ਪੰਜਾਬ ਵਿੱਚ ਸਾਰੀਆਂ ਚੋਣਾਂ ਲੜੇਗੀ ‘ਇਨਸਾਨੀਅਤ ਲੋਕ ਵਿਕਾਸ ਪਾਰਟੀ’
ਪਾਰਟੀ ਲਾਂਚ ਕਰਦੇ ਹੀ ਸੰਸਥਾਪਕ ਪ੍ਰਧਾਨ ਅਨਿਲ ਗੋਇਲ ਨੇ ਜਾਰੀ ਕੀਤਾ ਪਾਰਟੀ ਦਾ ਚੋਣ ਮੈਨੀਫੈਸਟੋ
ਗਰੀਬਾਂ ਨੂੰ ਮੁਫਤ ਮੈਡੀਕਲ ਸੁਵਿਧਾ, ਫ੍ਰੀ ਸਾਈਕਲ ਤੇ ਪੈਂਚਰ ਲਗਾਉਣ ਦੀ ਸੁਵਿਧਾ ਦੇਣ ਦਾ ਵਾਅਦਾ, ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਖੋਲੇ ਜਾਣਗੇ ਵਿਸ਼ਵ ਪੱਧਰੀ ਹਸਪਤਾਲ
ਲੁਧਿਆਣਾ (ਰਾਜਕੁਮਾਰ ਸਾਥੀ) । ਐਤਵਾਰ ਨੂੰ ਪੰਜਾਬ ਲਈ ‘ਇਨਸਾਨੀਅਤ ਲੋਕ ਵਿਕਾਸ ਪਾਰਟੀ’ (ਆਈਐਲਵੀਪੀ) ਨਾਂ ਦੀ ਨਵÄ ਰਾਜਨੀਤਕ ਪਾਰਟੀ ਲਾਂਚ ਕੀਤੀ ਗਈ। ਪਾਰਟੀ ਲਾਂਚ ਕਰਨ ਦੇ ਨਾਲ ਹੀ ਸੰਸਥਾਪਕ ਪ੍ਰਧਾਨ ਅਨਿਲ ਗੋਇਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਨਗੇ। ਇਸਦੇ ਨਾਲ ਹੀ ਉਹਨਾਂ ਨੇ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਗਰੀਬਾਂ ਲਈ ਮੁਫਤ ਸੇਹਤ ਸੁਵਿਧਾ ਅਤੇ ਉਹਨਾਂ ਨੂੰ ਮੁਫਤ ਸਾਈਕਲ ਦੇ ਨਾਲ–ਨਾਲ ਪੈਂਚਰ ਲਾਉਣ ਦੀ ਮੁਫਤ ਸੁਵਿਧਾ ਵੀ ਦੇਣ ਦਾ ਵਾਅਦਾ ਕੀਤਾ। ਇਸਦੇ ਲਈ ਮਜਦੂਰਾਂ ਦੀ ਬਹੁ–ਆਬਾਦੀ ਵਾਲੇ ਇਲਾਕਿਆਂ ਵਿੱਚ ਮੁਫਤ ਪੈਂਚਰ ਲਗਾਉਣ ਲਈ ਦੁਕਾਨਾਂ ਖੋਲੀਆਂ ਜਾਣਗੀਆਂ। ਉਹਨਾਂ ਨੇ ਪੰਜਾਬ ਨੂੰ ਕੈਂਸਰ ਮੁਕਤ ਕਰਨ ਲਈ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਖੋਲਣ ਦਾ ਵਾਅਦਾ ਵੀ ਕੀਤਾ। ਅਨਿਲ ਗੋਇਲ ਨੇ ਕਿਹਾ ਕਿ ਉਹ ਜਮੀਨ ਨਾਲ ਜੁੜੇ ਹੋਏ ਵਿਅਕਤੀ ਹਨ। ਇਸੇ ਕਰਕੇ ਉਹਨਾਂ ਨੂੰ ਗਰੀਬਾਂ ਦੀ ਹਰ ਸਮੱਸਿਆ ਦੀ ਜਾਣਕਾਰੀ ਹੈ। ਉਹਨਾਂ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਗਰੀਬਾਂ ਨੂੰ ਸੁਵਿਧਾਵਾਂ ਦੇਣ ਦੀ ਗੱਲ ਕਹੀ ਹੈ। ਸਮਾਜ ਨੂੰ ਅਪਰਾਧ ਮੁਕਤ ਕਰਨ ਦੇ ਨਾਲ–ਨਾਲ ਅਸÄ ਦੋ ਸਾਡੇ ਦੋ ਦਾ ਫਾਰਮੂਲਾ ਲਾਗੂ ਕਰਾਇਆ ਜਾਵੇਗਾ। ਤਾਂ ਜੋ ਲਗਾਤਾਰ ਵਧਦੀ ਜਾ ਰਹੀ ਜਨਸੰਖਿਆ ਤੇ ਕਾਬੂ ਪਾਇਆ ਜਾ ਸਕੇ। ਹਰ ਨਾਗਰਿਕ ਦੇ ਲਈ ‘ਆਪਣਾ ਘਰ ਯੋਜਨਾ’ ਅਧੀਨ ਸਸਤੀਆਂ ਵਿਆਜ ਦਰਾਂ ਤੇ ਹੋਮ ਲੋਨ ਮੁਹੱਈਆ ਕਰਾਇਆ ਜਾਵੇਗਾ ਅਤੇ ਰਜਿਸਟਰੀ ਦੀ ਫੀਸ ਘੱਟ ਕਰਕੇ ਸਿਰਫ 5 ਫੀਸਦੀ ਕੀਤੀ ਜਾਵੇਗੀ। ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਵੇਗੀ ਅਤੇ ਕਿਸਾਨੀ ਜਰੂਰਤ ਦੀਆਂ ਸਾਰੀਆਂ ਚੀਜਾਂ ਅੱਧੀ ਕੀਮਤ ਦੇ ਮੁਹੱਈਆ ਕਰਾਈਆਂ ਜਾਣਗੀਆਂ। ਪੰਜਾਬ ਵਿੱਚ ਮੈਟਰੋ ਰੇਲ ਦਾ ਸੁਫਨਾ ਪੂਰਾ ਹੋਵੇਗਾ। ਸਾਰੇ ਸੰਤ–ਮਹਾਪੁਰਖਾਂ ਅਤੇ ਆਜਾਦੀ ਘੁਲਾਟੀਆਂ ਦੀ ਯਾਦ ਵਿੱਚ ਦਿੱਲੀ ਦੀ ‘ਅਮਰ ਜਵਾਨ ਜੋਤੀ’ ਦੀ ਤਰਜ ਤੇ ਪੰਜਾਬ ਵਿੱਚ ‘ਦਿੱਵਿਆ ਜੋਤੀ ਸਮਾਰਕ’ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ, ਭਾਜਪਾ ਤੇ ਕਾਂਗਰਸ ਸਾਰਿਆਂ ਦੀ ਸਰਕਾਰ ਬਣਾ ਕੇ ਦੇਖ ਲਈ ਹੈ। ਪਰੰਤੁ ਕਿਸੇ ਨੇ ਵੀ ਪੰਜਾਬ ਦੇ ਵਿਕਾਸ ਅਤੇ ਇਸਨੂੰ ਤਰੱਕੀ ਦੀ ਰਾਹ ਤੇ ਲਿਆਉਣ ਦੀ ਕੋਸ਼ਿਸ਼ ਨਹÄ ਕੀਤੀ। ਇਨਸਾਨੀਅਤ ਲੋਕ ਵਿਕਾਸ ਪਾਰਟੀ ਪੰਜਾਬ ਨੂੰ ਨਵੇਂ ਮੁਕਾਮ ਤੇ ਪਹੁੰਚਾਉਣ ਲਈ ਕੰਮ ਕਰੇਗੀ ਅਤੇ ਇਸਦਾ ‘ਖੁਸ਼ਹਾਲ ਪੰਜਾਬ’ ਦਾ ਰੁਤਬਾ ਬਰਕਰਾਰ ਕਰਾਏਗੀ।