ਮਿਲਕ ਯੂਨੀਅਨ ਦੇ ਜੀ.ਐਮ ਤੇ ਡੀ.ਜੀ.ਐਮ. ਐਚ.ਆਰ ਸਸਪੈਂਡ

Share and Enjoy !

Shares

ਮਿਲਕ ਯੂਨੀਅਨ ਦੇ ਜੀ.ਐਮ ਤੇ ਡੀ.ਜੀ.ਐਮ. ਐਚ.ਆਰ ਸਸਪੈਂਡ

ਲੁਧਿਆਣਾ (ਰਾਜਕੁਮਾਰ ਸਾਥੀ)। ਰਾਜ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੂੰ ਜਨਰਲ ਮੈਨੇਜਰ ਮਿਲਕ ਯੂਨੀਅਨ ਲੁਧਿਆਣਾ ਅਤੇ ਡੀ.ਜੀ.ਐਮ. (ਐਚ.ਆਰ.) ਨੂੰ ਡਿਊਟੀ ਵਿਚ ਕੁਤਾਹੀ ਕਰਨ ‘ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਦਿੱਤੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਿਲਕ ਯੂਨੀਅਨ, ਲੁਧਿਆਣਾ ਵਿਖੇ ਵੇਰਕਾ ਮਿਲਕ ਬਾਰ ਕਮ ਫਾਸਟ ਫੂਡ ਜੁਆਇੰਟ ਚਲਾਉਣ ਦਾ ਠੇਕਾ ਤਿੰਨ ਸਾਲਾਂ 1 ਅਪਰੈਲ 2015 ਤੋਂ 31 ਮਾਰਚ 2018 ਤੱਕ ਟੈਕਸਾਂ ਤੋਂ ਬਿਨਾਂ ਮੈਸਰਜ਼ ਦਿਵਜੋਤ ਐਂਟਰਪ੍ਰਾਈਜ਼, ਨਵੀਂ ਦਿੱਲੀ ਨੂੰ ਦਿੱਤਾ ਗਿਆ ਸੀ। ਉਪਰੋਕਤ ਮਿਆਦ ਪੂਰੀ ਹੋਣ ਉਪਰੰਤ, ਇਕ ਨਵਾਂ ਟੈਂਡਰ ਜਾਰੀ ਕੀਤਾ ਗਿਆ ਜਿਸ ਨੂੰ 5,20,000 ਰੁਪਏ (ਬਿਨਾਂ ਟੈਕਸ) ਪ੍ਰਤੀ ਮਹੀਨਾ ਦੀ ਕੀਮਤ ‘ਤੇ ਮੈਸਰਜ਼ ਅਪਰ ਹਾਊਸ ਲੁਧਿਆਣਾ ਨੂੰ ਅਲਾਟ ਕੀਤਾ ਗਿਆ, ਪਰ ਦਿਵਜੋਤ ਐਂਟਰਪ੍ਰਾਈਜਜ ਨੇ ਇਹ ਸਥਾਨ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਿਲਾ ਅਦਾਲਤ ਲੁਧਿਆਣਾ ਵਿਖੇ ਕੇਸ ਦਾਇਰ ਕੀਤਾ। ਜਿਸਦਾ ਫੈਸਲਾ ਵਧੀਕ ਜ਼ਿਲਾ ਜੱਜ, ਲੁਧਿਆਣਾ ਨੇ 28 ਅਗਸਤ 2018 ਨੂੰ ਕੀਤਾ ਸੀ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਪਟੀਸ਼ਨਕਰਤਾ ਮੈਸਰਜ਼ ਦਿਵਜੋਤ ਐਂਟਰਪ੍ਰਾਈਜਜ 31 ਮਾਰਚ 2018 ਤੋਂ ਬਾਅਦ ਦੇ ਸਮੇਂ ਲਈ ਉੱਤਰਦਾਇਕ ਧਿਰ ਮਿਲਕ ਯੂਨੀਅਨ, ਲੁਧਿਆਣਾ ਨੂੰ ਟੈਕਸਾਂ ਤੋਂ ਇਲਾਵਾ 5,20,000 ਪ੍ਰਤੀ ਮਹੀਨਾ ਜਮ•ਾ ਕਰਵਾਏਗਾ ਅਤੇ ਉੱਤਰਦਾਇਕ ਧਿਰ ਨੂੰ ਮੁਆਵਜ਼ਾ ਦੇਣ ਬਾਰੇ ਅੰਤਮ ਫੈਸਲਾ ਸਾਲਸੀ ਵਲੋਂ ਕੀਤਾ ਜਾਵੇਗਾ ਅਤੇ ਇਸ ਰਕਮ ਨੂੰ ਉਸ ਰਕਮ ਅਨੁਸਾਰ ਤਰਤੀਬ ਕੀਤਾ ਜਾਵੇਗਾ। ਦਿਵਜੋਤ ਐਂਟਰਪ੍ਰਾਈਜਜ ਵਲੋਂ ਵਧੀਕ ਰਜਿਸਟਰਾਰ ਸਹਿਕਾਰੀ ਸਭਾਵਾਂ (ਆਈ) ਅਤੇ ਉਸ ਤੋਂ ਬਾਅਦ ਆਰ.ਸੀ.ਐਸ. ਦੇ ਪੱਧਰ ‘ਤੇ ਕੀਤੀਆਂ ਗਈਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਉਪਰੰਤ ਦਿਵਜੋਤ ਐਂਟਰਪ੍ਰਾਈਜ਼ ਨੇ ਮਿਲਕ ਯੂਨੀਅਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਰ ਮੁਕੱਦਮੇ ਵਿਚ ਸ਼ਾਮਲ ਕੀਤਾ। ਬੁਲਾਰੇ ਅਨੁਸਾਰ ਦਿਵਜੋਤ ਐਂਟਰਪ੍ਰਾਈਜਜ਼ ਨੇ 14 ਸਤੰਬਰ 2020 ਨੂੰ ਦੇਰ ਰਾਤ ਮਿਲਕਫੈਡ ਜਾਂ ਮਿਲਕ ਪਲਾਂਟ ਦੀ  ਆਗਿਆ ਤੋਂ ਬਿਨਾਂ ਅਤੇ ਦੱਸੇ ਬਿਨਾਂ ਮਿਲਕ ਪਲਾਂਟ ਦੀ ਇਮਾਰਤ ਵਿੱਚੋਂ ਹਵਾਈ ਜਹਾਜ਼ ਐਚਯੂਐਲ 320 (ਜਿਸ ਨੂੰ ਫੂਡ ਜੁਆਇੰਟ ਬਣਾਇਆ ਸੀ) ਨੂੰ ਬਾਹਰ ਕੱਢ ਲਿਆਂਦਾ ਅਤੇ ਇਸ ਦੌਰਾਨ ਦਾਖਲੇ ਦੁਆਰ ਨੂੰ ਵੀ ਨੁਕਸਾਨ ਪਹੁੰਚਾਇਆ।

