਣ ਦੀ ਅਪੀਲ ਕੀਤੀ ਗਈ। ਤਾਂ ਜੋ ਸੰਗਠਨਾਂ ਨੂੰ ਹੋਰ ਮਜਬੂਤੀ ਪ੍ਰਦਾਨ ਕੀਤੀ ਜਾਵੇ। ਉਹਨਾਂ ਦੱਸਿਆ ਕਿ ਮੈਂਬਰਸ਼ਿਪ ਦੇ ਨਾਲ ਹੀ ਹਰੇਕ ਮੈਂਬਰ ਨੂੰ ਪਹਿਚਾਨ ਪੱਤਰ ਵੀ ਦਿੱਤਾ ਜਾ ਰਿਹਾ ਹੈ। ਹਫਤੇ ਵਿੱਚ ਇੱਕ ਵਾਰ ਮੈਂਬਰਾਂ ਨੂੰ ਪਹਿਚਾਨ ਪੱਤਰ ਦੇ ਕੇ ਸਹੁੰ ਚੁਕਾਈ ਜਾਵੇਗੀ। ਉਹਨਾਂ ਨਗਰ ਨਿਗਮ ਵਿੱਚ ਤੈਨਾਤ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਦੇ ਮੈਂਬਰ ਬਨਣ ਤਾਂ ਜੋ ਨਗਰ ਨਿਗਮ ਪ੍ਰਸ਼ਾਸਨ ਕੋਲ ਲੰਬਿਤ ਪਈਆਂ ਮੰੰਗਾਂ ਨੂੰ ਪੂਰਾ ਕਰਾਇਆ ਜਾ ਸਕੇ। ਇਸ ਮੌਕੇ ਤੇ ਭਾਵਾਧਸ ਦੇ ਰਾਸ਼ਟਰੀ ਜਨਰਲ ਸਕੱਤਰ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਕੈਸ਼ੀਅਰ ਵੀਰ ਵਰੁਣ ਰਾਜ, ਸਹਾਇਕ ਕੈਸ਼ੀਅਰ ਵੀਰ ਗੌਤਮ ਪਰੋਚਾ ਤੇ ਰਾਜਨ ਪਰੋਚਾ ਵੀ ਮੌਜੂਦ ਰਹੇ।