ਮੁੰਹ ਖੁਰ ਦੀ ਬੀਮਾਰੀ ਨਾਲ ਮਰੇ ਪਸ਼ੁਆਂ ਦਾ ਮੁਆਵਜਾ ਦਵਾਉਣ ਲਈ ਭੁੱਖ ਹੜਤਾਲ ਤੇ ਬੈਠੇ ਗਿਆਸਪੁਰਾ

Share and Enjoy !

Shares


ਹਲਕਾ ਪਾਇਲ ਵਿੱਚ ਇਸ ਬੀਮਾਰੀ ਨਾਲ ਮਰੇ ਪਸ਼ੁਆਂ ਦੇ ਮਾਲਕਾਂ ਨੂੰ ਮੁਆਵਜਾ ਦਵਾਉਣ ਲਈ ਆਮ ਆਦਮੀ ਪਾਰਟੀ ਨੇ ਵਿੱਢੀ ਮੁਹਿਮ

ਲੁਧਿਆਣਾ (ਰਾਜਕੁਮਾਰ ਸਾਥੀ)। ਮੁੰਹ-ਖੁਰ ਦੀ ਬੀਮਾਰੀ ਨਾਲ ਮਰ ਰਹੇ ਪਸ਼ੁਆਂ ਬਾਰੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਣ ਕਾਰਣ ਆਮ ਆਦਮੀ ਪਾਰਟੀ ਦੇ ਪਾਇਲ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਐਸਡੀਐਮ ਦਫਤਰ ਸਾਹਮਣੇ ਭੁੱਖ ਹੜਤਾਲ ਕੀਤੀ। ਹਲਕੇ ਵਿੱਚ ਇਸ ਬੀਮਾਰੀ ਕਾਰਣ ਸੈਕੜੇਂ ਦੁਧਾਰੁ ਪਸ਼ੁਆਂ ਦੀ ਮੌਤ ਕਾਰਣ ਪਸ਼ੁ ਪਾਲਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹਨਾਂ ਪਸ਼ੁ ਪਾਲਕਾਂ ਨੂੰ ਬਣਦਾ ਮੁਆਵਜਾ ਦਵਾਉਣ ਤੇ ਸਰਕਾਰ ਦਾ ਇਸ ਪਾਸੇ ਧਿਆਨ ਦਵਾਉਣ ਲਈ ਆਮ ਆਦਮੀ ਪਾਰਟੀ ਦੇ ਇਹ ਮੁਹਿਮ ਵਿੱਢੀ ਹੈ। ਬੁੱਧਵਾਰ ਨੂੂੰ ਹੋਈ ਭੁੱਖ ਹੜਤਾਲ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਦੇ ਨਾਲ ਜੁਗਰਾਜ ਸਿੰਘ ਮਕਸੂਦੜਾ ਸਤਨਾਮ ਸਿੰਘ ਬੇਰਕਲਾਂ ਤੇ ਭਿੰਦਰ ਸਿੰਘ ਮਦਨੀਪੁਰ ਵੀ ਸ਼ਾਮਿਲ ਰਹੇ।
ਪਾਇਲ ਦੇ ਐਸਡੀਐਮ ਦਫਤਰ ਸਾਹਮਣੇ ਕੀਤੀ ਗਈ ਇਸ ਭੁੱਖ ਹੜਤਾਲ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਪਿੰਡਾਂ ਵਿੱਚ ਲੱਖਾਂ ਲੋਕ ਦੁਧਾਰੁ ਪਸ਼ੁਆਂ ਕਾਰਣ ਹੀ ਆਪਣੀ ਰੋਜੀ-ਰੋਟੀ ਚਲਾ ਰਹੇ ਹਨ, ਪਰੰਤੁ ਹਰ ਸਾਲ ਫੈਲਣ ਵਾਲੀ ਮੁੰਹ-ਖੁਰ ਦੀ ਬੀਮਾਰੀ ਹਰ ਸਾਲ ਹਜਾਰਾਂ ਪਸ਼ੁਆਂ ਦੀ ਜਾਨ ਲੈ ਲੈਂਦੀ ਹੈ। ਸਰਕਾਰ ਵੱਲੋਂ ਇਸਦੀ ਰੋਕਥਾਮ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ। ਜਿਸ ਕਾਰਣ ਪਸ਼ੁ ਪਾਲਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕਾ ਪਾਇਲ ਦੇ ਪਿੰਡ ਬੇਰ ਕਲਾਂ ਵਿੱਚ ਹੀ 100 ਪਸ਼ੁ ਮਰ ਗਏ ਹਨ, ਜਿਸਦਾ ਮੁਆਵਜਾ 56.40 ਲੱਖ ਰੁਪਏ ਬਣਦਾ ਹੈ। ਜਦਕਿ ਇਕੱਲੇ ਪਾਇਲ ਹਲਕੇ ਵਿੱਚ ਹੀ ਕਰੀਬ 2.5 ਰੁਪਏ ਦਾ ਮੁਆਵਜਾ ਬਕਾਇਆ ਹੈ। ਪਰੰਤੁ ਸਰਕਾਰ ਇਸ ਰਾਸ਼ੀ ਨੂੰ ਦੇਣ ਬਾਰੇ ਕੋਈ ਗੱਲ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਹੀ ਇਹਨਾਂ ਪਸ਼ੁ ਪਾਲਕਾਂ ਨੂੰ ਮੁਆਵਜਾ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਧਰਨਾ-ਪ੍ਰਦਰਸ਼ਨ ਕਰੇਗੀ। ਇਸ ਮੌਕੇ ਤੇ ਲੁਧਿਆਣਾ ਦਿਹਾਤੀ ਦੇ ਵਾਈਸ ਪ੍ਰਧਾਨ ਗੁਰਦਰਸ਼ਨ ਸਿੰਘ ਕੋਹਲੀ, ਦੋਰਾਹਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਰਾਣਾ ਕੂਨਰ, ਗੁਰਮੁਖ ਸਿੰਘ, ਹਰਭਜਨ ਸਿੰਘ, ਈਸ਼ਰ ਸਿੰਘ, ਵਿਨੋਦ ਕੁਮਾਰ ਬੱਬੀ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਰਾਣੋ, ਧਾਰਾ ਸੇਖਾਂ, ਲਖਬੀਰ ਸਿੰਘ ਨਵਾਂ ਪਿੰਡ, ਹਰਜੀਤ ਸਿੰਙ, ਦੀਵਾਨ ਸਿੰਘ ਖਾਲਸਾ, ਜਸਬੀਰ ਸਿੰਘ, ਕਰਨਬੀਰ ਟੋਨਾ, ਪਰਮਿੰਦਰ ਸਿੰਘ ਪੱਪੂ, ਬੱਬੂ ਚੱਪਰਾ, ਬਲਬੀਰ ਬਿਲਾਸਪੁਰ, ਭੈਰਾਜ ਭੱਡੇਵਾਲ, ਮੋਹਨ ਸਿੰਘ ਘਲੋਟੀ, ਸ਼ਮਸ਼ੇਰ ਸਿੰਘ ਬੇਗੋਵਾਲ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪਸ਼ੂ ਪਾਲਕ ਵੀ ਮੌਜੂਦ ਰਹੇ।

Share and Enjoy !

Shares

About Post Author

Leave a Reply

Your email address will not be published. Required fields are marked *