ਲੁਧਿਆਣਾ, (ਰਾਜਕੁਮਾਰ ਸਾਥੀ)। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋਂ ਬੁੱਢੇ ਨਾਲੇ ਦੇ ਆਸ ਪਾਸ ਲੋਕਾਂ ਨੂੰ ਬਰਸਾਤਾਂ ਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮਾਸ ਮੀਡੀਆ ਵਿੰਗ ਦੀ ਟੀਮ ਨੇ ਦੱਸਿਆ ਕਿ ਬਰਸਾਤਾਂ ਵਿਚ ਘਰਾਂ ਦੇ ਆਸ-ਪਾਸ ਪਾਣੀ ਖੜ੍ਹਾ ਹੋਣਾ ਸ਼ੁਰੂ ਜੋ ਜਾਂਦਾ ਹੈ, ਜਿਸ ਨਾਲ ਡੇਗੂ, ਮਲੇਰੀਆ, ਚਿਕਨਗੁਣੀਆ ਤੋਂ ਇਲਾਵਾ ਟੱਟੀਆਂ-ਉਲਟੀਆਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਕਰਕੇ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸ਼ਾਫ ਸੁਥਰਾ ਰੱਖਣਾ ਚਾਹੀਦਾ ਹੈ। ਪੀਣ ਵਾਲਾ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਬਜ਼ਾਰਾਂ ਵਿਚ ਅਣਢੱਕੀਆਂ ਚੀਜਾਂ, ਕੱਟੇ ਹੋਏ ਫਲ ਅਤੇ ਜਿਆਦਾ ਪੱਕੇ ਫਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਮੌਕੇ ਟੀਮ ਨੇ ਦੱਸਿਆ ਦਸਤ ਲੱਗਣ ਦੀ ਸੂਰਤ ਵਿੱਚ ਓ.ਆਰ.ਐਸ. ਅਤੇ ਜਿੰਕ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਓ.ਆਰ.ਐਸ. ਨਾ ਮਿਲੇ ਤਾਂ ਘਰ ਵਿਚ ਲੂਣ, ਪਾਣੀ, ਚੀਨੀ ਅਤੇ ਨਿੰਬੂ ਦਾ ਘੋਲ ਬਣਾ ਕੇ ਲਿਆ ਜਾਂ ਸਕਦਾ ਹੈ ਤਾਂ ਜੋ ਸਰੀਰ ਵਿਚ ਹੋਣ ਵਾਲੀ ਪਾਣੀ ਦੀ ਕਮੀ ਨੂੰ ਅਤੇ ਖਣਿਜ ਪਦਰਾਥਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।