ਇਸ ਤੋਂ ਇਲਾਵਾ ਵਧੀਕ ਜ਼ਿਲਾ ਜੱਜ ਲੁਧਿਆਣਾ ਵਲੋਂ 28 ਅਗਸਤ 2018 ਨੂੰ ਦਿੱਤੇ ਗਏ ਆਦੇਸ਼ਾਂ ਅਨੁਸਾਰ ਦਿਵਜੋਤ ਐਂਟਰਪ੍ਰਾਈਜਜ਼ ਨੂੰ ਪਾਵਰਕਾਮ ਦੇ ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ ਬਦਲੇ ਮਿਲਕ ਪਲਾਂਟ, ਲੁਧਿਆਣਾ ਨੂੰ 1,51,22,828 ਰੁਪਏ  ਦੇਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਕਾਫ਼ੀ ਸਮਾਂ ਹੋਣ ਦੇ ਬਾਵਜੂਦ ਨਾ ਤਾਂ ਜੀ.ਐਮ ਨੇ ਇਸ ਘਟਨਾ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਅਤੇ ਨਾ ਹੀ ਮਿਲਕ ਪਲਾਂਟ ਵਿਖੇ ਨਾਮਜ਼ਦ ਸੁਰੱਖਿਆ ਗਾਰਡਾਂ ਨੇ ਕੋਈ ਤੁਰੰਤ ਕਾਰਵਾਈ ਕੀਤੀ, ਜੋ ਜੀਐਮ ਵਲੋਂ ਡਿਊਟੀ ਵਿੱਚ ਕੁਤਾਹੀ ਕਰਨ ਦਾ ਸਪਸ਼ਟ ਸੰਕੇਤ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਜੀ.ਐੱਮ ਵੇਰਕਾ ਪਲਾਂਟ ਅਤੇ ਡੀ.ਜੀ.ਐਮ (ਐਚਆਰ) ਦਾ ਵਤੀਰਾ ਪੂਰੀ ਤਰਾਂ ਹੈਰਾਨੀਜਨਕ ਸੀ। ਇਸ ਲਈ ਐਮ.ਡੀ ਮਿਲਕਫੈਡ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀਆਂ ਖਿਲਾਫ ਵੱਡੇ ਜੁਰਮਾਨੇ ਸਮੇਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।

Share and Enjoy !

Shares

About Post Author

Leave a Reply

Your email address will not be published. Required fields are marked *