ਫੋਰਟਿਸ ਹਸਪਤਾਲ ਵਿਖੇ ਲੱਗਣੀ ਸ਼ੁਰੂ ਹੋਈ ਕੋਰੋਨਾ ਵੈਕਸੀਨ
ਲੁਧਿਆਣਾ। ਲੰਬੇ ਇੰਤਜਾਰ ਤੋਂ ਬਾਦ ਸ਼ੁਰੂ ਹੋਈ ਕੋਰੋਨਾ ਵੈਕਸੀਨ ਡਰਾਈਵ ਮੰਗਲਵਾਰ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਸ਼ੁਰੂ ਕੀਤੀ ਗਈ। ਜੋਨਲ ਡਾਇਰੈਕਟਰ ਡਾ. ਵਿਸ਼ਵਦੀਪ ਗੋਇਲ ਤੇ ਮੈਡੀਕਲ ਸੁਪਰਡੈਂਟ ਡਾ. ਸ਼ੈਲੀ ਦੇਵੜਾ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੇ ਵਧੀਆ ਉਪਰਾਲਿਆਂ ਸਦਕਾ ਕੋਵਿਡ ਵੈਕਸੀਨ ਉਪਲਬੱਧ ਹੋ ਗਈ ਹੈ।
ਸਰਕਾਰ ਦੀਆਂ ਹਦਾਈਤਾਂ ਅਨੁਸਾਰ ਪਹਿਲੇ ਗੇੜ ਵਿੱਚ ਫਰੰਲਟਾਈਨ ਵਾਰੀਅਰਸ ਦੇ ਤੌਰ ਤੇ ਸੇਵਾ ਨਿਭਾ ਰਹੇ ਹੈਲਥ ਕੇਅਰ ਵਰਕਰਾਂ ਇਹ ਵੈਕਸੀਨ ਲਗਾਈ ਜਾ ਰਹੀ ਹੈ। ਇਸੇ ਲੜੀ ਵਿੱਚ ਮੰਗਲਵਾਰ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਤੇ ਸਟਾਫ ਮੈਂਬਰਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਉਹਨਾਂ ਸਾਰੇ ਹੈਲਥ ਕੇਅਰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਅੱਗੇ ਆ ਕੇ ਕੋਰੋਨਾ ਵੈਕਸੀਨ ਲਗਵਾਉਣ।
ਅੱਜ ਪਹਿਲੇ ਦਿਨ ਕ੍ਰਿਟੀਕਲ ਕੇਅਰ ਵਿਭਾਗ ਦੇ ਮੁਖੀ ਡਾ. ਵਿਨੇ ਸਿੰਘਲ, ਐਨਾਸਥੀਸੀਆ ਵਿਭਾਗ ਦੇ ਮੁਖੀ ਡਾ. ਜੇ.ਪੀ. ਸ਼ਰਮਾ ਤੇ ਪ੍ਰਸ਼ਾਸਨਿਕ ਯੂਨਿਟ ਹੈਡ ਏ.ਪੀ. ਸਿੰਘ ਤੋਂ ਇਲਾਵਾ ਨਰਸਿੰਗ ਸਟਾਫ ਨੂੰ ਵੈਕਸੀਨ ਲਗਾਈ ਗਈ।