ਰਾਸ਼ਟਰੀ ਨਿਰਦੇਸ਼ਕ ਨਰੇਸ਼ ਧੀਂਗਾਨ ਦੀ ਅਗੁਵਾਈ ਵਿੱਚ ਦਰੇਸੀ ਗਰਾਉਂਡ ਵਿੱਚੋਂ ਕੱਢੀ ਗਈ ਮੋਟਰ ਸਾਇਕਲ ਰੈਲੀ
ਲੁਧਿਆਣਾ (ਰਾਜਕੁਮਾਰ ਸਾਥੀ)। ਨਸ਼ੇ ਦੀ ਦਲਦਲ ਵਿੱਚ ਫਸ ਕੇ ਬਰਬਾਦ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਮੋਟਰ ਸਾਇਕਲ ਰੈਲੀ ਕੱਢੀ ਗਈ। ਜਿਸਨੂੰ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਅਤੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਬੇਟੇ ਗੌਰਵ ਬੱਗਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਭਾਵਾਧਸ ਦੇ ਯੂਥ ਆਗੂ ਲਲਿਤ ਧੀਂਗਾਨ ਦੇ ਜਨਮ ਦਿਨ ਮੌਕੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਦੀ ਅਗੁਵਾਈ ਵਿੱਚ ਕੱਢੀ ਗਈ ਇਹ ਰੈਲੀ ਦਰੇਸੀ ਗਰਾਉਂਡ ਤੋਂ ਸ਼ੁਰੂ ਹੋ ਕੇ ਕਪੂਰ ਹਸਪਤਾਲ ਚੌਕ, ਮਾਤਾ ਰਾਣੀ ਚੌਕ, ਘੰਟਾ ਘਰ ਚੌਕ ਅਤੇ ਰੇਖੀ ਸਿਨੇਮਾ ਚੌਕ ਤੋਂ ਹੁੰਦੀ ਹੋਈ ਜਗਰਾਓੰ ਪੁਲ ਦੇ ਸ਼ਹੀਦਾਂ ਦੇ ਬੁੱਤ ਕੋਲ ਜਾ ਕੇ ਖਤਮ ਹੋਈ।
ਇੱਥੇ ਪਹੁੰਚ ਕੇ ਰੈਲੀ ਵਿੱਚ ਸ਼ਾਮਿਲ ਹਜਾਰਾਂ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਕਿਹਾ ਕਿ ਭਾਵਾਧਸ ਪਿਛਲੇ ਛੇ ਦਹਾਕਿਆਂ ਤੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਕੰਮ ਕਰਦੀ ਆ ਰਹੀ ਹੈ। ਕਿਓੰਕਿ ਜਿਸ ਘਰ ਵਿੱਚ ਨਸ਼ਾ ਵੜ ਜਾਂਦਾ ਹੈ, ਉਹ ਘਰ ਅਤੇ ਪਰਿਵਾਰ ਪੂਰੀ ਤਰਾਂ ਬਰਬਾਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਭਾਵੇਂ ਸਰਕਾਰਾਂ ਨਸ਼ੇ ਨੂੰ ਠੱਲ ਪਾਉਣ ਲਈ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਹਨ, ਪਰੰਤੁ ਆਮ ਲੋਕਾਂ ਦਾ ਪੂਰਾ ਸਹਿਯੋਗ ਨਾ ਮਿਲਣ ਕਾਰਣ ਅਤੇ ਕੁਝ ਅਧਿਕਾਰੀਆਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੋਣ ਕਾਰਣ ਨਸ਼ਾ ਖਤਮ ਨਹੀਂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹਨ ਤਾਂ, ਉਹਨਾਂ ਨੂੰ ਆਪਣੇ ਆਲੇ-ਦੁਆਲੇ ਵਿਕ ਰਹੇ ਨਸ਼ੇ ਦੀ ਜਾਣਕਾਰੀ ਪੁਲਿਸ-ਪ੍ਰਸ਼ਾਸਨ ਨੂੰ ਦੇਣੀ ਪਵੇਗੀ। ਤਾਂ ਜੋ ਨਸ਼ਾ ਵੇਚਣ ਵਾਲਿਆਂ ਤੇ ਸਮਾਂ ਰਹਿੰਦੇ ਕਾਰਵਾਈ ਹੋ ਸਕੇ।
ਗੌਰਵ ਬੱਗਾ ਨੇ ਕਿਹਾ ਕਿ ਸਰਕਾਰ ਲਗਾਤਾਰ ਨਸ਼ਿਆਂ ਨੂੰ ਠੱਲ ਪਾਉਣ ਲਈ ਜੀਰੋ ਟੌਲਰੈਂਸ ਦੀ ਨੀਤੀ ਨਾਲ ਕੰਮ ਕਰ ਰਹੀ ਹੈ। ਪੁਲਿਸ-ਪ੍ਰਸ਼ਾਸਨ ਨੂੰ ਸਾਫ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਨਸ਼ਾ ਤਸ਼ਕਰ ਨੂੰ ਛੱਡਿਆ ਨਾ ਜਾਵੇ। ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ, ਉਹਨਾਂ ਨੂੰ ਨਸ਼ਾ ਛੁੜਾਓ ਕੇਂਦਰਾਂ ਵਿੱਚ ਭੇਜ ਕੇ ਇਲਾਜ ਕਰਾਉਣ ਦੇ ਉਪਰਾਲੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਲੁਧਿਆਣਾ ਉੱਤਰੀ ਹਲਕੇ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਇਸ ਗੱਲ ਤੇ ਜੋਰ ਦਿੰਦੇ ਹਨ ਕਿ ਪੂਰੇ ਇਲਾਕੇ ਵਿੱਚ ਨਾ ਤਾ ਨਸ਼ੇੜੀ ਦਿਖਣ ਅਤੇ ਨਾ ਹੀ ਨਸ਼ਾ ਤਸਕਰ। ਤਾਂ ਜੋ ਪੰਜਾਬ ਦੀ ਤਬਾਹ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ। ਯੂਥ ਆਗੂ ਲਲਿਤ ਧੀਂਗਾਨ ਨੇ ਕਿਹਾ ਕਿ ਨੌਜਵਾਨ ਵਰਗ ਦੇਸ਼ ਦੀ ਰੀੜ ਦੀ ਹੱਡੀ ਹੈ। ਜੇਕਰ ਇਹ ਹੱਡੀ ਹੀ ਕਮਜੋਰ ਹੋ ਗਈ ਤਾਂ ਦੇਸ਼ ਨਾ ਤਾਂ ਆਪਣੇ ਪੈਰਾਂ ਤੇ ਖੜਾ ਹੋ ਸਕੇਗਾ ਅਤੇ ਨਾ ਹੀ ਪੂਰੀ ਤਰੱਕੀ ਕਰ ਸਕੇਗਾ।
ਦੇਸ਼ ਨੂੰ ਅੱਗੇ ਵਧਾਉਣ ਦੀ ਜਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ ਤੇ ਹੈ। ਇਸ ਕਰਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਜਾਣ ਤੋਂ ਬਚਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਕੰਮ ਵਿੱਚ ਹਰ ਵਿਅਕਤੀ ਨੂੰ ਯੋਗਦਾਨ ਦੇਣਾ ਚਾਹੀਦਾ ਹੈ। ਲਲਿਤ ਧੀਂਗਾਨ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਦੇ ਮੌਕੇ ਤੇ ਖੂਨਦਾਨ ਕੈਂਪ ਲਗਾਉਂਗੇ ਰਹੇ ਹਨ, ਪਰੰਤੁ ਇਸ ਸਾਲ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਿਓੰਕਿ ਲਗਾਤਾਰ ਵਧ ਰਿਹਾ ਨਸ਼ਾ ਅਤੇ ਇਸਦੀ ਦਲਦਲ ਵਿੱਚ ਫਸ ਰਹੀ ਜਵਾਨੀ ਇੱਕ ਗੰਭੀਰ ਮੁੱਦਾ ਬਣ ਚੁੱਕਾ ਹੈ। ਜੇਕਰ ਇਸ ਤੇ ਸਮਾਂ ਰਹਿੰਦੇ ਠੱਲ ਨਾ ਪਾਈ ਗਈ ਤਾਂ ਪੰਜਾਬ ਦਾ ਖੁਸ਼ਹਾਲ ਤੇ ਅਮੀਰ ਵਿਰਸਾ ਤਬਾਹ ਹੋ ਜਾਵੇਗਾ। ਇਸ ਮੌਕੇ ਤੇ ਭਾਵਾਧਸ ਦੇ ਰਾਸ਼ਟਰੀ ਜਨਰਲ ਸਕੱਤਰ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਵੀਰਸ਼੍ਰੇਸਠ ਸਵਰਨ ਸੋਨੀ ਸਾਹਨੇਵਾਲ, ਸ਼ਹਿਰੀ ਪ੍ਰਧਾਨ ਵੀਰ ਆਕਾਸ਼ ਲੋਹਟ, ਵਪਾਰ ਵਿੰਗ ਪੰਜਾਬ ਦੇ ਪ੍ਰਧਾਨ ਵੀਰ ਮਨੋਜ ਚੌਹਾਨ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਜਨਰਲ ਸਕੱਤਰ ਵੀਰ ਪ੍ਰਮੋਦ ਚੰਦੇਲੀਆ, ਯੂਥ ਵਿੰਗ ਦੇ ਪ੍ਰਧਾਨ ਵੀਰ ਅਰਜੁਨ ਧੀਂਗਾਨ, ਵੀਰ ਕੁਲਦੀਪ ਧੀਂਗਾਨ, ਭਾਵਾਧਸ ਦੇ ਜਿਲਾ ਸਕੱਤਰ ਵੀਰ ਸੁਧੀਰ ਬੱਦੋਵਾਲ, ਵੀਰ ਗੁਰਮੀਤ ਰਾਏ, ਵੀਰ ਮੋਨੂੰ ਸਿੱਧੂ, ਵੀਰ ਜਸਪ੍ਰੀਤ ਦਿਸਾਵਰ, ਵੀਰ ਦੀਪਕ ਖਟੀਕ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਕੈਸ਼ੀਅਰ ਵੀਰ ਵਰੁਣ ਰਾਜ, ਵੀਰ ਲਾਡੀ ਸੇਖੋਂ, ਵੀਰ ਕੁਨਾਲ ਸਿਰਸਵਾਲ, ਵੀਰ ਰਿਸ਼ਭ ਭਾਟੀਆ, ਵੀਰ ਈਸ਼ੂ ਸਿਰਸਵਾਲ, ਵੀਰ ਰਾਹੁਲ ਕਸ਼ਿਅਪ, ਵੀਰ ਸ਼ਿਵਮ ਅਰੋੜਾ, ਵੀਰ ਸੁਭਾਸ਼ ਦੁੱਗਲ, ਵੀਰ ਸੁਮਿਤ ਚੌਟਾਲਾ, ਵੀਰ ਅਕਸ਼ੈ ਕੁਮਾਰ ਅਤੇ ਰਾਜਨ ਪਰੋਚਾ ਸਮੇਤ ਭਾਵਾਧਸ ਦੇ ਕਈ ਅਹੁਦੇਦਾਰ ਅਤੇ ਹਜਾਰਾਂ ਨੌਜਵਾਨ ਮੌਜੂਦ ਰਹੇ।