ਬਾਬਾ ਸਾਹਿਬ ਦੇ ਦੱਸੇ ਰਾਹ ਤੇ ਚੱਲ ਕੇ ਹੀ ਦਿੱਤੀ ਜਾ ਸਕਦੀ ਹੈ ਸੱਚੀ ਸ਼ਰਧਾਂਜਲੀ — ਧੀਂਗਾਨ
ਲੁਧਿਆਣਾ (ਰਾਜਕੁਮਾਰ ਸਾਥੀ) । ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਏ ਜੋਨ ਸਥਿੱਤ ਦਫਤਰ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪਰਿਨਿਰਵਾਣ ਦਿਵਸ ਮਨਾਉਂਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਭਾਵਾਧਸ ਦੇ ਮੁੱਖ ਸੰਚਾਲਕ ਤੇ ਯੂਨੀਅਨ ਦੇ ਚੇਅਰਮੈਨ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਏਹੀ ਹੋਵੇਗੀ ਕਿ ਅਸੀਂ ਉਹਨਾਂ ਵੱਲੋਂ ਦੱਸੇ ਰਾਹ ਤੇ ਚੱਲ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰੀਏ। ਉਹਨਾਂ ਕਿਹਾ ਕਿ ਭਾਵੇਂ ਅੰਗਰੇਜ 15 ਅਗਸਤ 1947 ਨੂੰ ਭਾਰਤ ਨੂੰ ਛੱਡ ਕੇ ਚਲੇ ਗਏ ਸਨ, ਪਰੰਤੁ ਭਾਰਤੀ ਲੋਕਾਂ ਨੂੰ ਆਜਾਦੀ ਉਸ ਵੇਲੇ ਹੀ ਮਿਲੀ ਸੀ, ਜਦੋਂ ਬਾਬਾ ਸਾਹਿਬ ਵੱਲੋੱੰ ਲਿਖੇ ਗਏ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਕਿਓੰਕਿ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ।
ਇਸ ਸੰਵਿਧਾਨ ਦੀ ਬਦੌਲਤ ਹੀ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਤ ਦੇਸ਼ ਕਹਾਉਂਦਾ ਹੈ। ਕਿਓੰਕਿ ਇੱਥੇ ਰਾਜਾ ਕਿਸੇ ਰਾਣੀ ਦੇ ਢਿੱਡੋਂ ਨਹੀਂ ਬਲਕਿ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਵੋਟ ਦੇ ਅਧਿਕਾਰ ਕਾਰਣ ਮਤਪੇਟੀ ਵਿੱਚੋਂ ਨਿੱਕਲਦਾ ਹੈ। ਇਸ ਕਾਰਣ ਉਹਨਾਂ ਨੂੰ ਕੇਵਲ ਦਲਿਤਾਂ ਦੀ ਮਸੀਹਾਂ ਕਹਿ ਕੇ ਉਹਨਾਂ ਦਾ ਕੱਦ ਛੋਟਾ ਨਹੀਂ ਕੀਤਾ ਜਾਣਾ ਚਾਹੀਦਾ। ਕਿਓੰਕਿ ਉਹ ਆਧੁਨਿਕ ਭਾਰਤ ਦੇ ਸੱਚੇ ਨਿਰਮਾਤਾ ਸਨ। ਉਹਨਾਂ ਦੇ ਦੇਸ਼ ਦੇ ਹਰ ਵਰਗ ਨੂੰ ਕੁਝ ਨਾ ਕੁਝ ਜਰੂਰ ਦਿੱਤਾ ਹੈ। ਇਸ ਕਾਰਣ ਦੇਸ਼ ਦੇ ਹਰ ਨਾਗਰਿਕ ਨੂੰ ਬਾਬਾ ਸਾਹਿਬ ਨੂੰ ਸ਼ੀਸ਼ ਝੁਕਾਉਂਦੇ ਹੋਏ ਸ਼ਰਧਾਂਜਲੀ ਦੇਣੀ ਚਾਹੀਦੀ ਹੈ।
ਇਸ ਮੌਕੇ ਤੇ ਭਾਵਾਧਸ ਦੇ ਰਾਸ਼ਟਰੀ ਕਾਰਜਕਾਰੀ ਮਹਾਮੰਤਰੀ ਵੀਰਸ਼੍ਰੇਸਠ ਰਾਜਕੁਮਾਰ ਸਾਥੀਸ਼ ਯੂਨੀਅਨ ਦੇ ਵਾਈਸ ਚੇਅਰਮੈਨ ਵੀਰ ਮਦਨ ਲਾਲ ਜੋਸ਼, ਕਾਰਜਕਾਰੀ ਪ੍ਰਧਾਨ ਸ਼ਿਵ ਕੁਮਾਰ ਪਾਰਚਾ, ਭਾਵਾਧਸ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਵੀਰ ਨੀਰਜ ਸੁਬਾਹੂ, ਜਿਲਾ ਪ੍ਰਭਾਰੀ ਵੀਰ ਪ੍ਰਦੀਪ ਲਾਂਬਾ, ਜਿਲਾ ਸੰਯੋਜਕ ਵੀਰ ਪਿੰਕਾ ਚੰਡਾਲੀਆ, ਵੀਰ ਜਸਬੀਰ ਸਿੰਘ, ਵੀਰ ਵਿੱਕੀ ਰਹੇਲਾ, ਵੀਰ ਬਲਰਾਜ ਬੱਤਰਾ, ਵੀਰ ਕੁਲਦੀਪ ਧੀਂਗਾਨ, ਵੀਰ ਹਰਬੰਸ ਲਾਲ ਗਿੱਲ, ਵੀਰ ਸੁਰੇਸ਼ ਚੰਦਰ, ਵੀਰ ਦਲੀਪ ਘਾਰੂ, ਵੀਰ ਦਲੀਪ ਘਾਰੂ, ਵੀਰ ਮਨਦੀਪ ਸਿੰਘ ਧਾਲੀਵਾਲ, ਵੀਰ ਗੁਰਮੀਤ ਮੱਲ, ਵੀਰ ਸੁਰੇਸ਼ ਸ਼ੈਲੀ, ਵੀਰ ਜਤਿੰਦਰ ਫੌਜੀ, ਵੀਰ ਰਾਜਿੰਦਰ ਧੀਂਗਾਨ, ਵੀਰ ਪ੍ਰਦੀਪ ਕੁਮਾਰ ਤੇ ਵੀਰ ਰਾਜਨ ਪਾਰਚਾ ਸਮੇਤ ਕਈ ਲੋਕ ਮੌਜੂਦ ਰਹੇ।