ਲੁਧਿਆਣਾ (ਰਾਜਕੁਮਾਰ ਸਾਥੀ)। ਦੁੱਗਰੀ ਦੇ ਇੱਕ ਹੋਟਲ ਵਿੱਚ ਮੋਹਿਰਾ ਫੈਸ਼ਨ ਸਟੂਡੀਓ ਵੱਲੋਂ ਫੈਸ਼ਨ ਵਾਕ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਮਹਿਲਾਵਾਂ ਨੇ ਆਪਣਾ ਜਲਵਾ ਦਿਖਾਇਆ। ਦੋ ਰਾਊੰਡ ਵਿੱਚ ਹੋਏ ਇਸ ਫੈਸ਼ਨ ਵਾਕ ਦੌਰਾਨ ਸ਼ਾਮਲ ਹੋਏ ਪ੍ਰਤੀਭਾਗੀਆਂ ਨੇ ਬਾਲੀਵੁਡ ਦੀਆਂ ਫਿਲਮਾਂ ਦੇ ਗੀਤਾਂ ਤੇ ਥਿਰਕਦੇ ਹੋਏ ਵਾਕ ਕੀਤੀ। ਪਹਿਲੇ ਰਾਊੰਡ ਵਿੱਚ ਸਾਰੇ ਪ੍ਰਤੀਭਾਗੀਆਂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ। ਦੂਜੇ ਰਾਊੰਡ ਵਿੱਚ ਡਿਜਾਈਨਰ ਸੂਟ, ਵੈਸਟਰਨ, ਇੰਡੋ, ਇੰਡੋ-ਵੈਸਟਰਨ ਡਰੱਸਾਂ ਪਾ ਕੇ ਵਾਕ ਕੀਤੀ ਗਈ। ਸਟੂਡੀਓ ਦੀ ਮੁਖੀ ਆਰਤੀ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਮਹਿਲਾਵਾਂ ਵਿੱਚ ਛੁਪੇ ਹੋਏ ਟੈਲੇਂਟ ਨੂੰ ਉਭਾਰਨਾ ਸੀ।