ਭਗਵਾਨ ਵਾਲਮੀਕਿ ਜੀ ਦੀ ਕਲਮ ਤੋਂ ਸ਼ਕਤੀ ਲੈ ਕੇ ਬਾਬਾ ਸਾਹਿਬ ਨੇ ਲਿਖਿਆ ਸੀ ਸੰਵਿਧਾਨ — ਧੀਂਗਾਨ
ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਸ਼ਲੋਕ ਤੋਂ ਪ੍ਰੇਰਿਤ ਹੋ ਕੇ ਦਿੱਤਾ ਸਾਰੇ ਦੇਸ਼ਵਾਸੀਆਂ ਨੂੰ ਸਮਾਨਤਾ ਦਾ ਅਧਿਕਾਰ
ਲੁਧਿਆਣਾ (ਰਾਜਕੁਮਾਰ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ ਮਹਾਰਿਸ਼ੀ ਵਾਲਮੀਕਿ ਨਗਰ ਦੇ ਜੈਡ ਬਲਾਕ ਵਿੱਚ ਸਥਿੱਤ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਸਤਿਸੰਗ ਦਾ ਆਯੋਜਨ ਕਰਾਇਆ ਗਿਆ। ਸੰਗਠਨ ਕੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸ਼ਠ ਨਰੇਸ਼ ਧੀਂਗਾਨ ਦੀ ਅਗਵਾਈ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਕਰਾਏ ਗਏ ਇਸ ਸਤਿਸੰਗ ਵਿੱਚ ਮੇਅਰ ਬਲਕਾਰ ਸਿੰਘ ਸੰਧੂ, ਕਾਂਗਰਸ ਸੇਵਾ ਦਲ ਪੰਜਾਬ ਦੇ ਚੇਅਰਮੈਨ ਨਿਰਮਲ ਕੈੜਾ, ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਸ਼ਰਾਈਨ ਬੋਰਡ ਦੇ ਮੈਂਬਰ ਸੁਰਿੰਦਰ ਕਲਿਆਣ, ਪੰਜਾਬ ਲੀਗਲ ਸੈਲ ਨਾਲ ਸੰਬੰਧਿਤ ਐਡਵੋਕੇਟ ਨਰਿੰਦਰ ਆਦਿਆ, ਐਡਵੋਕੇਟ ਦੀਪਕ ਭੁੰਬਕ, ਪੰਜਾਬ ਲੇਬਰ ਵੇਲਫੇਅਰ ਬੋਰਡ ਦੇ ਡਾਇਰੈਕਟਰ ਜਸਵੀਰ ਲਵਣ ਸਮੇਤ ਕਈ ਮੋਹਤਬਰ ਵਿਅਕਤੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਨਰੇਸ਼ ਧੀਂਗਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਕਲਮ ਹੈ, ਜੋ ਸਿੱਖਿਅਤ ਹੋਣ ਵੱਲ ਇਸ਼ਾਰਾ ਕਰਦੀ ਹੈ। ਅੱਜ ਜੇਕਰ ਇਸ ਦੁਨੀਆ ਵਿੱਚ ਭਗਵਾਨ ਰਾਮਚੰਦਰ ਦਾ ਨਾਮ ਮੌਜੁਦ ਹੈ ਤਾਂ ਉਹ ਸਿਰਫ ਭਗਵਾਨ ਵਾਲਮੀਕਿ ਜੀ ਦੀ ਰਚਨਾ ਰਮਾਇਣ ਦੀ ਦੇਣ ਹੈ।
ਭਗਵਾਨ ਵਾਲਮੀਕਿ ਸਦਕਾ ਹੀ ਇਸ ਦੁਨੀਆ ਵਿੱਚ ਨਰਾਤੇ, ਦੁਸ਼ਿਹਰਾ ਤੇ ਦੀਵਾਲੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਕਰਕੇ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਉਹ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਵਾਲਮੀਕਿ ਜੀ ਦੀ ਪੂਜਾ ਕਰੇ। ਭਗਵਾਨ ਵਾਲਮੀਕਿ ਜੀ ਦੀ ਕਲਮ ਤੋ ਸ਼ਕਤੀ ਲੈ ਕੇ ਹੀ ਯੁੱਗ ਪੁਰਖ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਦਾ ਸੰਵਿਧਾਨ ਲਿਖਿਆ ਅਤੇ ਸਤਿਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਸ਼ਲੋਕ ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟ-ਬੜਾ ਸਭ ਸਮ ਵਸੇਂ, ਰੈਦਾਸ ਰਹੇ ਪ੍ਰਸੰਨ ਤੋਂ ਪ੍ਰੇਰਿਤ ਹੋ ਕੇ ਹੀ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ।
ਸਾਡੇ ਦੇਸ਼ ਕੀ ਏਕਤਾ ਤੇ ਅਖੱਡਤਾ ਕੇਵਲ ਬਾਬਾ ਸਾਹਿਬ ਦੇ ਸੰਵਿਧਾਨ ਦੇ ਕਾਰਣ ਹੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ, ਸਤਿਗੁਰ ਰਵਿਦਾਸ ਜੀ, ਸਤਿਗੁਰ ਕਬੀਰ ਜੀ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਨੇ ਭਾਵਾਧਸ ਪਰਿਵਾਰ ਅਤੇ ਸੰਗਠਨ ਦੇ ਸਰਵਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰੀਆ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੀ ਵਧਾਈ ਦਿੱਤੀ। ਸੰਗਠਨ ਦੇ ਜਿਲਾ ਪ੍ਰਧਾਨ ਨੀਰਜ ਸੁਬਾਹੂ ਨੇ ਸਤਿਸੰਗ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।
ਭਾਵਾਧਸ ਪੰਜਾਬ ਦੇ ਪ੍ਰਚਾਰ ਸਕੱਤਰ ਹੈਪੀ ਰਾਹਤ ਤੇ ਉਹਨਾਂ ਦੀ ਭਜਨ ਮੰਡਲੀ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਤੇ ਮੰਦਿਰ ਦੇ ਮੁੱਖ ਸੇਵਾਦਾਰ ਬਾਬਾ ਦਾਤਾ ਰਾਮ, ਭਾਵਾਧਸ ਦੇ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਧਰਮਵੀਰ ਅਨਾਰੀਆ, ਭਾਵਾਧਸ ਪੰਜਾਬ ਦੇ ਸਹਾਇਕ ਕਨਵੀਨਰ ਸ਼ਿਵ ਕੁਮਾਰ ਪਾਰਚਾ, ਭਾਵਾਧਸ ਪੰਜਾਬ ਦੇ ਕੈਸ਼ੀਅਰ ਪਿੰਕਾ ਚੰਡਾਲੀਆ, ਪੰਜਾਬ ਦੇ ਪ੍ਰਚਾਰ ਸਕੱਤਰ ਰਾਕੇਸ਼ ਚਨਾਲੀਆ, ਸ਼ਹਿਰੀ ਪ੍ਰਧਾਨ ਸੁਭਾਸ਼ ਸੌਦੇ, ਭਾਵਾਧਸ ਦੇ ਮੋਨੂੰ ਢੀਂਗਰਾ, ਸੁਧੀਰ ਬੱਦੋਵਾਲ, ਬਬਰੀਕ ਪਾਰਚਾ, ਵਿਕਾਸ ਸੌਦੇ, ਸੰਦੀਪ ਚਨਾਲੀਆ, ਐਡਵੋਕੇਟ ਅਰਜੁਨ ਧੀਂਗਾਨ, ਅਕਸ਼ੈ ਕੁਮਾਰ, ਸੰਗੀਤ ਕੱਲੂ, ਦੀਪੂ ਦਾਨਵ, ਮੇਜਰ ਸਿੰਘ, ਪੱਪੂ ਧਾਲੀਵਾਲ, ਦੀਪਕ ਖਟੀਕ, ਆਲ ਇੰਡੀਆ ਸਫਾਈ ਮਜਦੂਰ ਕਾਂਗਰਸ ਦੇ ਵਾਈਸ ਚੇਅਰਮੈਨ ਮਦਨ ਲਾਲ ਜੋਸ਼ ਸਮੇਤ ਭਾਵਾਧਸ ਦੇ ਅਹੁਦੇਦਾਰ ਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ।