ਲੁਧਿਆਣਾ। ਪਿਛਲੇ ਪੰਜ ਮਹੀਨਿਆਂ ਤੋਂ ਆਪਣੀ ਆਵਾਜ ਖਰਾਬ ਹੋਣ ਨਾਲ ਪੀੜਤ ਮਰੀਜ ਦੀ ਫੋਰਟਿਸ ਹਸਪਤਾਲ ਲੁਧਿਆਣਾ ਦੇ ਈਐਨਟੀ ਸਪੈਸ਼ਲਿਸਟ ਡਾ. ਰਜਤ ਭਾਟੀਆ ਨੇ ਮਾਈਕ੍ਰੋ ਸਰਜਰੀ ਕਰਕੇ ਉਸਦੀ ਸਹੀ ਆਵਾਜ ਵਾਪਸ ਲਿਆ ਦਿੱਤੀ।
ਸਰਜਰੀ ਦੇ ਕੁਝ ਘੰਟਿਆਂ ਬਾਦ ਹੀ ਉਸਨੂੰ ਡਿਸਚਾਰਜ ਕਰ ਦਿੱਤਾ ਗਿਆ। ਡਾ. ਰਜਤ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਆਵਾਜ ਪੰਜ ਮਹੀਨੇ ਪਹਿਲਾਂ ਖਰਾਬ ਹੋ ਚੁੱਕੀ ਸੀ। ਉਹ ਬਹੁਤ ਮੁਸ਼ਕਿਲ ਨਾਲ ਭਾਰੀ ਆਵਾਜ ਵਿੱਚ ਬੋਲਦਾ ਸੀ। ਉਸਦਾ ਵੋਕਲ ਕਾਰਡ ਖਰਾਬ ਹੋਣ ਕਾਰਣ ਉਸਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ। ਉਹਨਾਂ ਨੇ ਉਸਦਾ ਚੈਕਅਪ ਕੀਤਾ ਅਤੇ ਮਰੀਜ ਨੂੰ ਇੰਡੋਸਕੋਪਿਕ ਕੌਬਲੇਸ਼ਨ ਅਸਿਸਟੇਡ ਮਾਈਕ੍ਰੋ ਲੈਰਿੰਜਲ ਸਰਜਰੀ ਕਰਾਉਣ ਦੀ ਸਲਾਹ ਦਿੱਤੀ। ਮਨਦੀਪ ਤੋਂ ਸਰਜਰੀ ਦੀ ਸਹਿਮਤੀ ਮਿਲਣ ਤੋਂ ਬਾਦ ਉਸਦੀ ਵਿੰਡ ਪਾਈਪ (ਸਾਹ ਨਲੀ) ਵਿੱਚ ਮੌਜੂਦ ਵੋਕਲ ਕਾਰਡ ਤੇ 1.5×1 ਇੰਚ ਸਾਈਜ ਦੀ ਰੁਕਾਵਟ ਬਿਨੇ ਖੂਨ ਵਗਾਏ ਅਤੇ ਬਿਨਾ ਚੀਰੇ ਸਫਲ ਤਰੀਕੇ ਨਾਲ ਹਟਾ ਦਿੱਤੀ ਗਈ। ਇਸ ਸਰਜਰੀ ਦੇ ਕੁਝ ਘੰਟਿਆਂ ਬਾਦ ਹੀ ਮਰੀਜ ਨੂੰ ਡਿਸਚਾਰਜ ਕਰ ਦਿੱਤਾ ਗਿਆ। ਸਰਜਰੀ ਤੋਂ ਬਾਦ ਉਸਦੀ ਸਾਹ ਲੈਣ ਦੀ ਸਮੱਸਿਆ ਵੀ ਠੀਕ ਹੋ ਗਈ ਤੇ ਉਸਦੀ ਸਹੀ ਆਵਾਜ ਵੀ ਵਾਪਸ ਪਰਤ ਆਈ। ਮਨਦੀਪ ਨੇ ਦੱਸਿਆ ਕਿ ਉਸਦੀ ਆਵਾਜ ਹੁਣ ਠੀਕ ਹੋ ਚੁੱਕੀ ਹੈ ਤੇ ਉਹ ਬਿਨਾ ਕਿਸੇ ਪਰੇਸ਼ਾਨੀ ਤੋ ਸਾਹ ਵੀ ਲੈ ਪਾ ਰਿਹਾ ਹੈ। ਉਸਨੇ ਸਫਲ ਸਰਜਰੀ ਲਈ ਡਾ. ਰਜਤ ਭਾਟੀਆ ਤੇ ਫੋਰਟਿਸ ਹਸਪਤਾਲ ਲੁਧਿਆਣਾ ਦੀ ਟੀਮ ਦਾ ਧੰਨਵਾਦ ਵੀ ਕੀਤਾ।