ਦਿੱਲੀ ਵਿੱਚ ਹੋਈ ਭਾਵਾਧਸ ਦੀ ਰਾਸ਼ਟਰੀ ਕਮੇਟੀ ਦੀ ਮੀਟਿੰਗ ਵਿੱਚ ਦਿੱਤੇ ਗਏ ਅਧਿਕਾਰ
ਲੁਧਿਆਣਾ (ਰਾਜਕੁਮਾਰ ਸਾਥੀ)। ਵਾਲਮੀਕਿਨ ਸਮਾਜ ਦੇ ਸਭ ਤੋਂ ਵੱਡੇ ਸੰਗਠਨ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਆਉਣ ਵਾਲੇ ਲੋਕਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ, ਇਸਦਾ ਫੈਸਲਾ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਅਤੇ ਰਾਜਨੀਤਿਕ ਵਿੰਗ ਦੇ ਰਾਸ਼ਟਰੀ ਪ੍ਰਧਾਨ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ ਲੈਣਗੇ। ਦਿੱਲੀ ਵਿੱਚ ਹੋਈ ਆਦਿ ਧਰਮ ਗੁਰੂ ਅਤੇ ਸਰਵਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰੀਆ ਦੀ ਪ੍ਰਧਾਨਗੀ ਵਿੱਚ ਹੋਈ ਭਾਵਾਧਸ ਦੀ ਰਾਸ਼ਟਰੀ ਕਮੇਟੀ ਦੀ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਇਹ ਅਧਿਕਾਰ ਵੀਰਸ਼੍ਰੇਸਠ ਨਰੇਸ਼ ਧੀਂਗਾਨ ਦੇ ਦਿੱਤੇ ਗਏ ਹਨ। ਦੇਸ਼ ਦੀਆਂ ਰਾਸ਼ਟਰੀ ਪੱਧਰ ਦੀਆਂ ਰਾਜਨੀਤਿਕ ਪਾਰਟੀ ਦੇ ਮੁਖੀਆਂ ਨਾਲ ਗੱਲਬਾਤ ਕਰਨ ਲਈ ਉਹਨਾਂ ਦੀ ਅਗਵਾਈ ਵਿੱਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ।
ਮੀਟਿੰਗ ਤੋਂ ਬਾਦ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਦੱਸਿਆ ਕਿ ਦੇਸ਼ ਵਿੱਚ ਵਾਲਮੀਕਿਨ ਸਮਾਜ ਦੀ ਆਬਾਦੀ ਲੱਗਭੱਗ 16 ਕਰੋੜ ਹੈ। ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਚੰਡੀਗੜ ਅਤੇ ਹਰਿਆਣਾ ਆਦਿ ਰਾਜਾਂ ਵਿੱਚ ਵਾਲਮੀਕਿਨ ਸਮਾਜ ਦੀ ਆਬਾਦੀ ਸੱਭ ਤੋਂ ਵੱਧ ਹੈ ਅਤੇ ਇੱਥੇ ਵਾਲਮੀਕਿਨ ਸਮਾਜ ਕਿਸੇ ਵੀ ਉਮੀਦਵਾਰ ਦੀ ਜਿੱਤ-ਹਾਰ ਦਾ ਫੈਸਲਾ ਕਰਨ ਦੀ ਹੈਸੀਅਤ ਰੱਖਦਾ ਹੈ। ਪਰੰਤੁ ਕੋਈ ਵੀ ਰਾਜਨੀਤਿਕ ਪਾਰਟੀ ਵਾਲਮੀਕਿਨ ਸਮਾਜ ਨੂੰ ਉਸਦਾ ਬਣਦਾ ਮਾਣ-ਸਨਮਾਨ ਨਹੀਂ ਦੇ ਰਹੀ। ਕਿਓੰਕਿ ਵਾਲਮੀਕਿਨ ਸਮਾਜ ਵੱਖ-ਵੱਖ ਪਾਰਟੀਆਂ ਵਿੱਚ ਵੰਡਿਆ ਹੋਇਆ ਹੈ। ਇਸ ਕਾਰਣ ਭਾਵਾਧਸ ਨੇ ਦੇਸ਼ ਭਰ ਦੇ ਵਾਲਮੀਕਿਨ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਬੀੜਾ ਚੁੱਕਿਆ ਹੈ। ਜਿਸਦੀ ਸ਼ੁਰੂਆਤ ਭਾਵਾਧਸ ਦੇ 18 ਰਾਜਾਂ ਵਿੱਚ ਮੌਜੂਦ ਮੈਂਬਰਾਂ ਨੂੰ ਇੱਕੋਂ ਪਾਰਟੀ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰਕੇ ਕਰ ਦਿੱਤੀ ਗਈ ਹੈ। ਭਾਵਾਧਸ ਦੀ ਉੱਚ ਪੱਧਰੀ ਕਮੇਟੀ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨਾਲ ਸਮਾਜ ਦੀਆਂ ਮੁੱਖ ਮੰਗਾਂ ਲੈ ਕੇ ਮੀਟਿੰਗ ਕਰੇਗੀ ਅਤੇ ਜਿਹੜੀ ਪਾਰਟੀ ਇਹਨਾਂ ਮੰਗਾਂ ਨੂੰ ਮੰਨਣ ਵਿੱਚ ਦਿਲਚਸਪੀ ਦਿਖਾਏਗੀ, ਉਸ ਨੂੰ ਹੀ ਸਮਰਥਣ ਦੇਣ ਦਾ ਫੈਸਲਾ ਕੀਤਾ ਜਾਵੇਗਾ। ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਦੱਸਿਆ ਕਿ ਫਰਵਰੀ ਦੇ ਪਹਿਲੇ ਹਫਤੇ ਭਾਵਾਧਸ ਦੀ ਉੱਚ ਪੱਧਰੀ ਕਮੇਟੀ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਦਾ ਸਿਲਸਿਲਾ ਸ਼ੁਰੂ ਕਰੇਗੀ ਅਤੇ ਮਾਰਚ ਤੱਕ ਸਮਰਥਨ ਦਾ ਫੈਸਲਾ ਕਰ ਲਿਆ ਜਾਵੇਗਾ।
ਦਿੱਲੀ ਵਿੱਚ ਹੋਈ ਮੀਟਿੰਗ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸਠ ਬਾਲ ਚੰਦ ਆਦਿਵਾਸੀ (ਮੋਹਾਲੀ), ਰਾਸ਼ਟਰੀ ਮੁੱਖ ਸੰਚਾਲਕ ਵਿਰੋਤੱਮ ਸ਼ਿਵ ਕੁਮਾਰ ਬਿਡਲਾ (ਚੰਡੀਗੜ), ਰਾਸ਼ਟਰੀ ਮਹਾਂਮੰਤਰੀ ਵੀਰਸ਼੍ਰੇਸਠ ਰਾਜਕੁਮਾਰ ਸਾਥੀ (ਲੁਧਿਆਣਾ), ਰਾਸ਼ਟਰੀ ਸੰਚਾਲਕ ਵੀਰਸ਼੍ਰੇਸਠ ਰਾਮ ਲਾਲ ਕਲਿਆਣ (ਕੈਥਲ), ਵੀਰਸ਼ੇ੍ਰਸਠ ਹੰਸ ਰਾਜ ਕਟਾਰੀਆ (ਉੱਤਰਾਖੰਡ), ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਵੀਰਸ਼੍ਰੇਸਠ ਓ.ਪੀ. ਕਲਿਆਣ (ਪ੍ਰਦੇਸ਼), ਰਾਸ਼ਟਰੀ ਜੁਆਇੰਟ ਸਕੱਤਰ ਵੀਰਸ਼੍ਰੇਸਠ ਤਰਲੋਕ ਗਿੱਲ (ਅੰਮ੍ਰਿਤਸਰ), ਵੀਰਸ਼੍ਰੇਸਠ ਦਿਨੇਸ਼ ਗਹਿਲੋਤ (ਉੱਤਰ ਪ੍ਰਦੇਸ਼), ਵੀਰਸ਼੍ਰੇਸਠ ਮੁਕੇਸ਼ ਸਿਰਸਵਾਲ (ਉੱਤਰਾਖੰਡ), ਰਾਸ਼ਟਰੀ ਪ੍ਰਚਾਰ ਮੰਤਰੀ ਵੀਰਸ਼੍ਰੇਸਠ ਬਨਵਾਰੀ ਲਾਲ ਚਾਂਵਰੀਆ (ਰਾਜਸਥਾਨ), ਵੀਰਸ਼੍ਰੇਸਠ ਧਰਮਵੀਰ ਅਨਾਰੀਆ (ਲੁਧਿਆਣਾ), ਰਾਸ਼ਟਰੀ ਲੇਖਾ ਨਿਰੀਖਕ ਵੀਰਸ਼੍ਰੇਸਠ ਸੁਨੀਲ ਦੱਤ (ਦਿੱਲੀ, ਰਾਸ਼ਟਰੀ ਕਾਨੂੰਨੀ ਸਲਾਹਕਾਰ ਵੀਰਸ਼੍ਰੇਸਠ ਐਡਵੋਕੇਟ ਵਿਜੇ ਚੌਹਾਨ (ਹਰਿਆਣਾ), ਦਿੱਲੀ ਦੇ ਕਨਵੀਨਰ ਡਾ. ਵਿਪਿਨ ਪਹਿਵਾਲ, ਕੇਂਦਰੀ ਕਾਰਜਕਰਨੀ ਮੈਂਬਰ= ਵੀਰ ਖੇਮਰਾਜ ਵਾਲਮੀਕਿਨ, ਵੀਰ ਮਾਮਚੰਦ ਛਜਲਾਣਾ, ਵੀਰ ਰਾਜਵੀਰ ਮਹਰੋਲੀਆ ਅਤੇ ਯੂਥ ਵਿੰਗ ਦਿੱਲੀ ਦੇ ਪ੍ਰਧਾਨ ਵੀਰ ਸੁਸੀ੍ਰਲ ਉਜੈਨਵਾਲ ਸਮੇਤ ਅਹੁਦੇਦਾਰ ਮੌਜੂਦ ਰਹੇ।